ਨੈਸ਼ਨਲ ਡੈਸਕ– ਹਵਾ ਪ੍ਰਦੂਸ਼ਣ ਕਾਰਨ ਭਾਰਤੀਆਂ ਦੀ ਜ਼ਿੰਦਗੀ 5 ਸਾਲ ਤਕ ਘਟ ਰਹੀ ਹੈ। ਸ਼ਿਕਾਗੋ ਯੂਨੀਵਰਸਿਟੀ ਦੇ ਐਨਰਜੀ ਪਾਲਿਸੀ ਇੰਸਟੀਚਿਊਟ ਵੱਲੋਂ ਤਿਆਰ ਹਵਾ ਗੁਣਵੱਤਾ ਜੀਵਨ ਸੂਚਕ-ਅੰਕ (ਏ. ਕਿਊ. ਐੱਲ. ਆਈ.) ਦਾ ਲੇਟੈਸਟ ਐਡੀਸ਼ਨ ਜਾਰੀ ਕੀਤਾ ਗਿਆ ਹੈ। ਇਹ ਸੂਚਕ-ਅੰਕ 2020 ਦੇ ਅੰਕੜਿਆਂ ’ਤੇ ਆਧਾਰਤ ਹੈ। ਇਸ ਅਧਿਐਨ ’ਚ ਹਵਾ ਪ੍ਰਦੂਸ਼ਣ ਦੇ ਸੰਭਾਵਤ ਜੀਵਨ ਕਾਲ ’ਤੇ ਪੈਣ ਵਾਲੇ ਅਸਰ ਬਾਰੇ ਦੱਸਿਆ ਗਿਆ ਹੈ। ਸੂਚਕ-ਅੰਕ ਮੁਤਾਬਕ ਦਿੱਲੀ ਇਕ ਵਾਰ ਮੁੜ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ’ਚ ਸਭ ਤੋਂ ਉੱਪਰ ਰਹੀ ਹੈ। ਇੱਥੇ ਹਵਾ ਪ੍ਰਦੂਸ਼ਣ ਸਿਗਰਟਨੋਸ਼ੀ ਨਾਲੋਂ ਵੀ ਵੱਧ ਖਤਰਨਾਕ ਹੋ ਚੁੱਕਾ ਹੈ। ਸਿਗਰਟਨੋਸ਼ੀ ਨਾਲ ਸੰਭਾਵਿਤ ਜੀਵਨ ਕਾਲ ’ਚ ਡੇਢ ਸਾਲ ਦੀ ਕਮੀ ਆਉਂਦੀ ਹੈ ਪਰ ਦਿੱਲੀ ਵਿਚ ਹਵਾ ਪ੍ਰਦੂਸ਼ਣ ਨਾਲ ਜ਼ਿੰਦਗੀ ਲਗਭਗ 10 ਸਾਲ ਤਕ ਘੱਟ ਹੋ ਸਕਦੀ ਹੈ।
ਇਹ ਵੀ ਪੜ੍ਹੋ- SC ਦਾ ਵੱਡਾ ਫ਼ੈਸਲਾ, ਲਿਵ-ਇਨ ਰਿਲੇਸ਼ਨ ਦੌਰਾਨ ਪੈਦਾ ਹੋਏ ਬੱਚੇ ਵੀ ਜਾਇਦਾਦ ਦੇ ਹੱਕਦਾਰ
ਪ੍ਰਦੂਸ਼ਿਤ ਥਾਵਾਂ ’ਚ ਹੈ ਦੇਸ਼ ਦੀ 63 ਫੀਸਦੀ ਆਬਾਦੀ-
ਸੂਚਕ-ਅੰਕ ਮੁਤਾਬਕ ਭਾਰਤ ਦੀ 63 ਫੀਸਦੀ ਆਬਾਦੀ ਉਨ੍ਹਾਂ ਥਾਵਾਂ ’ਤੇ ਰਹਿੰਦੀ ਹੈ, ਜਿੱਥੇ ਹਵਾ ਪ੍ਰਦੂਸ਼ਣ ਦਾ ਪੱਧਰ ਦੇਸ਼ ਦੇ ਆਪਣੇ ਕੌਮੀ ਹਵਾ ਗੁਣਵੱਤਾ ਮਾਪਦੰਡ 40 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਵੱਧ ਹੈ। ਇਸ ਸਾਲ ਦੇ ਵਿਸ਼ਲੇਸ਼ਣ ਮੁਤਾਬਕ ਉੱਤਰ ਪ੍ਰਦੇਸ਼, ਬਿਹਾਰ, ਹਰਿਆਣਾ ਤੇ ਤ੍ਰਿਪੁਰਾ ਚੋਟੀ ਦੇ 5 ਪ੍ਰਦੂਸ਼ਿਤ ਸੂਬਿਆਂ ’ਚ ਸ਼ਾਮਲ ਹਨ, ਜੋ ਪ੍ਰਦੂਸ਼ਣ ਦੇ ਪੱਧਰ ਨੂੰ ਪੂਰਾ ਕਰਨ ’ਤੇ ਜੀਵਨ ਦੀ ਆਸ ਵਿਚ ਸਭ ਤੋਂ ਵੱਧ ਲਾਭ ਹਾਸਲ ਕਰਨ ਲਈ ਖੜ੍ਹੇ ਹਨ। ਵਿਸ਼ਵ ਪੱਧਰ ’ਤੇ ਭਾਰਤ, ਬੰਗਲਾਦੇਸ਼ ਤੋਂ ਪਹਿਲਾਂ ਦੂਜਾ ਸਭ ਤੋਂ ਪ੍ਰਦੂਸ਼ਿਤ ਦੇਸ਼ ਹੈ। ਬੰਗਲਾਦੇਸ਼ ’ਚ ਖਰਾਬ ਹਵਾ ਕਾਰਨ 2020 ’ਚ ਜੀਵਨ ਦੀ ਆਸ ’ਚ 6.9 ਸਾਲ ਦੀ ਕਮੀ ਆਈ ਹੈ। ਇਸ ਤੋਂ ਬਾਅਦ ਨੇਪਾਲ (4.1 ਸਾਲ), ਪਾਕਿਸਤਾਨ (3.8 ਸਾਲ) ਅਤੇ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ (2.9 ਸਾਲ) ਦਾ ਸਥਾਨ ਹੈ।
2 ਸੂਬਿਆਂ ’ਚ 1.5 ਤੋਂ 2.2 ਸਾਲ ਘੱਟ ਹੋਏ ਜ਼ਿੰਦਗੀ ਦੇ-
20 ਕਰੋੜ ਦੀ ਅਬਾਦੀ ਵਾਲੇ 2 ਸੂਬਿਆਂ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ’ਚ ਪ੍ਰਦੂਸ਼ਣ ਵਿਚ ਕ੍ਰਮਵਾਰ 68.4 ਫੀਸਦੀ ਤੇ 77.2 ਫੀਸਦੀ ਦਾ ਵਾਧਾ ਹੋਇਆ ਹੈ। ਸੂਚਕ-ਅੰਕ ’ਚ ਕਿਹਾ ਗਿਆ ਹੈ ਕਿ ਇੱਥੇ ਔਸਤ ਵਿਅਕਤੀ ਜੀਵਨ ਦੀ ਆਸ 1.5 ਤੋਂ 2.2 ਸਾਲ ਘੱਟ ਹੋ ਰਹੀ ਹੈ।
ਇਹ ਵੀ ਪੜ੍ਹੋ- ਰਾਜਨਾਥ ਸਿੰਘ ਨੇ ਕੀਤਾ ‘ਅਗਨੀਪੱਥ ਭਰਤੀ ਯੋਜਨਾ’ ਦਾ ਐਲਾਨ, ਜਾਣੋ ਕੀ ਹੈ ਇਹ ਸਕੀਮ
ਵਿਸ਼ਵ ਪੱਧਰ ’ਤੇ 2.2 ਸਾਲ ਘਟੀ ਜ਼ਿੰਦਗੀ-
ਸੂਚਕ-ਅੰਕ ਮੁਤਾਬਕ ਵਿਸ਼ਵ ਪੱਧਰ ’ਤੇ ਹਵਾ ਪ੍ਰਦੂਸ਼ਣ ਔਸਤ ਵਿਅਕਤੀ ਦੀ ਜ਼ਿੰਦਗੀ ਦੇ 2.2 ਸਾਲ ਘੱਟ ਕਰ ਰਿਹਾ ਹੈ। ਏ. ਕਿਊ. ਡਬਲਯੂ. ਐੱਲ. ਆਈ. ਤੋਂ ਪਤਾ ਲੱਗਦਾ ਹੈ ਕਿ ਦੁਨੀਆ ਭਰ ’ਚ ਕੋਰੋਨਾ ਮਹਾਮਾਰੀ ਕਾਰਨ ਲਾਏ ਗਏ ਲਾਕਡਾਊਨ ਦਾ ਵਿਸ਼ਵ ਪ੍ਰਦੂਸ਼ਣ ਦੇ ਪੱਧਰ ’ਤੇ ਬਹੁਤ ਘੱਟ ਅਸਰ ਪਿਆ।
3.3 ਸਾਲ ਦਾ ਜੀਵਨ ਗੁਆ ਸਕਦੇ ਹਨ ਲੋਕ-
ਭਾਰਤ, ਬੰਗਲਾਦੇਸ਼, ਨੇਪਾਲ ਤੇ ਪਾਕਿਸਤਾਨ ਦੀ ਔਸਤ ਅਬਾਦੀ ਪ੍ਰਦੂਸ਼ਣ ਦੇ ਉੱਚ ਪੱਧਰ ਦੇ ਸੰਪਰਕ ’ਚ ਹੈ, ਜੋ ਕਿ ਸਦੀ ਦੇ ਅਖੀਰ ਦੇ ਮੁਕਾਬਲੇ 47 ਫੀਸਦੀ ਵੱਧ ਹੈ। ਜੇ 2000 ਦਾ ਪ੍ਰਦੂਸ਼ਣ ਦਾ ਲੈਵਲ ਸਮੇਂ ਦੇ ਨਾਲ ਸਥਿਰ ਰਿਹਾ ਤਾਂ ਇਨ੍ਹਾਂ ਦੇਸ਼ਾਂ ਦੇ ਵਾਸੀ 3.3 ਸਾਲ ਦਾ ਜੀਵਨ ਗੁਆਉਣ ਦੇ ਰਾਹ ’ਤੇ ਹੋਣਗੇ। ਭਾਰਤ ਆਪਣੇ ਉੱਚ ਕਣ ਪ੍ਰਦੂਸ਼ਣ ਅਤੇ ਵੱਡੀ ਅਬਾਦੀ ਕਾਰਨ ਵਿਸ਼ਵ ਪੱਧਰ ’ਤੇ ਹਵਾ ਪ੍ਰਦੂਸ਼ਣ ਦੇ ਸਭ ਤੋਂ ਉੱਪਰਲੇ ਪੱਧਰ ਨਾਲ ਸਿਹਤ ਸਬੰਧੀ ਬੋਝ ਦਾ ਸਾਹਮਣਾ ਕਰ ਰਿਹਾ ਹੈ। ਕਣ ਪ੍ਰਦੂਸ਼ਣ ਦਾ ਲੈਵਲ 2013 ’ਚ 53 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੋਂ ਵਧ ਕੇ 56 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੋ ਗਿਆ ਹੈ, ਜੋ ਡਬਲਯੂ. ਐੱਚ. ਓ. ਦੀ ਹੱਦ ਤੋਂ ਲਗਭਗ 11 ਗੁਣਾ ਵੱਧ ਹੈ।
ਇਹ ਵੀ ਪੜ੍ਹੋ- ਅਣਖ ਖ਼ਾਤਰ ਭਰਾ ਨੇ ਉੱਜਾੜ ਦਿੱਤਾ ਘਰ, ਭੈਣ ਅਤੇ ਜੀਜੇ ਨੂੰ ਉਤਾਰਿਆ ਮੌਤ ਦੇ ਘਾਟ
ਪ੍ਰਦੂਸ਼ਣ ਦੇ ਲੈਵਲ ਨੂੰ ਘੱਟ ਨਹੀਂ ਕਰ ਸਕੇ ਸ਼ਹਿਰ
ਭਾਰਤ ਦੇ ਕੌਮੀ ਸਵੱਛ ਹਵਾ ਪ੍ਰੋਗਰਾਮ (ਐੱਨ. ਸੀ. ਏ. ਪੀ.) ਵਾਲੇ ਸ਼ਹਿਰਾਂ ’ਚ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ 2019 ’ਚ ਸ਼ੁਰੂ ਕੀਤੀ ਗਈ ਰਣਨੀਤੀ ਤਹਿਤ 1.6 ਸਾਲ ਦੇ ਜੀਵਨ ਨੂੰ ਬਚਾਉਣ ਦੀ ਸਮਰੱਥਾ ਹੈ। ਹਾਲਾਂਕਿ 2017 ਦੇ ਪ੍ਰਦੂਸ਼ਣ ਦੇ ਲੈਵਲ ਦੇ ਮੁਕਾਬਲੇ 2024 ਤਕ ਨੁਕਸਾਨਦੇਹ ਪਾਰਟੀਕੁਲੇਟ ਮੈਟਰ (ਪੀ. ਐੱਮ. 2.5 ਤੇ ਪੀ. ਐੱਮ. 10) ਦੇ ਲੈਵਲ ਨੂੰ 20-30 ਫੀਸਦੀ ਤਕ ਘੱਟ ਕਰਨ ਦਾ ਐੱਨ. ਸੀ. ਏ. ਪੀ. ਦਾ ਟੀਚਾ ਹੈ। ਐੱਨ. ਸੀ. ਏ. ਪੀ. ਟ੍ਰੈਕਰ ਮੁਤਾਬਕ ਪ੍ਰਦੂਸ਼ਣ ਦਾ ਪੱਧਰ ਘੱਟ ਕਰਨ ਦਾ ਟੀਚਾ ਰੱਖਣ ਵਾਲੇ ਸ਼ਹਿਰਾਂ ’ਚ ਜਾਂ ਤਾਂ ਮਾਮੂਲੀ ਸੁਧਾਰ ਹੋਇਆ ਹੈ ਜਾਂ ਪ੍ਰਦੂਸ਼ਣ ਦੇ ਪੱਧਰ ’ਚ ਵਾਧਾ ਹੋਇਆ ਹੈ। ਕਿਸੇ ਵੀ ਸ਼ਹਿਰ ਨੇ ਪੀ. ਐੱਮ. 2.5 ਲਈ 40 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਅਤੇ ਪੀ. ਐੱਮ. 10 ਲਈ ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਦੀ ਕੌਮੀ ਸਾਲਾਨਾ ਮਨਜ਼ੂਰਸ਼ੁਦਾ ਪ੍ਰਦੂਸ਼ਣ ਹੱਦ ਹਾਸਲ ਨਹੀਂ ਕੀਤੀ।
ਗੰਗਾ ਮੈਦਾਨ ’ਚ 21 ਗੁਣਾ ਪ੍ਰਦੂਸ਼ਣ
ਸੂਚਕ-ਅੰਕ ਮੁਤਾਬਕ ਗੰਗਾ ਦੇ ਮੈਦਾਨ ’ਚ ਪ੍ਰਦੂਸ਼ਣ ਦਾ ਪੱਧਰ ਡਬਲਯੂ. ਐੱਚ. ਓ. ਵੱਲੋਂ ਨਿਰਧਾਰਤ ਹੱਦ ਨਾਲੋਂ 21 ਗੁਣਾ ਵੱਧ ਹੈ। ਜੇ ਡਬਲਯੂ. ਐੱਚ. ਓ. ਦੇ ਸੋਧੇ ਹੋਏ ਸਟੈਂਡਰਡ ਨੂੰ ਪੂਰਾ ਕਰਨ ਲਈ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਹੇਠਾਂ ਲਿਆਂਦਾ ਜਾਂਦਾ ਹੈ ਤਾਂ ਔਸਤ ਜੀਵਨ ਆਸ ਦਿੱਲੀ ’ਚ 10.1 ਸਾਲ, ਬਿਹਾਰ ’ਚ 7.9 ਸਾਲ ਅਤੇ ਉੱਤਰ ਪ੍ਰਦੇਸ਼ ’ਚ 8.9 ਸਾਲ ਤਕ ਵਧ ਸਕਦੀ ਹੈ। ਲੈਂਸੇਟ ਵੱਲੋਂ 2019 ਦੇ ਇਕ ਅਧਿਐਨ ਵਿਚ ਵੇਖਿਆ ਗਿਆ ਕਿ ਹਵਾ ਪ੍ਰਦੂਸ਼ਣ ਦੇਸ਼ ਵਿਚ 16 ਲੱਖ ਤੋਂ ਵੱਧ ਮੌਤਾਂ ਲਈ ਜ਼ਿੰਮੇਵਾਰ ਸੀ।
ਕਿਉਂ ਵਧਦਾ ਜਾ ਰਿਹੈ ਪ੍ਰਦੂਸ਼ਣ?
ਭਾਰਤ ਦਾ ਪ੍ਰਦਰਸ਼ਨ ਪਿਛਲੇ ਸਾਲ ਨਾਲੋਂ ਬਿਹਤਰ ਨਹੀਂ। ਸੂਚਕ-ਅੰਕ ਮੁਤਾਬਕ 2000 ਦੇ ਦਹਾਕੇ ਦੇ ਸ਼ੁਰੂ ਤੋਂ ਭਾਰਤ ਦੇ ਪ੍ਰਦੂਸ਼ਣ ਦੇ ਪੱਧਰ ਲਈ ਸੜਕੀ ਵਾਹਨਾਂ ਵਿਚ ਚਾਰ ਗੁਣਾ ਵਾਧੇ ਤੋਂ ਇਲਾਵਾ ਉਦਯੋਗੀਕਰਨ, ਆਰਥਿਕ ਵਿਕਾਸ ਤੇ ਅਬਾਦੀ ਵਾਧੇ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਡਬਲਯੂ. ਐੱਚ. ਓ. ਦੇ ਸੋਧੇ ਹੋਏ ਹਵਾ ਪ੍ਰਦੂਸ਼ਣ ਮਾਪਦੰਡਾਂ ਦੀ ਵਰਤੋਂ ਕਰਦੇ ਹੋਏ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਦਿੱਲੀ, ਬਿਹਾਰ ਤੇ ਉੱਤਰ ਪ੍ਰਦੇਸ਼ ਹਨ।
ਜੰਮੂ ਕਸ਼ਮੀਰ : ਸ਼ੋਪੀਆਂ 'ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ 2 ਅੱਤਵਾਦੀ ਢੇਰ
NEXT STORY