ਨਵੀਂ ਦਿੱਲੀ—ਦੇਸ਼ ਭਰ 'ਚ ਫੈਲੇ ਖਤਰਨਾਕ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾ ਦਿੱਤੀ ਹੈ। ਇਸ ਕਾਰਨ ਦੇਸ਼ 'ਚ ਸਰਕਾਰ ਪੂਰੀ ਤਰ੍ਹਾਂ ਨਾਲ ਮੁਸਤੈਦ ਦਿਸ ਰਹੀ ਹੈ। ਵੀਰਵਾਰ ਰਾਤ ਖੁਦ ਕੇਂਦਰੀ ਮੰਤਰੀ ਹਰਸ਼ਵਰਧਨ ਦਿੱਲੀ ਏਅਰਪੋਰਟ 'ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਸਕ੍ਰੀਨਿੰਗ ਸਮੇਤ ਤਮਾਮ ਇੰਤਜ਼ਾਮਾਂ ਦਾ ਜਾਇਜ਼ਾ ਲਿਆ। ਮਿਲੀ ਜਾਣਕਾਰੀ ਅਨੁਸਾਰ ਦੇਸ਼ 'ਚ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 31 ਤੋਂ ਪਾਰ ਹੋ ਚੁੱਕੀ ਹੈ ਹਾਲਾਂਕਿ ਇਨ੍ਹਾਂ 'ਚ 3 ਮਰੀਜ਼ਾਂ ਦਾ ਸਫਲ ਇਲਾਜ ਹੋ ਚੁੱਕਾ ਹੈ।
ਦਰਅਸਲ ਭਾਰਤ 'ਚ ਇਸ ਸਮੇਂ ਕੋਰੋਨਾਵਾਇਰਸ ਨਾਲ ਪੀੜਤ 31 ਮਰੀਜ਼ਾਂ 'ਚੋਂ 15 ਦਾ ਇਲਾਜ ਗੁਰੂਗ੍ਰਾਮ 'ਚ ਚੱਲ ਰਿਹਾ ਹੈ। 10 ਮਰੀਜ਼ ਦਿੱਲੀ ਦੇ ਹਸਪਤਾਲ 'ਚ ਭਰਤੀ ਹਨ, 1 ਮਰੀਜ਼ ਤੇਲੰਗਾਨਾ 'ਚੋ, 2 ਮਰੀਜ਼ ਜੈਪੁਰ 'ਚ ਹਨ। ਇਨ੍ਹਾਂ 31 ਮਰੀਜ਼ਾਂ 'ਚ 16 ਮਰੀਜ਼ ਇਟਲੀ ਦੇ ਨਾਗਰਿਕ ਹਨ, ਜੋ ਭਾਰਤ ਘੁੰਮਣ ਆਏ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ 6550 ਫਲਾਈਟਾਂ ਰਾਹੀਂ ਆਏ ਹੁਣ ਤੱਕ 6,49,452 ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ।
ਸਰਕਾਰ ਨੇ ਚੁੱਕੇ ਇਹ ਅਹਿਮ ਕਦਮ-
ਸਰਕਾਰ ਪਹਿਲਾਂ ਤੋਂ ਹੀ ਕੋਰੋਨਾ ਵਾਇਰਸ ਦੇ ਸ਼ੱਕੀ ਲੋਕਾਂ ਦੀ ਜਾਂਚ ਲਈ 15 ਲੈਬ ਬਣਾ ਚੁੱਕੀ ਹੈ ਅਤੇ ਹੁਣ 19 ਹੋਰ ਲੈਬ ਬਣਾਉਣ ਦੀ ਤਿਆਰੀ ਹੈ। ਦੇਸ਼ ਦੇ 21 ਏਅਰਪੋਰਟ 'ਤੇ ਵਿਦੇਸ਼ਾਂ ਤੋਂ ਆਉਣ ਵਾਲੇ ਹਰ ਯਾਤਰੀ ਦੀ ਜਾਂਚ ਹੋ ਰਹੀ ਹੈ। ਸੂਬਿਆਂ ਦੇ ਕਈ ਹਸਪਤਾਲਾਂ 'ਚ ਆਈਸੋਲੇਸ਼ਨ ਵਾਰਡ ਵੀ ਬਣਾਏ ਗਏ ਹਨ। ਕੇਂਦਰ ਸਰਕਾਰ ਨੇ ਲਗਾਤਾਰ ਦੂਜੇ ਦਿਨ ਦੇਸ਼ ਨੂੰ ਭਰੋਸਾ ਦਿੱਤਾ ਹੈ ਕਿ ਕੋਰੋਨਾਵਾਇਰਸ ਨੂੰ ਹਰਾਉਣ ਲਈ ਅਸੀਂ ਤਿਆਰ ਹਾਂ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੇਂਦਰੀ ਮੰਤਰੀ ਡਾਕਟਰ ਹਰਸ਼ਵਰਧਨ ਸਿਹਤ ਸੇਵਾਵਾਂ ਦੇ ਹਾਲਾਤ ਅਤੇ ਹਵਾਈ ਮੁਸਫਿਰਾਂ ਦੀ ਸਕ੍ਰੀਨਿੰਗ ਦਾ ਜਾਇਜ਼ਾ ਲੈਣ ਲਈ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਪਹੁੰਚੇ।
ਦਿੱਲੀ 'ਚ ਪੰਜਵੀਂ ਕਲਾਸ ਤੱਕ ਦੇ ਸਾਰੇ ਸਕੂਲ 31 ਮਾਰਚ ਤੱਕ ਬੰਦ ਕਰ ਦਿੱਤੇ ਗਏ ਹਨ। ਗਾਜੀਆਬਾਦ 'ਚ ਵੀ ਕਈ ਸਕੂਲਾਂ 'ਚ ਪੰਜਵੀਂ ਤੱਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਯੂਰਪੀਅਨ ਦੇਸ਼ਾਂ ਦਾ ਦੌਰਾ ਟਾਲ ਦਿੱਤਾ ਗਿਆ ਹੈ। ਦਿੱਲੀ ਦਾ ਰਾਸ਼ਟਰਪਤੀ ਭਵਨ ਦਾ ਮੁਗਲ ਗਾਰਡਨ ਬੰਦ ਹੋ ਗਿਆ ਹੈ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ : ਦਿੱਲੀ ਸਰਕਾਰ ਨੇ ਬਾਇਓਮੈਟ੍ਰਿਕ ਹਾਜ਼ਰੀ 'ਤੇ ਲਗਾਈ ਰੋਕ
ਮੌਸਮ ਨੇ ਫਿਰ ਬਦਲਿਆ ਮਿਜ਼ਾਜ, ਦਿੱਲੀ ਸਮੇਤ ਉੱਤਰ-ਭਾਰਤ ਦੇ ਕਈ ਇਲਾਕਿਆਂ 'ਚ ਬਾਰਿਸ਼
NEXT STORY