ਮੁੰਬਈ- ਸਾਬਕਾ ਫੇਮਿਨਾ ਮਿਸ ਇੰਡੀਆ ਸ਼ਿਵਾਂਕਿਤਾ ਦੀਕਸ਼ਿਤ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਗਈ। ਠੱਗ ਨੇ ਉਸ ਨੂੰ ਵੀਡੀਓ ਕਾਲ 'ਤੇ ਕਰੀਬ ਦੋ ਘੰਟੇ ਤੱਕ ਡਿਜ਼ੀਟਲ ਹਿਰਾਸਤ 'ਚ ਰੱਖਿਆ ਅਤੇ ਫਿਰ 99 ਹਜ਼ਾਰ ਰੁਪਏ ਦੀ ਲੁੱਟ ਕੀਤੀ। ਧੋਖੇਬਾਜ਼ ਨੇ ਸੀਬੀਆਈ ਅਧਿਕਾਰੀ ਹੋਣ ਦਾ ਬਹਾਨਾ ਲਾ ਕੇ ਸ਼ਿਵਾਂਕਿਤਾ ਨੂੰ ਇਹ ਕਹਿ ਕੇ ਧਮਕਾਇਆ ਕਿ ਉਸ ਦੇ ਬੈਂਕ ਖਾਤੇ ਵਿੱਚ ਮਨੀ ਲਾਂਡਰਿੰਗ ਅਤੇ ਬੱਚਿਆਂ ਨੂੰ ਅਗਵਾ ਕਰਨ ਦਾ ਪੈਸਾ ਆ ਰਿਹਾ ਹੈ। ਇਸ ਘਟਨਾ ਤੋਂ ਬਾਅਦ ਸ਼ਿਵਾਂਕਿਤਾ ਦਹਿਸ਼ਤ 'ਚ ਹੈ। ਫਿਲਹਾਲ ਉਸ ਨੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ।ਤੁਹਾਨੂੰ ਦੱਸ ਦੇਈਏ ਕਿ ਆਗਰਾ ਦੇ ਮਾਨਸ ਨਗਰ ਦੀ ਰਹਿਣ ਵਾਲੀ ਸ਼ਿਵਾਂਕਿਤਾ ਦੀਕਸ਼ਿਤ ਸਾਲ 2017 'ਚ ਫੇਮਿਨਾ ਮਿਸ ਇੰਡੀਆ ਵੈਸਟ ਬੰਗਾਲ ਰਹਿ ਚੁੱਕੀ ਹੈ। ਬੀਤੀ ਮੰਗਲਵਾਰ ਸ਼ਾਮ ਨੂੰ ਉਸ ਨੂੰ ਇੱਕ ਅਣਜਾਣ ਕਾਲ ਆਈ। ਫੋਨ ਕਰਨ ਵਾਲੇ ਨੇ ਖੁਦ ਨੂੰ ਸੀਬੀਆਈ ਅਧਿਕਾਰੀ ਦੱਸਿਆ। ਉਸ ਨੇ ਸ਼ਿਵਾਂਕਿਤਾ ਨੂੰ ਦੱਸਿਆ ਕਿ ਤੁਹਾਡੇ ਆਧਾਰ ਕਾਰਡ ਨਾਲ ਰਜਿਸਟਰਡ ਸਿਮ 'ਤੇ ਦਿੱਲੀ 'ਚ ਬੈਂਕ ਖਾਤਾ ਖੋਲ੍ਹਿਆ ਗਿਆ ਹੈ। ਮਨੁੱਖੀ ਤਸਕਰੀ, ਮਨੀ ਲਾਂਡਰਿੰਗ ਅਤੇ ਬੱਚਿਆਂ ਦੇ ਅਗਵਾ ਲਈ ਫਿਰੌਤੀ ਦੀ ਰਕਮ ਇਸ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੀ ਗਈ ਹੈ।
ਇਹ ਵੀ ਪੜ੍ਹੋ-Pushpa 2 ਦਾ ਲੋਕਾਂ 'ਚ ਕ੍ਰੇਜ਼, ਅਜੀਬੋ ਗਰੀਬ ਲੁੱਕ 'ਚ ਪੁੱਜੇ ਥੀਏਟਰ
ਇਸ ਤਰ੍ਹਾਂ ਸ਼ਿਵਾਂਕਿਤਾ ਧੋਖਾਧੜੀ ਦੇ ਜਾਲ 'ਚ ਫਸ ਗਈ ਅਤੇ ਵੀਡੀਓ ਕਾਲ 'ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਸ਼ਿਵਾਂਕਿਤਾ ਦੀਕਸ਼ਿਤ ਮੁਤਾਬਕ- ਵੀਡੀਓ ਕਾਲ 'ਤੇ ਇਕ ਵਿਅਕਤੀ ਨੂੰ ਪੁਲਸ ਦੀ ਡਰੈੱਸ 'ਚ ਦੇਖਿਆ ਗਿਆ। ਉਸ ਦੀ ਵਰਦੀ 'ਤੇ ਤਿੰਨ ਤਾਰੇ ਸਨ। ਪਿਛੋਕੜ ਵਿੱਚ ਸਾਈਬਰ ਪੁਲਸ ਦਿੱਲੀ ਲਿਖਿਆ ਹੋਇਆ ਸੀ। ਇਕ ਤੋਂ ਬਾਅਦ ਇਕ ਚਾਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ। ਇਕ ਮਹਿਲਾ ਅਧਿਕਾਰੀ ਨਾਲ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਸੁਲਝਾਇਆ ਜਾਵੇ ਨਹੀਂ ਤਾਂ ਤੁਹਾਨੂੰ ਗ੍ਰਿਫਤਾਰ ਕਰਕੇ ਜੇਲ੍ਹ ਜਾਣਾ ਪਵੇਗਾ।
ਇਹ ਵੀ ਪੜ੍ਹੋ- ਸਕਰੀਨਿੰਗ ਦੌਰਾਨ ਜ਼ਖਮੀ ਹੋਏ ਬੱਚੇ 'ਤੇ ਮੇਕਰਜ਼ ਦਾ ਆਇਆ ਰਿਐਕਸ਼ਨ, ਕਿਹਾ...
ਇਸ ਦੌਰਾਨ ਸ਼ਿਵਾਂਕਿਤਾ ਕਰੀਬ ਦੋ ਘੰਟੇ ਤੱਕ ਵੀਡੀਓ ਕਾਲ 'ਤੇ ਰਹੀ ਅਤੇ ਉਹੀ ਕਰ ਰਹੀ ਸੀ ਜੋ ਦੂਜਾ ਕਹਿ ਰਿਹਾ ਸੀ। ਇਸ ਦੌਰਾਨ ਸ਼ਿਵਾਂਕਿਤਾ ਨੇ ਧੋਖੇਬਾਜ਼ ਦੇ ਦੱਸੇ ਖਾਤੇ 'ਤੇ ਦੋ ਵਾਰ ਆਨਲਾਈਨ 99,000 ਰੁਪਏ ਭੇਜੇ। ਜਦੋਂ ਸ਼ਿਵਾਂਕਿਤਾ ਨੇ ਕਿਹਾ ਕਿ ਹੱਦ ਹੋ ਗਈ ਤਾਂ ਧੋਖੇਬਾਜ਼ ਨੇ ਪੈਸੇ ਕਿਸੇ ਹੋਰ ਤੋਂ ਟਰਾਂਸਫਰ ਕਰਨ ਲਈ ਕਿਹਾ।ਇੱਥੇ ਸ਼ਿਵਾਂਕਿਤਾ ਸਾਈਬਰ ਫਰਾਡ ਦੀ ਗੱਲ ਕਰ ਰਹੀ ਸੀ ਅਤੇ ਦੂਜੇ ਪਾਸੇ ਉਸ ਦੇ ਪਿਤਾ ਸੰਜੇ ਦੀਕਸ਼ਿਤ ਕਮਰੇ ਦੇ ਬਾਹਰ ਦਰਵਾਜ਼ਾ ਖੜਕਾ ਰਹੇ ਸਨ ਪਰ ਸ਼ਿਵਾਂਕਿਤਾ ਦਰਵਾਜ਼ਾ ਨਹੀਂ ਖੋਲ੍ਹ ਰਹੀ ਸੀ। ਕਾਫੀ ਦੇਰ ਇੰਤਜ਼ਾਰ ਤੋਂ ਬਾਅਦ ਪਿਤਾ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਧੀ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਗਈ ਹੈ। ਜਿਸ ਤੋਂ ਬਾਅਦ ਪਿਤਾ ਆਪਣੀ ਧੀ ਨਾਲ ਗਿਆ ਅਤੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਸ਼ਿਵਾਂਕਿਤਾ ਨੇ ਦੱਸਿਆ ਕਿ ਮੈਂ ਪਹਿਲਾਂ 1930 ਹੈਲਪਲਾਈਨ 'ਤੇ ਕਾਲ ਕਰਕੇ ਸ਼ਿਕਾਇਤ ਕੀਤੀ ਅਤੇ ਫਿਰ ਈਮੇਲ ਰਾਹੀਂ ਸ਼ਿਕਾਇਤ ਸਾਈਬਰ ਕ੍ਰਾਈਮ ਸੈੱਲ ਨੂੰ ਭੇਜੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਗੋਲੀ ਲੱਗਣ ਨਾਲ ਜ਼ਖ਼ਮੀ ਹੋਇਆ ਚੋਰ ਗਿਰੋਹ ਦਾ ਮੈਂਬਰ
NEXT STORY