ਭਦਰਵਾਹ- ਡੋਡਾ ਜ਼ਿਲ੍ਹੇ ਦੇ ਮੱਧ ਹਿਮਾਲਿਆ ਦੀ ਤਲਹਟੀ 'ਚ ਸਥਿਤ ਭਦਰਵਾਹ, ਜੋ ਕਦੇ ਅੱਤਵਾਦ ਦਾ ਅੱਡਾ ਸੀ, ਜੰਮੂ ਕਸ਼ਮੀਰ ਦੀ ਲੈਵੇਂਡਰ ਘਾਟੀ ਵਜੋਂ ਉੱਭਰਿਆ ਹੈ। ਭਦਰਵਾਹ 'ਚ ਲਗਭਗ 2500 ਕਿਸਾਨਾਂ ਨੇ ਲਾਭਕਾਰੀ ਲੈਵੇਂਡਰ ਦੀ ਖੇਤੀ ਨੂੰ ਅਪਣਾਉਣ ਲਈ ਮੱਕੀ ਦੀ ਰਵਾਇਤੀ ਖੇਤੀ ਛੱਡ ਦਿੱਤੀ। ਬਰਫ਼ ਨਾਲ ਢਕੀਆਂ ਚੋਟੀਆਂ ਨਾਲ ਘਿਰੀ ਘਾਟੀ 'ਚ ਸਫ਼ਲ 'ਬੈਂਗਨੀ ਕ੍ਰਾਂਤੀ' ਨੇ ਨਾ ਸਿਰਫ਼ ਇਸ ਨੂੰ ਭਾਰਤ ਦੀ 'ਲੈਵੇਂਡਰ ਰਾਜਧਾਨੀ' ਦਾ ਖਿਤਾਬ ਦਿਵਾਇਆ ਹੈ ਸਗੋਂ ਮੇਘਾਲਿਆ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਰਗੇ ਸੂਬਿਆਂ ਨੂੰ ਵੀ ਆਕਰਸ਼ਿਤ ਕੀਤਾ ਹੈ। ਹੁਣ ਉਹ ਵੀ ਲੈਵੇਂਡਰ ਦੀ ਖੇਤੀ ਨੂੰ ਅਪਣਾਉਣਾ ਚਾਹੁੰਦੇ ਹਨ। ਲੈਵੇਂਡਰ ਦੀ ਖੇਤੀ ਸਰਕਾਰ ਦੀ ਪਹਿਲ ਅਤੇ 34 ਸਾਲਾ ਤੌਕੀਰ ਬਾਗਬਨ ਦੀ ਅਗਵਾਈ 'ਚ ਕੁਝ ਪ੍ਰਗਤੀਸ਼ੀਲ ਕਿਸਾਨਾਂ ਕਾਰਨ ਸੰਭਵ ਹੋ ਸਕੀ ਹੈ।
ਭਦਰਵਾਹ 'ਚ ਲਗਭਗ 2500 ਕਿਸਾਨਾਂ ਨੇ ਲਾਭਕਾਰੀ ਲੈਵੇਂਡਰ ਦੀ ਖੇਤੀ ਨੂੰ ਅਪਣਾਉਣ ਲਈ ਮੱਕੀ ਦੀ ਰਵਾਇਤੀ ਖੇਤੀ ਛੱਡ ਦਿੱਤੀ ਹੈ। ਬਾਗਬਨ ਨੇ ਚਿਨਾਬ ਖੇਤਰ ਦੇ 2500 ਗਰੀਬ ਕਿਸਾਨਾਂ ਨੂੰ ਮੱਕੀ ਅਤੇ ਝੋਨੇ ਵਰਗੀਆਂ ਰਵਾਇਤੀ ਫ਼ਸਲਾਂ ਤੋਂ ਖੁਸ਼ਬੂਦਾਰ ਅਤੇ ਮੈਡੀਕਲ ਬੂਟਿਆਂ ਨੂੰ ਅਪਣਾਉਣ ਲਈ ਪ੍ਰੇਰਿਤ ਅਤੇ ਉਤਸ਼ਾਹਤ ਕਰ ਕੇ ਉਨ੍ਹਾਂ ਦੀ ਕਿਸਮਤ ਬਦਲਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ,''ਮੈਂ ਇਕ ਕਿਸਾਨ ਪਰਿਵਾਰ ਨਾਲ ਤਾਲੁਕ ਰੱਖਦਾ ਹਾਂ ਅਤੇ ਦੇਵਦਾਰ ਦੀ ਲੱਕੜ ਕੱਢਣ ਵਾਲੀ ਤੇਲ ਇਕਾਈ ਦਾ ਮਾਲਕ ਹਾਂ ਪਰ ਮੈਂ ਹਮੇਸ਼ਾ ਰੁਜ਼ਗਾਰ ਪੈਦਾ ਕਰਨ ਅਤੇ ਛੋਟੇ ਅਤੇ ਸਰਹੱਦੀ ਕਿਸਾਨਾਂ ਨੂੰ ਲਾਭਦਾਇਕ ਰੋਜ਼ੀ-ਰੋਟੀ ਦੇ ਮੌਕੇ ਪ੍ਰਦਾਨ ਕਰਨ ਲਈ ਸਥਾਨਕ ਉਪਲੱਬਧ ਕੁਦਰਤੀ ਸਰੋਤਾਂ ਦਾ ਉਪਯੋਗ ਕਰਨ ਦਾ ਸੁਫ਼ਨਾ ਦੇਖਿਆ ਹੈ।''
ਤੌਕੀਰ ਦੇ 74 ਸਾਲਾ ਪਿਤਾ ਅਬਦੁੱਲ ਬਾਗਬਨ, ਜੋ ਹਿਮਾਲਿਆ 'ਚ ਉਗਣ ਵਾਲੇ ਮੈਡੀਕਲ ਅਤੇ ਖੁਸ਼ਬੂਦਾਰ ਬੂਟਿਆਂ ਬਾਰੇ ਵਿਆਪਕ ਵਿਗਿਆਨ ਰੱਖਦੇ ਹਨ, ਨੇ ਉਨ੍ਹਾਂ ਨੂੰ 'ਆਊਟ ਆਫ਼ ਦਿ ਬਾਕਸ' ਸੋਚਣ ਅਤੇ ਕੁਝ ਅਨੋਖਾ ਕਰਨ ਲਈ ਉਤਸ਼ਾਹਤ ਕੀਤਾ। ਉਨ੍ਹਾਂ ਕਿਹਾ,''ਆਪਣੇ ਪਿਤਾ ਤੋਂ ਪ੍ਰੇਰਿਤ ਹੋ ਕੇ, ਮੈਂ ਨਾ ਸਿਰਫ਼ 10 ਕਨਾਲ ਝੋਨੇ ਦੇ ਖੇਤ ਨੂੰ ਲੈਵੇਂਡਰ ਦੇ ਖੇਤ 'ਚ ਬਦਲ ਦਿੱਤਾ ਸਗੋਂ ਹੋਰ ਕਿਸਾਨਾਂ ਨੂੰ ਵੀ ਇਸ ਨੂੰ ਅਪਣਾਉਣ ਲਈ ਉਤਸ਼ਾਹਤ ਕੀਤਾ। ਸ਼ੁਰੂਆਤ 'ਚ ਮੈਂ ਆਪਣੇ ਵਿਚਾਰਾਂ ਨੂੰ ਮੰਨਣ ਵਾਲਾ ਕੋਈ ਨਹੀਂ ਮਿਲਿਆ ਪਰ ਮੈਂ ਆਪਣਾ ਸੰਕਲਪ ਰੱਖਿਆ ਅਤੇ ਕਿਸਾਨਾਂ ਨੂੰ ਲੈਵੇਂਡਰ ਦੀ ਖੇਤੀ ਬਾਰੇ ਸਮਝਾਉਣ ਲਈ ਚਿਨਾਬ ਘਾਟੀ 'ਚ ਵੱਡੇ ਪੈਮਾਨੇ 'ਤੇ ਯਾਤਰਾ ਕੀਤੀ। ਮੈਂ ਉਨ੍ਹਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਜੇਕਰ ਉਹ ਰਵਾਇਤੀ ਫ਼ਸਲਾਂ ਦੀ ਤੁਲਨਾ 'ਚ ਖੁਸ਼ਬੂਦਾਰ ਅਤੇ ਮੈਡੀਕਲ ਬੂਟਿਆਂ ਨੂੰ ਇਕ ਲਾਭਦਾਇਕ ਵਪਾਰ ਨਹੀਂ ਪਾਉਂਦੇ ਹਨ ਤਾਂ ਉਨ੍ਹਾਂ ਦਾ ਸਾਰਾ ਨੁਕਸਾਨ ਵਹਿਨ ਕਰਨਗੇ।''
ਨਕਲੀ ਦਵਾਈਆਂ ’ਤੇ ‘ਕਦੇ ਵੀ ਬਰਦਾਸ਼ਤ ਨਹੀਂ’ ਦੀ ਨੀਤੀ ਜਾਰੀ, 71 ਕੰਪਨੀਆਂ ਨੂੰ ਭੇਜੇ ਨੋਟਿਸ : ਮਾਂਡਵੀਆ
NEXT STORY