ਨਵੀਂ ਦਿੱਲੀ, (ਯੂ. ਐੱਨ. ਆਈ.)- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਏ. ਆਈ. ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਐਤਵਾਰ ਨੂੰ ਹਮਲਾ ਕੀਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਸਿਰਫ ਕਹਿਣ ਨਾਲ ਹੀ ਦੇਸ਼ ਏ. ਆਈ. ਲੀਡਰ ਨਹੀਂ ਬਣ ਜਾਏਗਾ।
ਰਾਹੁਲ ਗਾਂਧੀ ਨੇ ਅੱਜ ਇਥੇ ਕਿਹਾ ਕਿ ਏ. ਆਈ. ਦੀ ਤਕਨਾਲੋਜੀ ਅਤੇ ਡਾਟਾ ਸਾਡੇ ਕੋਲ ਨਹੀਂ ਹੈ। ਏ. ਆਈ. ਲੀਡਰ ਬਣਨ ਲਈ ਤਕਨਾਲੋਜੀ ਅਤੇ ਡਾਟਾ ਮੁੱਢਲੀਆਂ ਲੋੜਾਂ ਹੁੰਦੀਆਂ ਹਨ ਅਤੇ ਇਸ ਤੋਂ ਬਿਨਾਂ ਕੋਈ ਵੀ ਲੀਡਰ ਨਹੀਂ ਬਣ ਸਕਦਾ।
ਗਾਂਧੀ ਨੇ ਕਿਹਾ ਕਿ ਏ. ਆਈ. ਨੂੰ ਕੰਮ ਕਰਨ ਲਈ ਡਾਟਾ ਚਾਹੀਦਾ ਹੈ, ਨਵੀਂ ਤਕਨੀਕ ਦਾ ਉਤਪਾਦਨ ਹੋਣਾ ਚਾਹੀਦਾ ਹੈ ਪਰ ਸਾਡੇ ਕੋਲ ਅਜੇ ਇਨ੍ਹਾਂ ਵਿਚੋਂ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ-ਉਦਯੋਗ ਬਦਲ ਰਹੇ ਹਨ, ਜੰਗ ਅਤੇ ਹਥਿਆਰ ਬਦਲ ਰਹੇ ਹਨ। ਇਕ ਨਵੀਂ ਉਦਯੋਗਿਕ ਕ੍ਰਾਂਤੀ ਸਾਡੇ ਦਰਵਾਜ਼ੇ ’ਤੇ ਖੜ੍ਹੀ ਹੈ ਅਤੇ ਭਾਰਤ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦੇ ਸਕਦਾ।
17 ਤੋਂ 20 ਫਰਵਰੀ ਤੱਕ ਛੁੱਟੀਆਂ ਦਾ ਐਲਾਨ! ਇਸ ਸੂਬੇ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ
NEXT STORY