ਨੈਸ਼ਨਲ ਡੈਸਕ : ਬੰਗਲੁਰੂ ਵਿੱਚ ਇੱਕ ਵਿਆਹ ਦੌਰਾਨ ਵਾਪਰੇ ਇੱਕ ਅਚਾਨਕ ਮੋੜ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਬੈਂਗਲੁਰੂ ਵਿੱਚ ਇੱਕ ਵਿਆਹ ਦੌਰਾਨ ਲਾੜਾ ਅਤੇ ਉਸਦੇ ਦੋਸਤ ਸ਼ਰਾਬ ਦੇ ਨਸ਼ੇ ਵਿਚ ਟਲੀ ਹੋ ਕੇ ਬਾਰਾਤ ਲੈ ਕੇ ਲਾੜੀ ਦੇ ਘਰ ਪਹੁੰਚੇ। ਬਾਰਾਤ ਨੂੰ ਸ਼ਰਾਬ ਦੇ ਨਸ਼ੇ ਵਿਚ ਵੇਖ ਲਾੜੀ ਦੀ ਮਾਂ ਗੁੱਸੇ ਵਿੱਚ ਆ ਗਈ, ਜਿਸ ਤੋਂ ਬਾਅਦ ਉਸ ਨੇ ਵਿਆਹ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ - ਲੱਗ ਗਈਆਂ ਮੌਜਾਂ : ਸਕੂਲਾਂ 'ਚ 11 ਤੋਂ 16 ਜਨਵਰੀ ਤੱਕ ਛੁੱਟੀਆਂ ਦਾ ਐਲਾਨ
ਇਸ ਦੌਰਾਨ ਲਾੜੀ ਦੇ ਪਰਿਵਾਰ ਵਾਲਿਆਂ ਨੇ ਹੱਥ ਜੋੜ ਕੇ ਉਹਨਾਂ ਨੂੰ ਵਾਪਸ ਜਾਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹਨਾਂ ਦੇ ਹੁਣੇ ਇਹ ਹਾਲਾਤ ਹਨ, ਤਾਂ ਅੱਗੇ ਜਾ ਕੇ ਭਵਿੱਖ ਵਿਚ ਕੀ ਹੋਵੇਗਾ? ਦੱਸ ਦੇਈਏ ਕਿ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਵਿਚ ਤੇਜ਼ੀ ਨਾਲ ਵਾਇਰਲ ਹੋ ਗਿਆ, ਜਿਸ ਵਿੱਚ ਲਾੜੀ ਦੀ ਮਾਂ ਆਪਣੀ ਧੀ ਦੇ ਭਵਿੱਖ ਬਾਰੇ ਚਿੰਤਾ ਜ਼ਾਹਰ ਕਰਦੇ ਹੋਏ ਵਿਆਹ ਨੂੰ ਰੋਕਣ ਦਾ ਦਲੇਰਾਨਾ ਕਦਮ ਚੁੱਕਦੀ ਨਜ਼ਰ ਆ ਰਹੀ ਹੈ। ਲਾੜੀ ਦੀ ਮਾਂ ਨੇ ਬਿਨਾਂ ਕਿਸੇ ਰਸਮ ਦੇ ਵਿਆਹ ਦੀ ਬਾਰਾਤ ਵਾਪਸ ਭੇਜ ਦਿੱਤੀ ਅਤੇ ਵਿਆਹ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ - ਖ਼ੁਸ਼ਖਬਰੀ : ਲੋਹੜੀ ਮੌਕੇ PM ਮੋਦੀ ਲੋਕਾਂ ਨੂੰ ਦੇਣਗੇ ਇਹ ਤੋਹਫ਼ਾ
ਦੱਸ ਦੇਈਏ ਕਿ ਵਾਇਰਲ ਹੋ ਰਹੀ ਵੀਡੀਓ ਵਿੱਚ ਲਾੜੀ ਦੀ ਮਾਂ ਸਾਫ਼-ਸਾਫ਼ ਇਹ ਕਹਿੰਦੀ ਨਜ਼ਰ ਆ ਰਹੀ ਹੈ, "ਮੈਂ ਆਪਣੀ ਧੀ ਨੂੰ ਅਜਿਹੇ ਵਿਅਕਤੀ ਨਾਲ ਜ਼ਿੰਦਗੀ ਬਤੀਤ ਕਰਨ ਨਹੀਂ ਦੇਵਾਂਗੀ," ਅਤੇ ਉਹ ਸਾਰੇ ਬਾਰਾਤੀਆਂ ਨੂੰ ਸਤਿਕਾਰ ਨਾਲ ਵਾਪਸ ਜਾਣ ਲਈ ਕਹਿੰਦੀ ਹੈ। ਇਸ ਤੋਂ ਬਾਅਦ ਸ਼ਰਾਬੀ ਹਾਲਤ ਵਿੱਚ ਲਾੜੇ ਦੇ ਇਤਰਾਜ਼ਯੋਗ ਵਿਵਹਾਰ ਅਤੇ ਆਰਤੀ ਦੀ ਥਾਲੀ ਸੁੱਟਣ ਦੀ ਘਟਨਾ ਨੇ ਮਾਹੌਲ ਹੋਰ ਵੀ ਤਣਾਅਪੂਰਨ ਬਣਾ ਦਿੱਤਾ। ਦੁਲਹਨ ਦੀ ਮਾਂ ਦੇ ਇਸ ਦਲੇਰਾਨਾ ਕਦਮ ਦੀ ਸੋਸ਼ਲ ਮੀਡੀਆ 'ਤੇ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਅਤੇ ਲੋਕ ਆਪਣੀ ਧੀ ਦੇ ਭਵਿੱਖ ਲਈ ਉਸਦੀ ਚਿੰਤਾ ਦੀ ਪ੍ਰਸ਼ੰਸਾ ਕਰ ਰਹੇ ਹਨ।
ਇਹ ਵੀ ਪੜ੍ਹੋ - Breaking : ਕਿਸਾਨੀ ਧਰਨੇ ਵਿਚਾਲੇ ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੇ ਟਾਇਰਾਂ 'ਚ ਲੱਗੀ ਅੱਗ
NEXT STORY