ਬਰੇਲੀ-ਇਥੋਂ ਦਾ ਇਕ ਵਿਅਕਤੀ ਰਾਜੇਸ਼ ਮੌਰਿਆ ਲੋਕਾਂ ਦੇ 200 ਕਰੋੜ ਰੁਪਏ ਲੈ ਕੇ ਫਰਾਰ ਹੋ ਗਿਆ ਹੈ। ਲੋਕ ਉਸ ਦੇ ਦਫਤਰ ਦੇ ਬਾਹਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਧਰਨਾ ਦੇ ਰਹੇ ਹਨ। ਮਿਲੀਆਂ ਖਬਰਾਂ ਮੁਤਾਬਕ ਰਾਜੇਸ਼ ਮੌਰਿਆ ਨਾਮੀ ਉਕਤ ਵਿਅਕਤੀ ਨੇ ਸਥਾਨਕ ਗ੍ਰੀਨ ਪਾਰਕ ਇਲਾਕੇ 'ਚ ਗੰਗਾ ਗਰੁੱਪ ਆਫ ਕੰਪਨੀਜ਼ ਦੇ ਨਾਂ ਨਾਲ ਆਪਣਾ ਦਫਤਰ ਖੋਲ੍ਹਿਆ ਅਤੇ ਲੋਕਾਂ ਨੂੰ ਡੇਢ ਸਾਲ 'ਚ ਰੁਪਏ ਦੁੱਗਣੇ ਕਰਨ ਦਾ ਝਾਂਸਾ ਦਿੱਤਾ। ਨਾਲ ਹੀ ਹਰ ਮਹੀਨੇ ਵਿਆਜ ਦੇਣ ਦੀ ਇਕ ਯੋਜਨਾ ਵੀ ਚਲਾਈ।
ਰਾਜੇਸ਼ ਮੌਰਿਆ ਅਤੇ ਉਸ ਦੇ ਸਾਥੀ ਲੋਕਾਂ ਨੂੰ ਡੇਢ ਤੋਂ ਢਾਈ ਸਾਲ ਲਈ ਕੀਤੇ ਨਿਵੇਸ਼ ਦੀ ਦੁੱਗਣੀ ਰਕਮ ਦੇ ਚੈੱਕ ਕੱਟ ਕੇ ਦਿੰਦੇ ਰਹੇ, ਕਈ ਲੋਕਾਂ ਨੂੰ ਉਨ੍ਹਾਂ ਪਲਾਂਟਾ ਦੀ ਰਜਿਸਟਰੀ ਵੀ ਕਰਵਾ ਕੇ ਦਿੱਤੀ। ਪਿਛਲੇ ਕਈ ਮਹੀਨਿਆਂ ਤੋਂ ਕੰਪਨੀ ਦੇ ਚੈੱਕ ਬਾਊਂਸ ਹੋਣ ਲੱਗ ਪਏ। ਸ਼ਨੀਵਾਰ ਕੰਪਨੀ ਦੇ ਦਫਤਰ ਨੂੰ ਤਾਲਾ ਲਾ ਕੇ ਰਾਜੇਸ਼ ਅਤੇ ਉਸ ਦੇ ਸਾਥੀ ਫਰਾਰ ਹੋ ਗਏ। ਲੋਕਾਂ ਨੇ ਐਤਵਾਰ ਤੋਂ ਮੰਗਲਵਾਰ ਸ਼ਾਮ ਤਕ ਲਗਾਤਾਰ ਉਥੇ ਧਰਨਾ ਦਿੱਤਾ ਪਰ ਰਾਜੇਸ਼ ਮੌਰਿਆ ਅਤੇ ਉਨ੍ਹਾਂ ਦੇ ਸਾਥੀ ਨਹੀਂ ਲੱਭੇ। ਇਲਾਕੇ ਦੇ ਲੋਕ ਰਾਜੇਸ਼ ਨੂੰ 'ਨੀਰਵ ਮੋਦੀ' ਕਹਿ ਰਹੇ ਹਨ।
ਝੜਪ ਦੌਰਾਨ 2 ਨਕਸਲੀ ਢੇਰ, ਇਕ ਜਵਾਨ ਜ਼ਖਮੀ
NEXT STORY