ਨਵੀਂ ਦਿੱਲੀ, (ਯੂ. ਐੱਨ. ਆਈ.)- ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਦੀਆਂ ਖਾਮੀਆਂ ਖਿਲਾਫ ਰਾਸ਼ਟਰੀ ਰਾਜਧਾਨੀ ’ਚ ਵੀਰਵਾਰ ਨੂੰ ਈ. ਵੀ. ਐੱਮ. ਹਟਾਓ ਮੋਰਚਾ ਅਤੇ ਹੋਰ ਸੰਗਠਨਾਂ ਦੇ ਪ੍ਰਦਰਸ਼ਨ ’ਚ ਸ਼ਾਮਲ ਹੋਏ ਕਾਂਗਰਸ ਨੇਤਾ ਦਿਗਵਿਜੇ ਸਿੰਘ ਅਤੇ ਕਈ ਹੋਰ ਨੇਤਾਵਾਂ ਨੂੰ ਹਿਰਾਸਤ ’ਚ ਲਿਆ ਗਿਆ। ਈ. ਵੀ. ਐੱਮ. ਹਟਾਓ ਮੋਰਚਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਈ. ਵੀ. ਐੱਮ. ਖ਼ਿਲਾਫ਼ ਇੱਥੇ ਜੰਤਰ-ਮੰਤਰ ’ਤੇ ਸਭਾ ਆਯੋਜਿਤ ਕੀਤੀ ਜਾ ਰਹੀ ਸੀ ਅਤੇ ਇਸ ਦੀ ਇਜਾਜ਼ਤ ਵੀ ਮਿਲ ਗਈ ਸੀ ਪਰ ਦਿੱਲੀ ਪੁਲਸ ਨੇ ਆਖਰੀ ਸਮੇਂ ਇਜਾਜ਼ਤ ਨੂੰ ਰੱਦ ਕਰ ਦਿੱਤਾ, ਜਿਸ ਕਾਰਨ ਇਹ ਸਮਾਗਮ ਯੂਥ ਕਾਂਗਰਸ ਦੇ ਦਫਤਰ ਰਾਇਸੀਨਾ ਰੋਡ ’ਤੇ ਕਰਨਾ ਪਿਆ।
ਮੋਰਚਾ ਦੇ ਮੁਖੀ ਉਦਿਤ ਰਾਜ ਦੇ ਹਵਾਲੇ ਨਾਲ ਮਿਲੀਆਂ ਖਬਰਾਂ ’ਚ ਦੱਸਿਆ ਗਿਆ ਹੈ ਕਿ ਵਿਰੋਧ ਪ੍ਰਦਰਸ਼ਨ ’ਚ ਕਾਂਗਰਸ ਨੇਤਾ ਦਿਗਵਿਜੇ ਸਿੰਘ ਅਤੇ ਡਾ. ਉਦਿਤ ਰਾਜ ਸਮੇਤ ਸੈਂਕੜੇ ਵਰਕਰਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦੌਰਾਨ ਪੁਲਸ ਨੇ ਹਿਰਾਸਤ ’ਚ ਲੈ ਕੇ ਪਾਰਲੀਮੈਂਟ ਥਾਣੇ ’ਚ ਰੱਖਿਆ ਗਿਆ, ਜਦਕਿ ਵਿਧਾਇਕ ਅਤੇ ਸਾਬਕਾ ਮੰਤਰੀ ਦਿੱਲੀ ਸਰਕਾਰ ਰਾਜੇਂਦਰ ਪਾਲ ਗੌਤਮ ਨੂੰ ਇੰਦਰਾਪੁਰੀ ਥਾਣੇ ’ਚ ਰੱਖਿਆ ਗਿਆ।
J&K : ਗੁਲਮਰਗ 'ਚ ਬਰਫੀਲੇ ਤੂਫਾਨ ਦੀ ਲਪੇਟ 'ਚ ਆਉਣ ਨਾਲ ਇਕ ਵਿਦੇਸ਼ੀ ਸੈਲਾਨੀ ਦੀ ਮੌਤ
NEXT STORY