ਨਵੀਂ ਦਿੱਲੀ- ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਅਹਿਮ ਖ਼ਬਰ ਹੈ। ਦਰਅਸਲ TDC ਬੱਸਾਂ 'ਚ ਸਫ਼ਰ ਕਰਨ ਲਈ ਹੁਣ ਪਿੰਕ ਟਿਕਟ ਨਹੀਂ ਲੈਣੀ ਪਵੇਗੀ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਇਹ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਪਿੰਕ ਟਿਕਟ ਨੂੰ ਬੰਦ ਕਰ ਕੇ TDC ਬੱਸਾਂ 'ਚ ਸਫ਼ਰ ਕਰਨ ਲਈ ਔਰਤਾਂ ਨੂੰ ਸਮਾਰਟ ਕਾਰਡ ਜਾਰੀ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਸਰਕਾਰੀ ਖਰਚਿਆਂ ਵਿਚ ਕਟੌਤੀ ਕਰਨ ਅਤੇ ਸਰਕਾਰੀ ਸਕੀਮਾਂ ਦਾ ਲਾਭ ਲੈ ਰਹੇ ਬਾਹਰੀ ਲੋਕਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਇਨ੍ਹਾਂ ਸਕੀਮਾਂ ਦੇ ਦਾਇਰ ਤੋਂ ਬਾਹਰ ਕਰਨ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- CM ਰੇਖਾ ਗੁਪਤਾ ਨੇ ਦਿੱਲੀ 'ਚ 1 ਲੱਖ ਕਰੋੜ ਦਾ ਬਜਟ ਕੀਤਾ ਪੇਸ਼, ਕੀਤੇ ਇਹ ਵੱਡੇ ਐਲਾਨ
ਟਿਕਟ ਪ੍ਰਣਾਲੀ ਨਾਲ ਜੁੜਿਆ ਭ੍ਰਿਸ਼ਟਾਚਾਰ ਹੋਵੇਗਾ ਖ਼ਤਮ
TDC ਬੱਸਾਂ 'ਚ ਮੁਫ਼ਤ ਸਫ਼ਰ ਕਰਨ ਲਈ ਔਰਤਾਂ ਨੂੰ ਸਮਾਰਟ ਕਾਰਡ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮਾਰਟ ਕਾਰਡ ਤੋਂ ਔਰਤਾਂ ਕਿਸੇ ਵੀ ਸਮੇਂ ਬੱਸਾਂ ਵਿਚ ਮੁਫ਼ਤ ਸਫ਼ਰ ਕਰ ਸਕਣਗੀਆਂ। ਜਿਸ ਨਾਲ ਟਿਕਟ ਪ੍ਰਣਾਲੀ ਨਾਲ ਜੁੜਿਆ ਭ੍ਰਿਸ਼ਟਾਚਾਰ ਖ਼ਤਮ ਹੋ ਜਾਵੇਗਾ। ਦੱਸ ਦੇਈਏ ਕਿ ਰੇਖਾ ਗੁਪਤਾ ਨੇ 2025-26 ਲਈ ਆਪਣੇ ਪਹਿਲਾ ਬਜਟ ਪੇਸ਼ ਕਰਦਿਆਂ ਦਿੱਲੀ ਦੇ ਟਰਾਂਸਪੋਰਟ ਖੇਤਰ 'ਚ ਸੁਧਾਰ ਲਈ 12,952 ਕਰੋੜ ਰੁਪਏ ਅਲਾਟ ਕੀਤੇ। ਨਾਲ ਹੀ ਜਨਤਕ ਟਰਾਂਸਪੋਰਟ ਨੂੰ ਲੈ ਕੇ 2026 ਤੱਕ ਦਿੱਲੀ ਵਿਚ 5,000 ਇਲੈਕਟ੍ਰਿਕ ਬੱਸਾਂ ਸ਼ਾਮਲ ਕਰਨ ਦਾ ਟੀਚਾ ਰੱਖਿਆ ਹੈ।
ਇਹ ਵੀ ਪੜ੍ਹੋ- ਜਾਰੀ ਹੋ ਗਏ ਸਖ਼ਤ ਨਿਰਦੇਸ਼, 1 ਅਪ੍ਰੈਲ ਤੋਂ ਆਟੋ ਜਾਂ ਈ-ਰਿਕਸ਼ਾ 'ਤੇ ਸਕੂਲ ਨਹੀਂ ਜਾਣਗੇ ਵਿਦਿਆਰਥੀ
ਕਿਵੇਂ ਵੈਰੀਫਿਕੇਸ਼ਨ ਹੋਵੇਗਾ ਸਮਾਰਟ ਕਾਰਡ?
ਬੱਸਾਂ 'ਚ ਮੁਫ਼ਤ ਸਫ਼ਰ ਦੀ ਸਕੀਮ ਦਾ ਲਾਭ ਸਿਰਫ਼ ਦਿੱਲੀ ਦੀਆਂ ਔਰਤਾਂ ਨੂੰ ਹੀ ਮਿਲੇ, ਇਸ ਲਈ ਦਿੱਲੀ ਸਰਕਾਰ ਜਲਦੀ ਹੀ ਇਕ ਵੈਰੀਫਿਕੇਸ਼ਨ ਡਰਾਈਵ ਸ਼ੁਰੂ ਕਰੇਗੀ। ਟਰਾਂਸਪੋਰਟ ਮੰਤਰੀ ਡਾ. ਪੰਕਜ ਗੁਪਤਾ ਨੇ ਦੱਸਿਆ ਕਿ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਬਹੁਤ ਆਸਾਨ ਹੋਵੇਗੀ। ਆਧਾਰ ਕਾਰਡ, ਵੋਟਰ ਆਈਡੀ, ਰਾਸ਼ਨ ਕਾਰਡ ਵਰਗੇ ਕਿਸੇ ਵੀ ਸਰਕਾਰੀ ਪਛਾਣ ਪੱਤਰ ਜ਼ਰੀਏ ਔਰਤਾਂ ਦਾ ਵੈਰੀਫਿਕੇਸ਼ਨ ਕੀਤਾ ਜਾਵੇਗਾ। ਜਿਨ੍ਹਾਂ ਔਰਤਾਂ ਦੇ ਪਛਾਣ ਪੱਤਰ 'ਤੇ ਉਨ੍ਹਾਂ ਦੇ ਘਰ ਦਾ ਪਤਾ ਦਿੱਲੀ ਦਾ ਹੋਵੇਗਾ, ਉਨ੍ਹਾਂ ਸਾਰਿਆਂ ਨੂੰ ਵੈਰੀਫ਼ਿਕੇਸ਼ਨ ਮਗਰੋਂ ਸਮਾਰਟ ਕਾਰਡ ਦਿੱਤੇ ਜਾਣਗੇ। ਜਿਸ ਜ਼ਰੀਏ ਔਰਤਾਂ ਬੱਸਾਂ ਵਿਚ ਮੁਫ਼ਤ ਸਫ਼ਰ ਕਰ ਸਕਣਗੀਆਂ। ਸਰਕਾਰ ਇਹ ਯਕੀਨੀ ਕਰੇਗੀ ਕਿ ਵੈਰੀਫਿਕੇਸ਼ਨ ਕਰਨ ਦੀ ਪ੍ਰਕਿਰਿਆ ਪੂਰੀ ਪਾਰਦਰਸ਼ੀ ਹੋਵੇ, ਤਾਂ ਜੋ ਕੋਈ ਗਲਤ ਤਰੀਕੇ ਨਾਲ ਲਾਭ ਨਾ ਲੈ ਸਕੇ। ਵੈਰੀਫਾਈ ਕੀਤੀਆਂ ਜਾ ਚੁੱਕੀਆਂ ਔਰਤਾਂ ਨੂੰ ਬੱਸ ਕੰਡਕਟਰਾਂ ਜਾਂ DTC ਸਟਾਫ ਰਾਹੀਂ ਬੱਸਾਂ ਦੇ ਅੰਦਰ ਹੀ ਸਮਾਰਟ ਕਾਰਡ ਮੁਹੱਈਆ ਕਰਵਾਏ ਜਾਣਗੇ।
ਇਹ ਵੀ ਪੜ੍ਹੋ- ਹੁਣ ਟਰੈਵਲ ਏਜੰਟਾਂ ਦੀ ਖੈਰ ਨਹੀਂ! 'ਡੰਕੀ ਰੂਟ' ਵਾਲੇ ਏਜੰਟ ਜਾਣਗੇ ਜੇਲ੍ਹ, ਸਰਕਾਰ ਨੇ ਬਿੱਲ 'ਤੇ ਲਾਈ ਮੋਹਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਕਿਸਾਨ ਸਕੀਮ ਦਾ ਲਾਭ ਲੈਣ ਵਾਲੇ ਅਯੋਗ ਕਿਸਾਨਾਂ ਤੋਂ ਸਰਕਾਰ ਨੇ 416 ਕਰੋੜ ਰੁਪਏ ਕੀਤੇ ਵਸੂਲ
NEXT STORY