ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਮੱਲਿਕਾਅਰਜੁਨ ਖੜਗੇ ਨੇ ਭਾਰਤ ਰਤਨ ਪੁਰਸਕਾਰ 'ਤੇ ਸਵਾਲ ਚੁੱਕੇ ਹਨ। ਖੜਗੇ ਨੇ ਸਿੱਧਗੰਗਾ ਦੇ ਮਹੰਤ ਸ਼ਿਵਕੁਮਾਰ ਸਵਾਮੀ ਨੂੰ ਭਾਰਤ ਰਤਨ ਨਾ ਦਿੱਤੇ ਜਾਣ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਤੇ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਨੇ ਉਨ੍ਹਾਂ ਦੀ ਅਣਦੇਖੀ ਕੀਤੀ। ਖੜਗੇ ਨੇ ਕਿਹਾ ਪ੍ਰਣਬ ਮੁਖਰਜੀ ਨੂੰ ਭਾਰਤ ਰਤਨ ਦੇਣ ਦਾ ਤਾਂ ਸਵਾਗਤ ਕੀਤਾ ਹੈ ਪਰ ਦੋ ਹੋਰ ਨਾਂ 'ਤੇ ਉਨ੍ਹਾਂ ਨੇ ਇਤਰਾਜ਼ ਜ਼ਾਹਿਰ ਕੀਤਾ ਹੈ।
ਕਾਂਗਰਸੀ ਨੇਤਾ ਨੇ ਕਿਹਾ, 'ਮੈਂ ਪ੍ਰਣਬ ਮੁਖਰਜੀ ਨੂੰ ਭਾਰਤ ਰਤਨ ਦੇਣ ਦਾ ਸਵਾਗਤ ਕਰਦਾ ਹਾਂ, ਪਰ ਸ਼ਿਵਕੁਮਾਰ ਸਵਾਮੀ ਜੀ ਨੇ ਸਿੱਖਿਆ ਖੇਤਰ 'ਚ ਬਹੁਤ ਕੰਮ ਕੀਤੇ ਹਨ। ਉਨ੍ਹਾਂ ਨੇ ਅਨਾਥ ਲੋਕਾਂ ਦੀ ਸਿੱਖਿਆ ਲਈ ਕੰਮ ਕਰਦੇ ਹੋਏ ਆਪਣੀ ਜ਼ਿੰਦਗੀ ਗੁਜ਼ਾਰੀ, ਉਨ੍ਹਾਂ ਨੂੰ ਭਾਰਤ ਰਤਨ ਸਨਮਾਨ ਮਿਲਣਾ ਚਾਹੀਦਾ ਹੈ।
ਖੜਗੇ ਨੇ ਕਿਹਾ ਕਿ ਸਰਕਾਰ ਨੇ ਵੀ ਉਨ੍ਹਾਂ ਦਾ ਕੰਮ ਦੇਖਿਆ ਹੈ ਪਰ ਬੀਜੇਪੀ ਸਰਕਾਰ ਨੇ ਵੀ ਉਨ੍ਹਾਂ ਨੂੰ ਐਵਾਰਡ ਨਹੀਂ ਦਿੱਤਾ, ਇਹ ਕਾਫੀ ਦੁਖਦ ਹੈ। ਉਨ੍ਹਾਂ ਕਿਹਾ, ''ਇਕ ਗਾਇਕ ਤੇ ਇਕ ਸ਼ਖਸ ਜੋ ਆਰ.ਐੱਸ.ਐੱਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਦਾ ਸੀ ਉਸ ਨੂੰ ਭਾਰਤ ਰਤਨ ਦਿੱਤਾ ਗਿਆ ਹੈ, ਜੇਕਰ ਤੁਸੀਂ ਇਨ੍ਹਾਂ ਦੀ ਤੁਲਨਾ ਕਰੋ ਤਾਂ ਸ਼ਿਵਕੁਮਾਰ ਸਵਾਮੀ ਜੀ ਨੂੰ ਐਵਾਰਡ ਮਿਲਣਾ ਚਾਹੀਦਾ ਸੀ।''
ਰਾਸ਼ਟਰਪਤੀ ਭਵਨ 'ਚ 'ਐਟ ਹੋਮ' ਸਮਾਗਮ ਆਯੋਜਿਤ
NEXT STORY