ਨਵੀਂ ਦਿੱਲੀ - ਬਲਗੇਰੀਅਨ ਰਹੱਸਵਾਦੀ ਅਤੇ ਹੀਲਰ ਬਾਬਾ ਵੇਂਗਾ ਆਪਣੀਆਂ ਭਵਿੱਖਬਾਣੀਆਂ ਲਈ ਮਸ਼ਹੂਰ ਹੈ। ਉਨ੍ਹਾਂ ਦਾ ਜਨਮ ਵੈਂਜੇਲੀਆ ਪਾਂਡੇਵਾ ਦਿਮਿਤਰੋਵਾ, 1911 ਵਿੱਚ ਹੋਇਆ ਸੀ। ਉਸ ਦੀਆਂ ਭਵਿੱਖਬਾਣੀਆਂ ਪ੍ਰਮੁੱਖ ਵਿਸ਼ਵ ਘਟਨਾਵਾਂ ਅਤੇ ਤਕਨੀਕੀ ਤਰੱਕੀ ਤੋਂ ਲੈ ਕੇ ਕੁਦਰਤੀ ਆਫ਼ਤਾਂ ਤੱਕ ਦੀਆਂ ਹਨ। ਹਾਲਾਂਕਿ 1996 ਵਿੱਚ ਉਸਦੀ ਮੌਤ ਹੋ ਗਈ ਸੀ, ਪਰ ਉਸਦੀ ਭਵਿੱਖਬਾਣੀਆਂ ਅਜੇ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ
ਬਲਗੇਰੀਅਨ ਰਹੱਸਵਾਦੀ ਬਾਬਾ ਵੇਂਗਾ ਨੇ ਸਾਲ 2025 ਤੋਂ 5079 ਤੱਕ ਦੀਆਂ ਘਟਨਾਵਾਂ ਦੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਦੀ ਭਵਿੱਖਬਾਣੀ ਅਨੁਸਾਰ 2025 ਵਿੱਚ ਯੂਰਪ ਦੀ ਆਬਾਦੀ ਵਿੱਚ ਭਾਰੀ ਗਿਰਾਵਟ ਆਵੇਗੀ। 2125 ਵਿੱਚ ਹੰਗਰੀ ਪੁਲਾੜ ਤੋਂ ਇੱਕ ਸੰਕੇਤ ਪ੍ਰਾਪਤ ਕਰੇਗਾ ਅਤੇ ਬਾਬਾ ਵੇਂਗਾ ਦਾ "ਪੁਨਰਜਨਮ" ਹੋਵੇਗਾ। ਸੰਸਾਰ ਦਾ ਅੰਤ 5079 ਵਿੱਚ ਹੋਵੇਗਾ। ਯੂਰਪ ਵਿੱਚ 50 ਦੇਸ਼ ਹਨ, ਪਰ ਉਨ੍ਹਾਂ ਵਿੱਚੋਂ ਸਿਰਫ 44 ਦੀ ਰਾਜਧਾਨੀ ਯੂਰਪੀਅਨ ਮਹਾਂਦੀਪ ਵਿੱਚ ਹੈ। ਯੂਰਪ ਦਾ ਸਭ ਤੋਂ ਵੱਡਾ ਦੇਸ਼ ਰੂਸ ਹੈ, ਉਸ ਤੋਂ ਬਾਅਦ ਯੂਕਰੇਨ ਅਤੇ ਫਰਾਂਸ ਹੈ। ਵੈਟੀਕਨ ਸਿਟੀ ਯੂਰਪ ਦਾ ਸਭ ਤੋਂ ਛੋਟਾ ਦੇਸ਼ ਹੈ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਕਦਮ, ਸਿਰਫ਼ ਇਨ੍ਹਾਂ ਵਾਹਨਾਂ ਨੂੰ ਹੀ ਮਿਲੇਗਾ ਪੈਟਰੋਲ-ਡੀਜ਼ਲ
ਇਹ ਵੀ ਪੜ੍ਹੋ : ਮਣੀਪੁਰ ਹਿੰਸਾ 'ਚ 'Starlink' ਦੀ ਹੋਈ ਵਰਤੋਂ? ਵਿਵਾਦ 'ਤੇ Elon Musk ਨੇ ਤੋੜੀ ਚੁੱਪੀ
2025 ਤੋਂ 5079 ਤੱਕ ਦੀਆਂ ਮੁੱਖ ਭਵਿੱਖਬਾਣੀਆਂ
2025: ਯੂਰਪ ਦੀ ਆਬਾਦੀ ਵਿੱਚ ਭਾਰੀ ਗਿਰਾਵਟ। ਯੂਰਪ ਵਿੱਚ ਆਬਾਦੀ ਬਹੁਤ ਘੱਟ ਜਾਵੇਗੀ।
2028: ਨਵੇਂ ਊਰਜਾ ਸਰੋਤ ਦੀ ਖੋਜ ਅਤੇ ਭੁੱਖਮਰੀ ਦਾ ਅੰਤ।
2028: ਇੱਕ ਨਵਾਂ ਊਰਜਾ ਸਰੋਤ ਵਿਕਸਿਤ ਕੀਤਾ ਜਾਵੇਗਾ। ਇਸ ਨਾਲ ਮਨੁੱਖ ਸ਼ੁੱਕਰ ਗ੍ਰਹਿ 'ਤੇ ਪਹੁੰਚ ਜਾਵੇਗਾ ਅਤੇ ਦੁਨੀਆ ਤੋਂ ਭੁੱਖਮਰੀ ਖਤਮ ਹੋ ਜਾਵੇਗੀ।
2033: ਜਲਵਾਯੂ ਤਬਦੀਲੀ ਕਾਰਨ ਸਮੁੰਦਰ ਦਾ ਪੱਧਰ ਵਧੇਗਾ।
2043: ਯੂਰਪ ਦੀ ਅਰਥਵਿਵਸਥਾ ਵਿਚ ਉਛਾਲ ਅਤੇ ਇਸਲਾਮੀ ਪ੍ਰਭਾਵ।
2043 ਤੱਕ ਯੂਰਪ ਇਸਲਾਮਿਕ ਬਹੁਗਿਣਤੀ ਵਾਲਾ ਖੇਤਰ ਬਣ ਜਾਵੇਗਾ।
2046: ਨਕਲੀ ਅੰਗਾਂ ਦਾ ਵੱਡੇ ਪੱਧਰ 'ਤੇ ਉਤਪਾਦਨ।
2066: ਅਮਰੀਕਾ "ਵਾਤਾਵਰਣ ਵਿਨਾਸ਼ਕਾਰੀ" ਹਥਿਆਰਾਂ ਦੀ ਖੋਜ ਕਰੇਗਾ।
2076: ਜਾਤ ਪ੍ਰਥਾ ਦਾ ਅੰਤ।
2088: ਵਾਇਰਸ ਕਾਰਨ ਤੇਜ਼ ਬੁਢਾਪਾ। ਇੱਕ ਵਾਇਰਸ ਮਨੁੱਖਾਂ ਤੇਜ਼ੀ ਨਾਲ ਬੁੱਢਾ ਕਰੇਗਾ।
2097: ਵਾਇਰਸ ਦਾ ਖਾਤਮਾ।
2100: ਨਕਲੀ ਸੂਰਜ ਧਰਤੀ ਦੇ ਹਨ੍ਹੇਰੇ ਪਾਸੇ ਨੂੰ ਗਰਮ ਕਰੇਗਾ।
2125: ਹੰਗਰੀ ਪੁਲਾੜ ਤੋਂ ਸਿਗਨਲ ਪ੍ਰਾਪਤ ਕਰੇਗਾ; ਬਾਬਾ ਵੰਗਾ "ਮੁੜ ਜ਼ਿੰਦਾ" ਹੋਵੇਗਾ।
2130: ਸਮੁੰਦਰ ਦੇ ਹੇਠਾਂ ਨਵੀਂ ਸਭਿਅਤਾਵਾਂ ਬਣਾਈਆਂ ਜਾਣਗੀਆਂ।
2154: ਜਾਨਵਰ ਮਨੁੱਖਾਂ ਵਾਂਗ ਵਿਕਾਸ ਕਰਨਗੇ।
2167: ਇੱਕ ਨਵਾਂ ਧਰਮ ਦੁਨੀਆਂ ਭਰ ਵਿੱਚ ਪ੍ਰਸਿੱਧ ਹੋ ਜਾਵੇਗਾ।
2183: ਮੰਗਲ ਗ੍ਰਹਿ ਦੀਆਂ ਕਾਲੋਨੀਆਂ ਆਜ਼ਾਦੀ ਦੀ ਮੰਗ ਕਰਣਗੀਆਂ।
2187: ਜਵਾਲਾਮੁਖੀ ਫਟਣ ਨੂੰ ਸਫਲਤਾਪੂਰਵਕ ਰੋਕਿਆ ਜਾਵੇਗਾ।
2201: ਸੂਰਜ ਦੇ ਠੰਢੇ ਹੋਣ ਕਾਰਨ ਜਲਵਾਯੂ ਵਿੱਚ ਵੱਡੀ ਤਬਦੀਲੀ।
2221: ਏਲੀਅਨ ਬਾਰੇ ਡਰਾਉਣੇ ਖੁਲਾਸੇ।
2262: ਮੰਗਲ ਗ੍ਰਹਿ ਨੂੰ ਅਸਟ੍ਰੇਰਾਇਡ ਤੋਂ ਖਤਰਾ।
2288: ਸਮੇਂ ਦੀ ਯਾਤਰਾ ਅਤੇ ਏਲੀਅਨ ਨਾਲ ਸੰਪਰਕ।
2299: ਫਰਾਂਸ ਇਸਲਾਮਿਕ ਸਟੇਟ ਵਿਰੁੱਧ ਗੁਰੀਲਾ ਯੁੱਧ ਦੀ ਅਗਵਾਈ ਕਰੇਗਾ।
2341: ਬਾਹਰੀ ਪੁਲਾੜ ਤੋਂ ਧਰਤੀ ਨੂੰ ਵੱਡਾ ਖ਼ਤਰਾ।
2480: ਦੋ ਨਕਲੀ ਸੂਰਜਾਂ ਦੇ ਟਕਰਾਉਣ ਕਾਰਨ ਪੂਰੀ ਧਰਤੀ ਹਨ੍ਹੇਰੇ ਵਿੱਚ ਡੁੱਬ ਜਾਵੇਗੀ।
3797: ਧਰਤੀ 'ਤੇ ਜੀਵਨ ਦਾ ਅੰਤ; ਮਨੁੱਖ ਨਵੇਂ ਸੂਰਜੀ ਸਿਸਟਮ ਵਿੱਚ ਕਲੋਨੀਆਂ ਸਥਾਪਤ ਕਰਨਗੇ।
5079: ਸੰਸਾਰ ਦਾ ਅੰਤ ਹੋ ਜਾਵੇਗਾ।
ਇਹ ਵੀ ਪੜ੍ਹੋ : SEBI ਨੇ Mutual Fund 'ਚ ਨਿਵੇਸ਼ ਲਈ ਜਾਰੀ ਕੀਤੇ ਨਵੇਂ ਨਿਯਮ, ਨਿਵੇਸ਼ਕਾਂ ਨੂੰ ਹੋਵੇਗਾ ਲਾਭ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਮੈਂ ਜ਼ਿੰਦਾ ਹਾਂ' ਦੇ ਸਬੂਤ ਲੈ ਕੇ ਘੁੰਮ ਰਿਹੈ ਬਜ਼ੁਰਗ, ਜਾਣੋ ਪੂਰਾ ਮਾਮਲਾ
NEXT STORY