ਨੈਨੀਤਾਲ- ਉੱਤਰਾਖੰਡ ਦੇ ਬਾਗੇਸ਼ਵਰ ਜ਼ਿਲ੍ਹੇ ਨੂੰ ਹਵਾਈ ਸੇਵਾ ਦੇ ਰੂਪ ਵਿਚ ਨਵੀਂ ਸੌਗਾਤ ਮਿਲੀ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੰਗਲਵਾਰ ਨੂੰ ਦੇਹਰਾਦੂਨ-ਬਾਗੇਸ਼ਵਰ-ਦੇਹਰਾਦੂਨ ਅਤੇ ਬਾਗੇਸ਼ਵਰ-ਹਲਦਵਾਨੀ-ਬਾਗੇਸ਼ਵਰ ਹਵਾਈ ਸੇਵਾ ਦਾ ਵਰਚੁਅਲ ਮਾਧਿਅਮ ਤੋਂ ਹਰੀ ਝੰਡੀ ਵਿਖਾ ਕੇ ਸ਼ੁੱਭ ਆਰੰਭ ਕੀਤਾ। ਇਹ ਮਹੱਤਵਪੂਰਨ ਸੇਵਾ ਉੱਤਰਾਖੰਡ ਨਾਗਰਿਕ ਹਵਾਬਾਜ਼ੀ ਅਥਾਰਟੀ ਦੇ ਉਡਾਣ ਯੋਜਨਾ ਤਹਿਤ ਸ਼ੁਰੂ ਕੀਤੀ ਗਈ ਹੈ।

ਹਵਾਈ ਸੇਵਾ ਨਾਗਰਿਕਾਂ ਅਤੇ ਸੈਲਾਨੀਆਂ ਦੋਹਾਂ ਲਈ ਸੁਵਿਧਾਜਨਕ ਹੋਵੇਗੀ। ਯਾਤਰੀਆਂ ਨੂੰ ਨਿਰਧਾਰਿਤ ਵੈੱਬਸਾਈਟ 'ਤੇ ਆਨਲਾਈਨ ਟਿਕਟਾਂ ਬੁੱਕ ਕਰਨੀਆਂ ਪੈਣਗੀਆਂ। ਬਾਗੇਸ਼ਵਰ ਤੋਂ ਦੇਹਰਾਦੂਨ ਦਾ ਕਿਰਾਇਆ 4 ਹਜ਼ਾਰ ਰੁਪਏ ਅਤੇ ਹਲਦਵਾਨੀ ਤੋਂ ਬਾਗੇਸ਼ਵਰ ਦਾ ਕਿਰਾਇਆ 3500 ਰੁਪਏ ਰੱਖਿਆ ਗਿਆ ਹੈ। ਇਸ ਮੌਕੇ ਸਾਬਕਾ ਵਿਧਾਇਕ ਲਲਿਤ ਫਰਸਵਾਨ, ਨਗਰ ਪਾਲਿਕਾ ਪ੍ਰਧਾਨ ਬਾਗੇਸ਼ਵਰ ਸੁਰੇਸ਼ ਖੇਤਵਾਲ, ਪ੍ਰਸ਼ਾਸਕ ਹੇਮਾ ਬਿਸ਼ਟ, ਨਗਰ ਪੰਚਾਇਤ ਪ੍ਰਧਾਨ ਭਾਵਨਾ ਵਰਮਾ ਸਮੇਤ ਕਈ ਪਤਵੰਤੇ, ਅਧਿਕਾਰੀ ਅਤੇ ਲੋਕ ਨੁਮਾਇੰਦੇ ਵੀ ਮੌਜੂਦ ਸਨ।
Indigo, Akasa ਤੇ Star Air ਦਾ ਹੋਲੀ ਦੇ ਤਿਉਹਾਰ ਮੌਕੇ ਸ਼ਾਨਦਾਰ ਡਿਸਕਾਊਂਟ ਆਫਰ
NEXT STORY