ਨਵੀਂ ਦਿੱਲੀ— ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਵੱਡੀ ਗਿਣਤੀ 'ਚ ਕਸ਼ਮੀਰੀ ਨੌਜਵਾਨਾਂ ਦੀ ਭਰਤੀ ਕਰਨ ਲਈ ਨਵੀਂ ਚਾਲ ਚੱਲ ਰਿਹਾ ਹੈ। ਭਾਵੇਂ ਹੀ ਉਸ ਨੇ ਆਪਣੇ ਨਾਲ ਕਸ਼ਮੀਰ ਦੇ ਨੌਜਵਾਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਰਾਹੀਂ ਪਹਿਲਾਂ ਸ਼ੇਅਰ ਕੀਤੀਆਂ ਹੋਣ ਪਰ ਹੁਣ ਉਨ੍ਹਾਂ ਨੂੰ ਇਕ ਵਾਰ ਫਿਰ ਸਰਵਜਨਕ ਕਰਕੇ 'ਹੀਰੋ' ਦੇ ਤੌਰ 'ਤੇ ਪੇਸ਼ ਕਰ ਰਿਹਾ ਹੈ। ਇਸ ਰਾਹੀਂ ਹਿਜ਼ਬੁਲ ਭਰਤੀ ਤੇਜ਼ ਕਰਨ ਲਈ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਬੁਰਹਾਨ ਵਾਨੀ ਦੀ ਬਰਸੀ 'ਤੇ ਹਿਜ਼ਬੁਲ ਨੇ ਕਸ਼ਮੀਰ ਦੇ ਉਨ੍ਹਾਂ ਨੌਜਵਾਨਾਂ ਦੀ ਲਿਸਟ ਜਾਰੀ ਕੀਤੀਹੈ, ਜੋ ਅੱਤਵਾਦ ਦਾ ਸਹਾਰਾ ਲੈ ਚੁੱਕੇ ਹਨ। ਇਸ ਰਾਹੀਂ ਅੱਤਵਾਦੀ ਗੁਟ ਇਹ ਦਿਖਾਉਣਾ ਚਾਹੁੰਦਾ ਹੈ ਕਿ ਵੱਡੀ ਗਿਣਤੀ 'ਚ ਕਸ਼ਮੀਰੀ ਨੌਜਵਾਨ ਅੱਤਵਾਦ ਦੇ ਰਸਤੇ 'ਤੇ ਚੱਲ ਰਹੇ ਹਨ।
ਜੰਮੂ ਅਤੇ ਕਸ਼ਮੀਰ ਦੇ ਮੁਖੀ ਐੈੱਸ.ਪੀ. ਵੈਦ ਨੇ ਇੰਟਰਵਿਊ 'ਚ ਦੱਸਿਆ, ''ਹਿਜ਼ਬੁਲ ਨੇ ਲੋਕਾਂ ਨੂੰ ਅਕਰਸ਼ਿਤ ਕਰਨ ਲਈ ਸੂਚਨਾ ਜਾਰੀ ਕੀਤੀ ਹੈ। ਇਨ੍ਹਾਂ 'ਚ ਕਈ ਅਜਿਹੇ ਲੋਕ ਹਨ, ਜਿਨ੍ਹਾਂ ਬਾਰੇ ਜੰਮੂ ਅਤੇ ਕਸ਼ਮੀਰ ਪੁਲਸ ਨੂੰ ਪਹਿਲਾਂ ਤੋਂ ਜਾਣਕਾਰੀ ਸੀ। ਬੜਗਾਮ ਦੇ ਇਕ ਕਾਂਸਟੇਬਲ ਦਾ ਵੀ ਨਾਮ ਇਨ੍ਹਾਂ 'ਚ ਹੈ, ਜਿਸ ਦੇ ਬਾਰੇ ਪਹਿਲਾਂ ਤੋਂ ਜਾਣਕਾਰੀ ਹੈ ਕਿ ਉਹ ਕਰੀਬ 4-5 ਮਹੀਨੇ ਪਹਿਲਾਂ ਹਿਜ਼ਬੁਲ 'ਚ ਸ਼ਾਮਲ ਹੋ ਚੁੱਕਿਆ ਹੈ। ਅੱਤਵਾਦੀ ਗੁਟ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਸ਼ਮੀਰ 'ਚ ਹਰ ਕੋਈ ਭਟਕ ਚੁੱਕਿਆ ਹੈ ਅਤੇ ਉਹ ਹੁਣ ਅੱਤਵਾਦ ਦੇ ਰਸਤੇ 'ਤੇ ਚੱਲ ਪਏ ਹਨ।
ਏਅਰਸੈੱਲ-ਮੈਕਸਿਸ ਡੀਲ: ਕਾਰਤੀ ਅਤੇ ਪੀ.ਚਿਦਾਂਬਰਮ ਨੂੰ 7 ਅਗਸਤ ਤੱਕ ਰਾਹਤ, ਗ੍ਰਿਫਤਾਰੀ 'ਤੇ ਰੋਕ
NEXT STORY