ਨਵੀਂ ਦਿੱਲੀ (ਭਾਸ਼ਾ)– ਸੁਪਰੀਮ ਕੋਰਟ ਕਾਲੇਜੀਅਮ ਨੇ 6 ਐਡੀਸ਼ਨਲ ਜੱਜਾਂ ਦੀ ਨਿਯੁਕਤੀ ਕਰਨਾਟਕ ਹਾਈਕੋਰਟ ’ਚ ਸਥਾਈ ਜੱਜਾਂ ਦੇ ਰੂਪ ’ਚ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਜੱਜ ਐੱਨ. ਵੀ. ਰਮੰਨਾ ਦੀ ਪ੍ਰਧਾਨਗੀ ’ਚ 17 ਅਗਸਤ 2021 ਨੂੰ ਹੋਈ ਬੈਠਕ ’ਚ ਕਾਲੇਜੀਅਮ ਨੇ ਪ੍ਰਸਤਾਵ ਸਵੀਕਾਰ ਕੀਤਾ ਅਤੇ ਬਿਆਨ ਚੋਟੀ ਦੀ ਅਦਾਲਤ ਦੀ ਵੈੱਬਸਾਈਟ ’ਤੇ ਵੀਰਵਾਰ ਨੂੰ ਅਪਲੋਡ ਕੀਤਾ ਗਿਆ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ’ਚ ਜੱਜ ਬਣਾਉਣ ਲਈ ਕਾਲੇਜੀਅਮ ਨੇ 9 ਨਾਵਾਂ ਦੀ ਕੀਤੀ ਸਿਫਾਰਸ਼
ਜਿਨ੍ਹਾਂ ਜੱਜਾਂ ਨੂੰ ਸਥਾਈ ਤੌਰ ’ਤੇ ਨਿਯੁਕਤ ਕੀਤਾ ਗਿਆ, ਉਨ੍ਹਾਂ ਦੇ ਨਾਂ ਹਨ-ਜੱਜ ਨੇਰਾਨਾਹੱਲੀ ਸ਼੍ਰੀਨਿਵਾਸਨ ਗੌੜਾ, ਜੱਜ ਜੋਤੀ ਮੁਲੀਮਣੀ, ਜੱਜ ਨਟਰਾਜ ਰੰਗਾਸਵਾਮੀ, ਜੱਜ ਹੇਮੰਤ ਚੰਦਨਾਗੌਦਰ, ਜੱਜ ਪ੍ਰਦੀਪ ਸਿੰਘ ਯੇਰੂਰ ਅਤੇ ਜੱਜ ਮਹੇਸ਼ਨ ਨਾਗਪ੍ਰਸੰਨਾ। ਕਾਲੇਜੀਅਮ ਨੇ ਕਲਕੱਤਾ ਹਾਈਕੋਰਟ ਦੇ ਐਡੀਸ਼ਨਲ ਜੱਜ ਜੱਜ ਕੌਸ਼ਿਕ ਚੰਦ ਨੂੰ ਸਥਾਈ ਜੱਜ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ। ਪ੍ਰਧਾਨ ਜੱਜ ਰਮੰਨਾ ਤੋਂ ਇਲਾਵਾ ਜੱਜ ਯੂ. ਯੂ. ਲਲਿਤ ਅਤੇ ਜੱਜ ਏ. ਐੱਮ. ਖਾਨਵਿਲਕਰ 3 ਮੈਂਬਰੀ ਕਾਲੇਜੀਅਮ ਦਾ ਹਿੱਸਾ ਹਨ ਜੋ ਹਾਈਕੋਰਟ ਦੇ ਜੱਜਾਂ ਦੇ ਸਬੰਧ ’ਚ ਫੈਸਲਾ ਲੈਂਦੀ ਹੈ।
ਇਹ ਵੀ ਪੜ੍ਹੋ : ਪਤਨੀ ਨੇ ਘੁੰਡ ਕੱਢਣ ਤੋਂ ਕੀਤਾ ਇਨਕਾਰ ਤਾਂ ਪਤੀ ਨੇ ਧੀ 'ਤੇ ਕੱਢਿਆ ਗੁੱਸਾ, 3 ਸਾਲ ਦੀ ਮਾਸੂਮ ਦੀ ਹੋਈ ਮੌਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
rakhi 2021 : ਭਰਾ ਦੇ ਗੁੱਟ ’ਤੇ ਭੈਣ ਭੁੱਲ ਕੇ ਵੀ ਕਦੇ ਨਾ ਬੰਨ੍ਹੇ ਅਜਿਹੀਆਂ ਰੱਖੜੀਆਂ, ਹੋ ਸਕਦੈ ਅਸ਼ੁੱਭ
NEXT STORY