ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਅਯੁੱਧਿਆ ’ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਸਿੱਧੇ ਪ੍ਰਸਾਰਣ ਅਤੇ ਸੂਬੇ ’ਚ ‘ਪੂਜਾ’ ਅਤੇ ‘ਭਜਨ’ ਕਰਨ ’ਤੇ ਤਾਮਿਲਨਾਡੂ ਸਰਕਾਰ ਵੱਲੋਂ ਰੋਕ ਲਾਉਣ ਦੇ ਜ਼ੁਬਾਨੀ ਹੁਕਮਾਂ ’ਤੇ ਸੋਮਵਾਰ ਨੂੰ ਇਤਰਾਜ਼ ਪ੍ਰਗਟਾਇਆ। ਤਾਮਿਲਨਾਡੂ ਸਰਕਾਰ ਦਾ ਪੱਖ ਰੱਖ ਰਹੇ ਵਧੀਕ ਐਡਵੋਕੇਟ ਜਨਰਲ ਅਮਿਤ ਆਨੰਦ ਤਿਵਾੜੀ ਨੇ ਹਾਲਾਂਕਿ ਆਪਣੇ ਵੱਲੋਂ ਅਦਾਲਤ ਨੂੰ ਦੱਸਿਆ ਕਿ ਅਜਿਹਾ ਕੋਈ ਜ਼ੁਬਾਨੀ ਹੁਕਮ ਨਹੀਂ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਮੁਸਲਿਮ ਪਰਿਵਾਰ 'ਚ ਪੁੱਤਰ ਨੇ ਲਿਆ ਜਨਮ, ਨਾਂ ਰੱਖਿਆ 'ਰਾਮ ਰਹੀਮ'
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੇ ਚੇਨਈ ਨਿਵਾਸੀ ਵਿਨੋਦ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਸੂਬੇ ਦੇ ਅਧਿਕਾਰੀ ਇਸ ਆਧਾਰ ’ਤੇ ਪੂਜਾ ਅਤੇ ਹੋਰ ਸਮਾਗਮ ਆਯੋਜਿਤ ਕਰਨ ਦੀਆਂ ਅਰਜ਼ੀਆਂ ਨੂੰ ਰੱਦ ਨਹੀਂ ਕਰ ਸਕਦੇ ਕਿ ਸਬੰਧਤ ਖੇਤਰਾਂ ’ਚ ਘੱਟ ਗਿਣਤੀ ਭਾਈਚਾਰੇ ਰਹਿ ਰਹੇ ਹਨ। ਸੁਪਰੀਮ ਕੋਰਟ ਨੇ ਤਾਮਿਲਨਾਡੂ ਸਰਕਾਰ ਨੂੰ ਨੋਟਿਸ ਜਾਰੀ ਕਰ 29 ਜਨਵਰੀ ਤੱਕ ਅਦਾਲਤ ’ਚ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ।
ਏ. ਬੀ. ਵੀ. ਪੀ. ਨੇ ਕੀਤੀ ਪੂਜਾ, ਐੱਸ. ਐੱਫ. ਆਈ. ਨੇ ਕੀਤਾ ਵਿਰੋਧ
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਬੀ. ਵੀ. ਪੀ.) ਦੇ ਮੈਂਬਰਾਂ ਨੇ ਅਯੁੱਧਿਆ ’ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਮੌਕੇ ਸੋਮਵਾਰ ਨੂੰ ਯਾਦਵਪੁਰ ਯੂਨੀਵਰਸਿਟੀ ਕੈਂਪਸ ’ਚ ਭਗਵਾਨ ਰਾਮ ਦੀ ਪੂਜਾ ਕੀਤੀ। ਉਸੇ ਵੇਲੇ, ਸਟੂਡੈਂਟਸ ਫੈੱਡਰੇਸ਼ਨ ਆਫ ਇੰਡੀਆ (ਐੱਸ. ਐੱਫ. ਆਈ.) ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ’ਚ ਵਿਰੋਧ ਰੈਲੀ ਕੀਤੀ। ਇਸ ਦੇ ਨਾਲ ਹੀ ਐੱਸ. ਐੱਫ. ਆਈ. ਨੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿੱਥੇ ਬੁਲਾਰਿਆਂ ਨੇ ਇਤਿਹਾਸ ਬਦਲਣ ਅਤੇ ਸਮਾਜ ਨੂੰ ਵੰਡਣ ਦੀ ਕਿਸੇ ਵੀ ਕੋਸ਼ਿਸ਼ ਦੀ ਨਿਖੇਧੀ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਮੁਸਲਿਮ ਪਰਿਵਾਰ 'ਚ ਪੁੱਤਰ ਨੇ ਲਿਆ ਜਨਮ, ਨਾਂ ਰੱਖਿਆ 'ਰਾਮ ਰਹੀਮ'
NEXT STORY