ਨਵੀਂ ਦਿੱਲੀ - ਹਸਪਤਾਲ ’ਚ ਔਰਤਾਂ ਲਈ ਦੁੱਧ ਚੁੰਘਾਉਣ ਦੀ ਅਨੁਕੂਲ ਵਿਵਸਥਾ ਹੋਣੀ ਚਾਹੀਦੀ ਹੈ।ਇਸ ਤਰ੍ਹਾਂ ਦੀ ਜ਼ਰੂਰਤ ਹਮੇਸ਼ਾ ਤੋਂ ਪ੍ਰਗਟਾਈ ਜਾਂਦੀ ਰਹੀ ਹੈ ਪਰ ਇਕ ਕਦਮ ਅੱਗੇ ਵਧਾਉਂਦੇ ਹੋਏ ਚੇਨਈ ਦੇ ਬਲੂਮ ਹੈਲਥ ਕੇਅਰ ਨੇ ਇਸ ਨੂੰ ਪੂਰਾ ਕਰ ਕੇ ਵਿਖਾਇਆ ਹੈ। ਇਸ ਦੇ ਨਾਲ ਹੀ ਬਲੂਮ ਹੈਲਥ ਕੇਅਰ ‘ਦੁੱਧ ਚੁੰਘਾਉਣ ਦੇ ਅਨੁਕੂਲ’ ਦਾ ਪਹਿਲਾ ਹਸਪਤਾਲ ਬਣ ਗਿਆ ਹੈ। ਬੱਚੇ ਨੂੰ ਜਨਮ ਦੇਣ ਤੋਂ ਇਕ ਘੰਟੇ ਦੇ ਅੰਦਰ ਦੁੱਧ ਚੁੰਘਾਉਣ ਦੀ ਦਿਸ਼ਾ ’ਚ ਇੱਥੇ ਵਿਸ਼ੇਸ਼ ਰੂਪ ’ਚ ਇੰਤਜ਼ਾਮ ਕੀਤੇ ਗਏ ਹਨ। ਦੁੱਧ ਚੁੰਘਾਉਣ ਦੇ ਅਨੁਕੂਲ ਹਸਪਤਾਲ ਨੂੰ ਪ੍ਰਮਾਣਿਤ ਕਰਨ ਤੋਂ ਬਾਅਦ ਔਰਤਾਂ ਨੂੰ ਹਸਪਤਾਲ ਚੁਣਨ ਖਾਸ ਤੌਰ ’ਤੇ ਜਣੇਪੇ ਲਈ ਕਾਫ਼ੀ ਆਸਾਨੀ ਹੋਵੇਗੀ।
‘ਬ੍ਰੈੱਸਟ ਫੀਡਿੰਗ ਪ੍ਰਮੋਸ਼ਨ ਨੈੱਟਵਰਕ ਆਫ ਇੰਡੀਆ’ (ਬੀ. ਪੀ. ਐੱਨ. ਆਈ.) ਅਤੇ ‘ਐਸੋਸੀਏਸ਼ਨ ਆਫ ਹੈਲਥਕੇਅਰ ਪ੍ਰੋਵਾਈਡਰਸ ਆਫ ਇੰਡੀਆ’ (ਏ. ਐੱਚ. ਪੀ. ਆਈ.), ਜਿਸ ’ਚ ਮੈਟਰਨਿਟੀ ਸੈਂਟਰ ਸਮੇਤ 12,000 ਨਿੱਜੀ ਹਸਪਤਾਲ ਸ਼ਾਮਲ ਹਨ, ਨੇ ‘ਦੁੱਧ ਚੁੰਘਾਉਣ ਦੇ ਅਨੁਕੂਲ’ ਦੀ ਮਾਨਤਾ ਦੇਣ ਲਈ ਰਾਸ਼ਟਰੀ ਕੇਂਦਰ ਸਥਾਪਤ ਕੀਤਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਦਸ ਪੜਾਵਾਂ ਦੇ ਆਧਾਰ ’ਤੇ ਜਣੇਪਾ ਸੇਵਾਵਾਂ ਪ੍ਰਦਾਨ ਕਰਨ ਵਾਲੇ ਨਿੱਜੀ ਹਸਪਤਾਲਾਂ ਲਈ ਇਹ ਕੇਂਦਰ ਕੰਮ ਕਰੇਗਾ। ਵੱਖ-ਵੱਖ ਮਾਪਦੰਡਾਂ ਦੀ ਜਾਂਚ ਕਰਦੇ ਹੋਏ ਇਹ ਕੇਂਦਰ ਨਿੱਜੀ ਹਸਪਤਾਲਾਂ ਨੂੰ ਗਰੇਡ ਦੇਵੇਗਾ। ਹੁਣ ਤੱਕ 20 ਤੋਂ ਜਿਆਦਾ ਹਸਪਤਾਲਾਂ ਨੇ ਅਪਲਾਈ ਕੀਤਾ ਹੈ। ਜਿਸ ’ਚ ਸਭ ਤੋਂ ਪਹਿਲਾਂ ਬਲੂਮ ਹੈਲਥ ਕੇਅਰ ਨੂੰ ‘ਦੁੱਧ ਚੁੰਘਾਉਣ ਦੇ ਅਨੁਕੂਲ’ ਦੇ ਰੂਪ ’ਚ ਮਾਨਤਾ ਮਿਲੀ ਹੈ। ਹਸਪਤਾਲਾਂ ’ਚ ਜਣੇਪੇ ਤੋਂ ਬਾਅਦ 41.8 ਫ਼ੀਸਦੀ ਮਾਵਾਂ ਹੀ ਜਨਮ ਦੇ ਇਕ ਘੰਟੇ ਦੇ ਅੰਦਰ ਦੁੱਧ ਚੁੰਘਾਉਣ ’ਚ ਸਮਰੱਥ ਹੁੰਦੀਆਂ ਹਨ ਅਤੇ ਨਵਜਾਤ ਦੇ ਨਾਲ ਸਰੀਰ ਨਾਲ ਸਰੀਰ ਦੀ ਛੋਹ ਪ੍ਰਦਾਨ ਕਰ ਪਾਉਂਦੀਆਂ ਹਨ । ਇਸਦਾ ਮਤਲੱਬ ਸਿੱਧਾ ਹੈ ਕਿ 58 ਫ਼ੀਸਦੀ ਮਾਤਾਵਾਂ ਅਤੇ ਬੱਚਿਆਂ, ਦੋਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।
ਇਹ ਵੀ ਪੜ੍ਹੋ - ਓਮੀਕਰੋਨ: MP 'ਚ ਲੱਗਾ ਨਾਈਟ ਕਰਫਿਊ, ਸ਼ਿਵਰਾਜ ਬੋਲੇ- ਜ਼ਰੂਰਤ ਪਈ ਤਾਂ ਹੋਰ ਸਖ਼ਤੀ ਕਰਾਂਗੇ
ਏ. ਐੱਚ. ਪੀ. ਆਈ. ਦੇ ਡਾਇਰੈਕਟਰ ਜਨਰਲ ਡਾ. ਗਿਰਧਰ ਗਿਆਨੀ ਅਨੁਸਾਰ ਬ੍ਰੈੱਸਟ ਫੀਡਿੰਗ ਦੇ ਅਨੁਕੂਲ ਹਸਪਤਾਲ ਦੀ ਮਾਨਤਾ ਸਥਿਤੀ ਨੂੰ ਬਦਲ ਦੇਵੇਗੀ ਅਤੇ ਨਵ-ਜਨਮੇ ਬੱਚੇ ਅਤੇ ਮਾਂ ਦੇ ਨਾਲ ਨਿਆਂ ਹੋਵੇਗਾ। ਜੀ. ਟੀ. ਬੀ. ਹਸਪਤਾਲ ’ਚ ਔਰਤ ਰੋਗਾਂ ਦੇ ਵਿਭਾਗ ਦੀ ਪ੍ਰੋਫੈਸਰ ਅਤੇ ਯੂਨਿਟ ਹੈੱਡ ਡਾ. ਕਿਰਨ ਗੁਲੇਰੀਆ ਦਾ ਕਹਿਣਾ ਹੈ ਕਿ ਸਿਜੇਰੀਅਨ ਡਲਿਵਰੀ ਦੇ ਨਾਲ ਹੀ ਬ੍ਰੈੱਸਟ ਫੀਡਿੰਗ ਦੀ ਸਥਿਤੀ ਨੂੰ ਬਿਹਤਰ ਬਣਾਉਣਾ ਜ਼ਰੂਰੀ ਹੈ।
ਬਲੂਮ ਹੈਲਥ ਕੇਅਰ ਦੀ ਨਿਰਦੇਸ਼ਕ ਡਾ. ਕਵਿਤਾ ਗੌਤਮ ਨੇ ਕਿਹਾ ਕਿ ਅਸੀਂ ਮਾਤ੍ਰਤਵ ਸੇਵਾ ’ਚ ਦੇਖਭਾਲ ਦੇ ਮਾਪਦੰਡਾਂ ਨੂੰ ਲਗਾਤਾਰ ਮਜ਼ਬੂਤ ਕਰ ਰਹੇ ਹਾਂ। ‘ਦੁੱਧ ਚੁੰਘਾਉਣ ਦੇ ਅਨੁਕੂਲ’ ਦੀ ਮਾਨਤਾ ਮਿਲਣ ਨਾਲ ਕਾਫ਼ੀ ਉਤਸ਼ਾਹ ਹੈ ਅਤੇ ਮਾਨਤਾ ਦਿੱਤੇ ਜਾਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੈ। ਬਲੂਮ ਹੈਲਥ ਕੇਅਰ ਹਸਪਤਾਲ ਨਾਰਮਲ ਅਤੇ ਸਿਜੇਰੀਅਨ ਦੋਵਾਂ ਡਲਿਵਰੀ ਤੋਂ ਬਾਅਦ ਮਾਂ ਨੂੰ ਇਕ ਘੰਟੇ ਦੇ ਅੰਦਰ ਨਵ-ਜਨਮੇ ਬੱਚੇ ਨੂੰ ਦੁੱਧ ਚੁੰਘਾਉਣ ਲਈ ਅਨੁਕੂਲ ਸਥਿਤੀਆਂ ਦੇਣ ਦਾ ਕੰਮ ਕਰ ਰਿਹਾ ਹੈ। ਇਸ ’ਚ ਸਫਲਤਾ ਵੀ ਮਿਲ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਹਰਿਦੁਆਰ ਧਰਮ ਸੰਸਦ ਨੂੰ ਲੈ ਕੇ ਭੜਕਿਆ ਵਿਰੋਧੀ ਧਿਰ
NEXT STORY