ਸੰਯੁਕਤ ਰਾਸ਼ਟਰ — ਭਾਰਤ ਨੂੰ ਕੌਮਾਂਤਰੀ ਭਾਈਚਾਰੇ ਲਈ 'ਬਹੁਤ ਅਹਿਮ ਪ੍ਰੇਰਨਾ' ਦੱਸਦਿਆਂ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਨੇ ਵਿਸ਼ਵ ਅਥਾਰਟੀ 'ਚ ਹਿੱਸੇਦਾਰੀ ਤੇ ਮਜ਼ਬੂਤ ਬਹੁਪੱਖੀ ਵਚਨਬੱਧਤਾ ਲਈ ਭਾਰਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੌਮਾਂਤਰੀ ਏਜੰਡਾ ਅਤੇ 'ਅਹਿਮ' ਫੰਡ ਦੀਆਂ ਸਰਗਰਮੀਆਂ ਰਾਹੀਂ ਭਾਰਤ ਦਾ ਇਹ ਰੂਪ ਦੇਖਣ ਨੂੰ ਮਿਲਿਆ ਹੈ। ਗੁਟਾਰੇਸ ਨੇ ਭਾਰਤ-ਯੂ. ਐੱਨ. ਵਿਕਾਸ ਭਾਈਵਾਲੀ ਫੰਡ ਦੀ ਪਹਿਲੀ ਵਰ੍ਹੇਗੰਢ 'ਤੇ ਕਿਹਾ ਕਿ ਭਾਰਤ ਨੇ ਪੂਰਨ ਵਿਕਾਸ ਟੀਚਿਆਂ ਨੂੰ ਸਾਕਾਰ ਰੂਪ ਦੇਣ 'ਚ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਟੀਚਿਆਂ ਨੂੰ ਆਕਾਰ ਦੇਣ ਤੋਂ ਪਹਿਲਾਂ ਭਾਰਤ ਦੇ ਆਪਣੇ ਵਿਕਾਸ ਪੱਖੀ ਯਤਨ ਅਤੇ ਦੂਰ-ਦ੍ਰਿਸ਼ਟੀ ਵਾਲੀਆਂ ਕਈ ਅਜਿਹੀਆਂ ਪਹਿਲਕਦਮੀਆਂ ਤੇ ਇੱਛਾਵਾਂ ਹਨ, ਜਿਨ੍ਹਾਂ ਵਲ ਧਿਆਨ ਦੇਣ ਦੀ ਲੋੜ ਹੈ।
ਨੈਸ਼ਨਲ ਪੱਧਰ ਦੀ ਵੇਟਲਿਫਟਰ ਨਾਲ ਰੇਪ, ਹਰਿਆਣਾ ਦਾ ਕੋਚ ਗ੍ਰਿਫਤਾਰ
NEXT STORY