ਜੰਮੂ— ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਨੂੰ ਕ੍ਰਿਸਮਿਸ ਦੇ ਦਿਨ ਮਤਲਬ 25 ਦਸੰਬਰ ਨੂੰ ਵੱਡੀ ਸੁਵਿਧਾ ਮਿਲੇਗੀ। ਇਹ ਸੁਵਿਧਾ ਹੈ ਕੇਬਲ ਕਾਰ ਦੀ। ਮਾਤਾ ਦੇ ਦਰਸ਼ਨਾਂ ਦੇ ਬਾਅਦ ਭੈਰੋਂ ਘਾਟੀ ਜਾਣ ਵਾਲੇ ਸ਼ਰਧਾਲੂਆਂ ਨੂੰ ਪੈਸੇਂਜਰ ਕੇਬਲ ਕਾਰ ਮੁਹੱਈਆ ਕੀਤੀ ਜਾ ਰਹੀ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ 24 ਨੂੰ ਇਸ ਦਾ ਟ੍ਰਾਈਲ ਕਰੇਗਾ ਅਤੇ ਉਸ ਦਿਨ ਯਾਤਰੀਆਂ ਨੂੰ ਟ੍ਰਾਈਲ ਬੇਸ 'ਤੇ ਮੁਫਤ ਕਾਰ ਸੇਵਾ ਦਿੱਤੀ ਜਾਵੇਗੀ। ਪੈਸੇਂਜਰ ਕੇਬਲ ਕਾਰ ਸ਼ੁਰੂ ਹੋਣ ਨਾਲ ਯਾਤਰੀਆਂ ਲਈ ਭੈਰੋਂ ਘਾਟੀ ਦੀ ਮੁਸ਼ਕਲ ਚੜ੍ਹਾਈ ਹੁਣ ਸੌਖੀ ਹੋ ਜਾਵੇਗੀ। ਬੋਰਡ ਦਾ ਮੰਨਣਾ ਹੈ ਕਿ ਇਹ ਸੇਵਾ ਵਰਦਾਨ ਸਾਬਤ ਹੋਵੇਗੀ। ਭੈਰੋਂ ਘਾਟੀ ਭਵਨ ਤੋਂ ਸਿਰਫ ਤਿੰਨ ਕਿਲੋਮੀਟਰ ਦੂਰੀ 'ਤੇ ਖੜੀ ਅਤੇ ਸਿੱਧੀ ਚੜ੍ਹਾਈ ਹੈ ਅਤੇ ਬਹੁਤ ਮੁਸ਼ਕਲ ਹੈ। ਅਪਾਹਿਜ, ਬਜ਼ੁਰਗ ਅਤੇ ਮਰੀਜ਼ ਇੱਥੇ ਤਕ ਨਹੀਂ ਪਹੁੰਚ ਪਾਉਂਦੇ।
ਭੈਰੋਂ ਦਰਸ਼ਨ ਦੇ ਬਿਨਾ ਅਧੂਰੀ ਹੈ ਯਾਤਰਾ
ਮਾਤਾ ਵੈਸ਼ਨੋ ਦੀ ਯਾਤਰਾ ਭੈਰੋਂ ਘਾਟੀ ਜਾਏ ਬਿਨਾ ਪੂਰੀ ਨਹੀਂ ਮੰਨੀ ਜਾਂਦੀ। ਪੌਰਾਣਿਕ ਕਥਾਵਾਂ ਮੁਤਾਬਕ ਮਾਤਾ ਵੈਸ਼ਨੋ ਦੇਵੀ ਨੇ ਭੈਰੋਂ ਨੂੰ ਵਰਦਾਨ ਦਿੱਤਾ ਸੀ ਕਿ ਜੋ ਵੀ ਮੇਰੇ ਦਰਸ਼ਨ ਕਰਨ ਆਏਗਾ ਉਹ ਜਦੋਂ ਤੱਕ ਤੁਹਾਡੇ ਦਰਸ਼ਨ ਨਹੀਂ ਕਰੇਗਾ ਉਸ ਦੀ ਯਾਤਰਾ ਨੂੰ ਪੂਰਾ ਨਹੀਂ ਮੰਨਿਆ ਜਾਵੇਗਾ। ਯਾਤਰੀਆਂ ਨੂੰ ਸਿਰਫ ਸੌ ਰੁਪਏ ਕਿਰਾਏ 'ਚ ਭੈਰੋਂ ਘਾਟੀ ਦੀ ਯਾਤਰਾ ਮਿਲ ਜਾਵੇਗੀ।
75 ਕਰੋੜ 'ਚ ਪੂਰੀ ਹੋਈ ਪਰਿਯੋਜਨਾ
ਕੇਬਲ ਕਾਰ ਪਰਿਯੋਜਨਾ ਸਾਲ 2014 'ਚ ਸ਼ੁਰੂ ਹੋਈ ਸੀ ਅਤੇ ਇਸ ਨੂੰ 75 ਕਰੋੜ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਸਵਿਜਰਲੈਂਡ ਦੀ ਗਰਵੇਂਤਾ ਏਜੀ ਅਤੇ ਦਾਮੋਦਰ ਰੋਪਵੇਅ ਕੰਪਨੀ ਨੇ ਇਸ ਕੰਮ ਨੂੰ ਪੂਰਾ ਕੀਤਾ ਹੈ। ਇਸ ਕੇਬਲ ਕਾਰ ਦੇ ਜ਼ਿਆਦਾਤਰ ਪੁਰਜੇ ਸਵਿਜ਼ਰਲੈਂਡ ਤੋਂ ਮੰਗਵਾਏ ਗਏ ਹਨ।
ਏਸ਼ੀਆ ਦੀ ਸਭ ਤੋਂ ਵੱਡੀ ਕੇਬਲ ਕਾਰ ਸੇਵਾ
ਭੈਰੋਂ ਘਾਟੀ ਲਈ ਭਵਨ ਤੋਂ ਸ਼ੁਰੂ ਹੋਣ ਵਾਲੀ ਇਹ ਕਾਰ ਸੇਵਾ ਏਸ਼ੀਆ ਦੀ ਸਭ ਤੋਂ ਵੱਡੀ ਕੇਬਲ ਕਾਰ ਸੇਵਾ ਹੈ। ਇਕ ਵਾਰ 'ਚ ਕਰੀਬ 45 ਸ਼ਰਧਾਲੂ ਇਸ 'ਚ ਸਫਰ ਕਰ ਸਕਣਗੇ। ਇਸ ਸੇਵਾ ਨੂੰ ਸਿਰਫ ਦਿਨ 'ਚ ਹੀ ਰੱਖਿਆ ਗਿਆ ਸੀ। ਹਰ ਦਿਨ ਕਰੀਬ 6 ਤੋਂ 8 ਹਜ਼ਾਰ ਸ਼ਰਧਾਲੂ ਇਸ ਦਾ ਫਾਇਦਾ ਚੁਕ ਸਕਣਗੇ। ਇਸ 'ਚ ਸੁਰੱਖਿਆ ਦੇ ਨਾਲ-ਨਾਲ ਫ੍ਰਸਟ ਐਡ ਮੈਡੀਕਲ ਸੁਵਿਧਾ ਵੀ ਹੋਵੇਗੀ। ਭਵਨ 'ਚ ਇਸ ਲਈ ਮੈਟ੍ਰੋ ਦੀ ਤਰ੍ਹਾਂ ਕਾਊਂਟਰ ਬਣਾਏ ਗਏ ਹਨ।
ਸ਼ਿਵ ਸੈਨਾ ਦਾ ਤੰਜ਼- ਭਗਵਾਨ ਰਾਮ ਦੇ 'ਅੱਛੇ ਦਿਨ' ਕਦੋਂ ਆਉਣਗੇ
NEXT STORY