ਨਵੀਂ ਦਿੱਲੀ- ਭਾਰਤ ਦਾ ਸਾਲਾਨਾ ਰੱਖਿਆ ਉਤਪਾਦਨ 2025-26 ਵਿਚ 1.78 ਲੱਖ ਕਰੋੜ ਰੁਪਏ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਹੈ। ਰੱਖਿਆ ਮੰਤਰਾਲਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਕਿਹਾ ਕਿ ਇਹ ਇਤਿਹਾਸਕ ਪ੍ਰਾਪਤੀ ਪਿਛਲੇ ਵਿੱਤੀ ਸਾਲ ਦੇ 1.54 ਲੱਖ ਕਰੋੜ ਰੁਪਏ ਦੇ ਉਤਪਾਦਨ ਦੇ ਮੁਕਾਬਲੇ 15.6 ਫੀਸਦੀ ਦੇ ਵਾਧੇ ਨੂੰ ਦਰਸਾਉਂਦੀ ਹੈ।
ਇਸ ਤੋਂ ਇਲਾਵਾ, ਵਿੱਤੀ ਸਾਲ 2020-21 ਦੇ ਮੁਕਾਬਲੇ ਵਿਚ ਇਸ ਵਿਚ 110 ਫੀਸਦੀ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ, ਜਦੋਂ ਰੱਖਿਆ ਉਤਪਾਦਨ ਦਾ ਅੰਕੜਾ 84,643 ਕਰੋੜ ਰੁਪਏ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿਚ ਭਾਰਤ ਦੇ ਰੱਖਿਆ ਉਤਪਾਦਨ ਵਿਚ ਇਹ ਸ਼ਾਨਦਾਰ ਵਾਧਾ ਰੱਖਿਆ ਉਤਪਾਦਨ ਵਿਭਾਗ ਅਤੇ ਹੋਰ ਹਿੱਸੇਦਾਰਾਂ ਦੇ ਸਮੂਹਿਕ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਵਾਧਾ ਦੇਸ਼ ਦੇ ਲਗਾਤਾਰ ਵਧ ਰਹੇ ਰੱਖਿਆ ਉਦਯੋਗਿਕ ਆਧਾਰ ਦਾ ਇਕ ਸਪੱਸ਼ਟ ਸੰਕੇਤ ਹੈ।
ਰਾਜਨਾਥ ਸਿੰਘ ਨੇ ਕਿਹਾ ਕਿ ਨਿਰੰਤਰ ਨੀਤੀਗਤ ਸਮਰਥਨ, ਕਈ ਨਵੀਆਂ ਪਹਿਲਕਦਮੀਆਂ, ਨਿੱਜੀ ਖੇਤਰ ਦੀ ਵਧਦੀ ਭਾਗੀਦਾਰੀ ਅਤੇ ਵਧਦੀਆਂ ਬਰਾਮਦ ਸਮਰੱਥਾਵਾਂ ਦੇ ਨਾਲ, ਰੱਖਿਆ ਉਤਪਾਦਨ ਖੇਤਰ ਆਉਣ ਵਾਲੇ ਸਾਲਾਂ ਵਿਚ ਹੋਰ ਤੇਜ਼ੀ ਫੜਨ ਲਈ ਪੂਰੀ ਤਰ੍ਹਾਂ ਤਿਆਰ ਹੈ।
16 ਲੱਖ NEET ਉਮੀਦਵਾਰਾਂ ਨੇ ਡਾਊਨਲੋਡ ਕੀਤੇ ਆਪਣੇ ਐਡਮਿਟ ਕਾਰਡ: NTA ਨੇ Re-Exam ਤੋਂ ਪਹਿਲਾਂ ਦਿੱਤੇ ਵੇਰਵੇ
NEXT STORY