ਨਵੀਂ ਦਿੱਲੀ- ਨਵੀਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਕਾਫੀ ਦਿਲਚਸਪ ਹੁੰਦੇ ਜਾ ਰਹੇ ਹਨ। ਕਾਲਕਾਜੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਵਿਚਾਲੇ ਸਖ਼ਤ ਮੁਕਾਬਲਾ ਵੇਖਣ ਨੂੰ ਮਿਲਿਆ। ਆਮ ਆਦਮੀ ਪਾਰਟੀ ਦੀ ਆਤਿਸ਼ੀ ਨੇ ਕਾਲਕਾਜੀ ਸੀਟ ਜਿੱਤ ਲਈ ਹੈ। ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਰਮੇਸ਼ ਬਿਧੂੜੀ ਅਤੇ ਕਾਂਗਰਸ ਦੇ ਅਲਕਾ ਲਾਂਬਾ ਨਾਲ ਰਿਹਾ। ਆਤਿਸ਼ੀ ਨੂੰ ਕੁੱਲ 52058 ਵੋਟਾਂ ਪਈਆਂ, ਜਦਕਿ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਨੂੰ 48478 ਵੋਟਾਂ ਪਈਆਂ। ਆਤਿਸ਼ੀ ਨੇ ਰਮੇਸ਼ ਨੂੰ 3580 ਵੋਟਾਂ ਦੇ ਫਰਕ ਨਾਲ ਹਰਾਇਆ। ਜਦਕਿ ਕਾਂਗਰਸ ਉਮੀਦਵਾਰ ਅਲਕਾ ਲਾਂਬਾ ਨੂੰ 4367 ਵੋਟਾਂ ਹੀ ਮਿਲੀਆਂ।
ਇਹ ਵੀ ਪੜ੍ਹੋ- ਅਰਵਿੰਦ ਕੇਜਰੀਵਾਲ ਹਾਰੇ
ਦੱਸ ਦੇਈਏ ਕਿ ਦਿੱਲੀ ਵਿਚ ਕੁੱਲ 70 ਸੀਟਾਂ ਹਨ ਅਤੇ ਬਹੁਮਤ ਲਈ 36 ਸੀਟਾਂ ਦਾ ਹੋਣਾ ਜ਼ਰੂਰੀ ਹੈ। ਆਮ ਆਦਮੀ ਪਾਰਟੀ ਨੇ 2013, 2015 ਅਤੇ 2020 ਵਿਚ ਦਿੱਲੀ 'ਚ ਸਰਕਾਰ ਬਣਾਈ ਅਤੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣੇ। ਆਤਿਸ਼ੀ ਸਤੰਬਰ 2024 ਤੋਂ ਮੁੱਖ ਮੰਤਰੀ ਹਨ। ਇਸ ਤੋਂ ਪਹਿਲਾਂ 1998, 2003 ਅਤੇ 2008 'ਚ ਕਾਂਗਰਸ ਦੀ ਜਿੱਤ ਹੋਈ ਸੀ ਅਤੇ ਸ਼ੀਲਾ ਦੀਕਸ਼ਤ ਮੁੱਖ ਮੰਤਰੀ ਬਣੀ ਸੀ। ਭਾਜਪਾ ਨੇ 1993 ਵਿਚ ਪਹਿਲੀ ਵਾਰ ਦਿੱਲੀ ਵਿੱਚ ਜਿੱਤ ਹਾਸਲ ਕੀਤੀ ਸੀ। ਰਾਜਧਾਨੀ ਵਿਚ 5 ਫਰਵਰੀ ਨੂੰ ਵੋਟਾਂ ਪਈਆਂ ਸਨ। ਚੋਣ ਕਮਿਸ਼ਨ ਮੁਤਾਬਕ ਕੁੱਲ 60.54 ਫੀਸਦੀ ਵੋਟਾਂ ਪਈਆਂ।
ਇਹ ਵੀ ਪੜ੍ਹੋ- ਕੇਜਰੀਵਾਲ ਨੇ ਨਹੀਂ ਮੰਨੀ ਮੇਰੀ ਗੱਲ, ਦਿੱਲੀ ਨਤੀਜਿਆਂ 'ਤੇ ਬੋਲੇ ਅੰਨਾ ਹਜ਼ਾਰੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਉਮੀਦਵਾਰ ਮਨਜਿੰਦਰ ਸਿਰਸਾ ਜਿੱਤੇ, ਜਾਣੋ ਕੌਣ-ਕੌਣ ਮਾਰ ਗਿਆ ਬਾਜ਼ੀ
NEXT STORY