ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ 'ਚ ਗੁਜਰਾਤ ਏਟੀਐੱਸ (ਅੱਤਵਾਦ ਵਿਰੋਧੀ ਦਸਤਾ), ਫਰੀਦਾਬਾਦ ਐੱਸਟੀਐੱਫ (ਸਪੈਸ਼ਲ ਟਾਸਕ ਫੋਰਸ) ਅਤੇ ਇੰਟੈਲੀਜੈਂਸ ਬਿਊਰੋ (ਆਈਬੀ) ਦੀਆਂ ਟੀਮਾਂ ਨੇ ਛਾਪਾ ਮਾਰ ਕੇ ਇਕ ਅੱਤਵਾਦੀ ਨੂੰ ਫੜਿਆ ਹੈ। ਉਸ ਕੋਲੋਂ 2 ਹੱਥਗੋਲੇ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਕੁਝ ਸ਼ੱਕੀ ਵੀਡੀਓ ਵੀ ਮਿਲੇ ਹਨ, ਜਿਨ੍ਹਾਂ 'ਚ ਕੁਝ ਥਾਵਾਂ ਅਤੇ ਧਰਮ ਸੰਬੰਧੀ ਕੁਝ ਵੇਰਵੇ ਹਨ। ਫਿਲਹਾਲ ਇਨ੍ਹਾਂ ਬਾਰੇ ਜਾਣਕਾਰੀ ਜੁਟਾਈ ਜਾ ਰਹੀ ਹੈ। ਦੋਸ਼ੀ ਨੌਜਵਾਨ ਅਬਦੁੱਲ ਰਹਿਮਾਨ (19) ਹੈ, ਜੋ ਉੱਤਰ ਪ੍ਰਦੇਸ਼ ਦੇ ਮਿਲਕੀਪੁਰ ਫੈਜ਼ਾਬਾਦ ਦਾ ਰਹਿਣ ਵਾਲਾ ਹੈ। ਕੇਂਦਰੀ ਏਜੰਸੀ ਦੇ ਇਨਪੁਟ ਦੇ ਆਧਾਰ 'ਤੇ ਫਰੀਦਾਬਾਦ ਦੇ ਸੋਹਨਾ ਰੋਡ ਸਥਿਤ ਪਾਲੀ ਇਲਾਕੇ 'ਚ ਐਤਵਾਰ ਰਾਤ ਇਕ ਖੰਡਹਰਨੁਮਾ ਮਕਾਨ ਤੋਂ ਉਸ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਕਰੀਬ 4 ਘੰਟੇ ਤੱਕ ਚੱਲੀ ਜਾਂਚ ਤੋਂ ਬਾਅਦ ਟੀਮਾਂ ਨੌਜਵਾਨ ਨੂੰ ਆਪਣੇ ਨਾਲ ਲੈ ਗਈਆਂ। ਗੁਜਰਾਤ ਏਟੀਐੱਸ ਵਲੋਂ ਜਾਰੀ ਪ੍ਰੈੱਸ ਨੋਟ 'ਚ ਦੱਸਿਆ ਗਿਆ ਹੈ ਕਿ ਅਹਿਮਦਾਬਾਦ 'ਚ ਮੁੜ ਤੋਂ ਇਕ ਵਾਰ ਅੱਤਵਾਦੀ ਸੰਗਠਨ ਸਰਗਰਮ ਹੋਇਆ ਹੈ, ਜੋ ਡਰ ਪੈਦਾ ਕਰ ਰਿਹਾ ਹੈ। ਇਸੇ ਸਿਲਸਿਲੇ 'ਚ ਹਰਿਆਣਾ ਕੋਲ 2 ਅੱਤਵਾਦੀਆਂ ਦੀ ਜਾਣਕਾਰੀ ਮਿਲੀ ਹੈ। ਇਨ੍ਹਾਂ 'ਚੋਂ ਇਕ ਅੱਤਵਾਦੀ ਦੀ ਉਮਰ ਸਿਰਫ਼ 19 ਸਾਲ ਹੈ, ਜਿਸ ਦਾ ਨਾਂ ਅਬਦੁੱਲ ਰਹਿਮਾਨ ਦੱਸਿਆ ਗਿਆ ਹੈ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਿਲਹਾਲ ਇਸ ਮਾਮਲੇ 'ਚ ਹਰਿਆਣਾ 'ਚ ਸਿਰਫ਼ ਅਬਦੁੱਲ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕਰੀਬ 4 ਘੰਟੇ ਚੱਲੀ ਜਾਂਚ ਤੋਂ ਬਾਅਦ ਟੀਮਾਂ ਨੌਜਵਾਨ ਨੂੰ ਆਪਣੇ ਨਾਲ ਲੈ ਗਈਆਂ। ਦੂਜੇ ਨੌਜਵਾਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਸੂਤਰਾਂ ਅਨੁਸਾਰ ਅਬਦੁੱਲ ਕਈ ਦਿਨਾਂ ਤੋਂ ਪਾਲੀ ਪਿੰਡ 'ਚ ਨਾਂ ਬਦਲ ਕੇ ਰਹਿ ਰਿਹਾ ਸੀ। ਜਦੋਂ ਟੀਮ ਨੇ ਉਸ ਨੂੰ ਫੜਿਆ ਤਾਂ ਉਹ ਦੌੜਣ ਦੀ ਕੋਸ਼ਿਸ਼ ਕਰਨ ਲੱਗਾ ਪਰ ਉਸ ਨੂੰ ਫੜ ਲਿਆ ਗਿਆ। ਸੂਚਨਾ ਮਿਲੀ ਤਾਂ ਫਰੀਦਾਬਾਦ ਪੁਲਸ ਦੀਆਂ ਟੀਮਾਂ ਵੀ ਪਿੰਡ ਪਹੁੰਚੀਆਂ। ਪੁਲਸ ਡਿਪਟੀ ਕਮਿਸ਼ਨਰ ਐੱਨ.ਆਈ.ਟੀ. ਕੁਲਦੀਪ ਸਿੰਘ ਵੀ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਣਕਾਰੀ ਲਈ। ਪੁਲਸ ਡਿਪਟੀ ਕਮਿਸ਼ਨਰ ਐੱਨ.ਆਈ.ਟੀ. ਅਨੁਸਾਰ, ਹੁਣ ਨੌਜਵਾਨ ਅਬਦੁੱਲ ਬਾਰੇ ਜਾਣਕਾਰੀ ਜੁਟਾਈ ਜਾ ਰਹੀ ਹੈ। ਉਹ ਇੱਥੇ ਕਦੋਂ ਤੋਂ ਰਹਿ ਰਿਹਾ ਸੀ, ਕਿਸ ਕੋਲ ਰਹਿ ਰਿਹਾ ਸੀ, ਕੀ ਕਰਦਾ ਸੀ ਅਤੇ ਕਿਸ ਨਾਲ ਮਿਲਦਾ-ਜੁਲਦਾ ਸੀ? ਜਾਂਚ ਤੋਂ ਬਾਅਦ ਪੁਲਸ ਖੁਲਾਸਾ ਕਰੇਗੀ। ਅਬਦੁੱਲ ਰਹਿਮਾਨ ਕੋਲੋਂ 2 ਹੱਥਗੋਲੇ ਦੇਖ ਕੇ ਟੀਮਾਂ ਦੇ ਵੀ ਹੋਸ਼ ਉੱਡ ਗਏ। ਉਦੋਂ ਬੰਬ ਵਿਰੋਧੀ ਦਸਤੇ ਨੂੰ ਇੱਥੇ ਬੁਲਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਿੰਗ ਸੈਰਾਮਨੀ 'ਚ ਹੰਗਾਮਾ, ਕੁੜੀ ਦੀ ਸਹੇਲੀ ਦਾ ਖੁਲਾਸਾ... ਲਾੜੇ ਨੇ ਲਿਆ ਵੱਡਾ ਫ਼ੈਸਲਾ
NEXT STORY