ਉਮਰੀਆ- ਬੱਚਿਆਂ ਲਈ ਮਾਂ ਦੁਨੀਆ ਦੀ ਹਰ ਮੁਸੀਬਤ ਨਾਲ ਲੜ ਜਾਂਦੀ ਹੈ। ਅਜਿਹਾ ਹੀ ਮਾਮਲਾ ਮੱਧ ਪ੍ਰਦੇਸ਼ ਦੇ ਉਮਰੀਆ ਜ਼ਿਲ੍ਹੇ ’ਚ ਸਾਹਮਣੇ ਆਇਆ, ਜਿੱਥੇ ਇਕ ਮਾਂ ਦੀ ਮਮਤਾ ਦੇ ਸਾਹਮਣੇ ਮੌਤ ਨੂੰ ਵੀ ਹਾਰ ਮੰਨਣੀ ਪਈ। ਇਹ ਘਟਨਾ ਉਮਰੀਆ ਸਥਿਤ ਬਾਂਧਵਗੜ੍ਹ ਟਾਈਗਰ ਰਿਜ਼ਰਵ ਦੇ ਬਫਰ ਜ਼ੋਨ ਦੀ ਹੈ। ਇੱਥੇ ਮਾਂ ਆਪਣੇ ਪੁੱਤਰ ਨੂੰ ਬਚਾਉਣ ਲਈ ਬਾਘ ਨਾਲ ਭਿੜ ਗਈ।
ਇਹ ਵੀ ਪੜ੍ਹੋ- ਹਨੂੰਮਾਨ ਦੇ ਭੇਸ 'ਚ ਨੱਚਦੇ ਹੋਏ ਨੌਜਵਾਨ ਦੀ ਸਟੇਜ 'ਤੇ ਹੀ ਹੋਈ ਮੌਤ, ਲੋਕ ਸਮਝਦੇ ਰਹੇ ਐਕਟਿੰਗ
ਜਾਣਕਾਰੀ ਮੁਤਾਬਕ ਬਾਘ ਦੇ ਹਮਲੇ ਵਿਚ ਮਾਂ ਆਪਣੇ 15 ਮਹੀਨਿਆਂ ਦੇ ਬੱਚੇ ਨੂੰ ਬਚਾ ਲਿਆਈ। ਹਾਲਾਂਕਿ ਇਸ ਦੌਰਾਨ ਮਾਂ ਖੁਦ ਜ਼ਖਮੀ ਹੋ ਗਈ ਅਤੇ ਇਸ ਦੇ ਬਾਵਜੂਦ ਉਸ ਨੇ ਆਪਣੇ ਬੱਚੇ ਨੂੰ ਬਚਾ ਲਿਆ। ਬਾਂਧਵਗੜ੍ਹ ਟਾਈਗਰ ਰਿਜ਼ਰਵ ਦੇ ਸੂਤਰਾਂ ਨੇ ਦੱਸਿਆ ਕਿ ਮਾਨਪੁਰ ਤਹਿਸੀਲ ਨਾਲ ਲੱਗਦੇ ਬਫਰ ਜ਼ੋਨ ’ਚ ਜੰਗਲ-ਪਾਣੀ ਲਈ ਮਾਂ ਆਪਣੇ 15 ਮਹੀਨਿਆਂ ਦੇ ਬੱਚੇ ਨੂੰ ਲੈ ਕੇ ਗਈ ਸੀ। ਇਸੇ ਦੌਰਾਨ ਉੱਥੇ ਲੁਕੇ ਬਾਘ ਨੇ ਬੱਚੇ ’ਤੇ ਹਮਲਾ ਕਰ ਦਿੱਤਾ। ਆਪਣੇ ਬੱਚੇ ਨੂੰ ਬਚਾਉਣ ਲਈ ਮਾਂ ਨੇ ਸੰਘਰਸ਼ ਕੀਤਾ। ਆਖ਼ਰਕਾਰ ਉਹ ਬਾਘ ਦੇ ਮੂੰਹ ’ਚੋਂ ਬੱਚੇ ਨੂੰ ਬਚਾ ਲਿਆਈ ਪਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਦੋਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਹਿਮਾਚਲ ਦੇ ਸਰਕਾਰੀ ਸਕੂਲ ’ਚ ਦੁਨੀਆ ਦਾ ਸਭ ਤੋਂ ਵੱਡਾ ਡਿਜੀਟਲ ‘ਇੰਕ ਪੈਨ’ ਸਥਾਪਤ, ਜਾਣੋ ਖ਼ਾਸੀਅਤ
ਹਮਲੇ ’ਚ ਜ਼ਖਮੀ ਮਾਂ ਤੇ ਬੱਚੇ ਦਾ ਇਲਾਜ ਮਾਨਪੁਰ ਦੇ ਸਿਹਤ ਕੇਂਦਰ ’ਚ ਚੱਲ ਰਿਹਾ ਹੈ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਬਾਘ ਦੇ ਹਮਲੇ ’ਚ ਬੱਚੇ ਰਾਜਬੀਰ ਚੌਧਰੀ ਦੇ ਸਿਰ ਅਤੇ ਕਮਰ ’ਤੇ ਸੱਟ ਲੱਗੀ ਹੈ। ਉੱਥੇ ਹੀ ਉਸ ਦੀ ਮਾਂ ਅਰਚਨਾ ਚੌਧਰੀ ਦੇ ਮੋਢੇ, ਛਾਤੀ, ਪਿੱਠ ਅਤੇ ਪੱਟ ’ਤੇ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੋਵੇਂ ਖਤਰੇ ਤੋਂ ਬਾਹਰ ਹਨ।
ਇਹ ਵੀ ਪੜ੍ਹੋ- ਸੰਤ ਦਾ ਐਲਾਨ; ਅੰਕਿਤਾ ਦੇ ਕਾਤਲ ਸ਼ਾਹਰੁਖ ਨੂੰ ਜ਼ਿੰਦਾ ਸਾੜਨ ਵਾਲੇ ਨੂੰ ਦਿਆਂਗਾ 11 ਲੱਖ ਰੁਪਏ ਦਾ ਇਨਾਮ
ਦਿੱਲੀ ਦੇ ਚਾਂਦਨੀ ਚੌਕ 'ਚ ਕੱਪੜਿਆਂ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ
NEXT STORY