ਉਜੈਨ- ਮੱਧ ਪ੍ਰਦੇਸ਼ ਦੇ ਉਜੈਨ ’ਚ ਮਹਾਕਾਲੇਸ਼ਵਰ ਮੰਦਰ ਧਾਮ ਕੰਪਲੈਕਸ ’ਚ ਮਹਾਕਾਲ ਕਾਰੀਡੋਰ ਬਣ ਕੇ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਅਕਤੂਬਰ ਯਾਨੀ ਕਿ ਭਲਕੇ ‘ਮਹਾਕਾਲ ਲੋਕ’ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨਗੇ। ਉਜੈਨ ਸਮੇਤ ਸੂਬੇ ਭਰ ਦੇ ਮੁੱਖ ਮੰਦਰਾਂ ਨੂੰ ਵਿਲੱਖਣ ਸਜਾਵਟ ਨਾਲ ਸਜਾਇਆ ਗਿਆ ਹੈ।
350 ਕਰੋੜ ਰੁਪਏ ਦੀ ਲਾਗਤ ਨਾਲ ਹੋਇਆ ਤਿਆਰ
ਸੂਬਾ ਸਰਕਾਰ ਨੇ 900 ਮੀਟਰ ਤੋਂ ਵੱਧ ਲੰਬੇ ਇਸ ਲਾਂਘੇ ਦਾ ਨਾਂ ‘ਮਹਾਕਾਲ ਲੋਕ’ ਰੱਖਿਆ ਹੈ। ਇਸ ਦੇ ਦੋ ਸ਼ਾਨਦਾਰ ਵੱਡੇ ਦਰਵਾਜ਼ੇ ਹਨ, ਜਿਨ੍ਹਾਂ ਨੂੰ ਨੰਦੀ ਦਵਾਰ ਅਤੇ ਪਿਨਾਕੀ ਦਵਾਰ ਕਿਹਾ ਜਾਂਦਾ ਹੈ। ਪਹਿਲੇ ਪੜਾਅ ਦਾ ਨਿਰਮਾਣ 350 ਕਰੋੜ ਰੁਪਏ ਦੀ ਲਾਗਤ ਨਾਲ ਹੋਇਆ ਹੈ। ਉਜੈਨ 5,000 ਸਾਲ ਤੋਂ ਵੀ ਵੱਧ ਪੁਰਾਣਾ ਸ਼ਹਿਰ ਹੈ। ਇਹ ਕਾਲਗਣਨਾ ਦਾ ਇਕ ਮਹੱਤਵਪੂਰਨ ਕੇਂਦਰ ਰਿਹਾ ਹੈ। ਇਸ ਲਈ ਇੱਥੋਂ ਦੇ ਮੁੱਖ ਦੇਵਤਾ ਸ਼੍ਰੀ ਮਹਾਕਾਲ ਹਨ। ਗੁਰੂ ਸੰਦੀਪਨੀ ਤੋਂ ਇਥੇ ਹੀ ਸ਼੍ਰੀ ਕ੍ਰਿਸ਼ਨ ਨੇ ਵਿੱਦਿਆ ਹਾਸਲ ਕੀਤੀ ਸੀ। ਮਹਾਕਾਲ ਦੀ ਅਦਭੁਤ ਸੰਧਿਆ ਆਰਤੀ ਦਾ ਚਿਤਰਣ ਕਾਲੀਦਾਸ ਨੇ ਮੇਘਦੂਤ ’ਚ ਕੀਤਾ ਹੈ।
ਸ਼ਕਤੀਪੀਠ : ਹਰਸਿੱਧੀ ਮੰਦਰ
ਉਜੈਨ ’ਚ ਇਕ ਸ਼ਕਤੀਪੀਠ ਵੀ ਹੈ। ਮਹਾਕਾਲ ਜੰਗਲ ’ਚ ਸਥਿਤ ਹਰਸਿੱਧੀ ਮੰਦਰ ਜਿਸ ਜਗ੍ਹਾ ’ਤੇ ਹੈ, ਉਥੇ ਮੰਨਿਆ ਜਾਂਦਾ ਹੈ ਕਿ ਦੇਵੀ ਸਤੀ ਦੇ ਸੱਜੇ ਹੱਥ ਦੀ ਕੂਹਣੀ ਡਿੱਗੀ ਸੀ।
ਰੰਗ-ਬਿਰੰਗੀਆਂ ਰੌਸ਼ਨੀਆਂ
ਮਹਾਕਾਲ ਕਾਰੀਡੋਰ ਨੂੰ ਰੰਗ-ਬਿਰੰਗੀਆਂ ਰੌਸ਼ਨੀਆਂ ਅਤੇ ਫੁਹਾਰਿਆਂ ਨਾਲ ਵਿਲੱਖਣ ਦਿੱਖ ਦਿੱਤੀ ਗਈ ਹੈ। ਰਾਤ ਨੂੰ ਇਹ ਨਜ਼ਾਰਾ ਅਦਭੁਤ ਲੱਗਦਾ ਹੈ।
ਕੰਪਲੈਕਸ ’ਚ ਕਈ ਮੰਦਰ
ਮਹਾਕਾਲ ਕਾਰੀਡੋਰ ਦੇ ਇਸ ਦਿਵਿਆ ਕੰਪਲੈਕਸ ’ਚ 36 ਮੰਦਰ ਹਨ। ਇਨ੍ਹਾਂ ’ਚ ਲਕਸ਼ਮੀ ਨਰਸਿੰਘ ਮੰਦਰ, ਰਿੱਧੀ-ਸਿੱਧੀ ਗਣੇਸ਼, ਸ਼੍ਰੀ ਰਾਮ ਦਰਬਾਰ, ਵਿੱਠਲ ਪੰਢਰੀਨਾਥ ਮੰਦਰ, ਅਵੰਤਿਕਾ ਦੇਵੀ, ਚੰਦ੍ਰਾਦਿਤੇਸ਼ਵਰ, ਸਾਕਸ਼ੀ ਗੋਪਾਲ, ਮੰਗਲਨਾਥ, ਅੰਨਪੂਰਨਾ ਦੇਵੀ, ਓਮਕਾਰੇਸ਼ਵਰ ਮਹਾਦੇਵ, ਪ੍ਰਵੇਸ਼ ਦਵਾਰ ਦੇ ਗਣੇਸ਼, ਵਾਂਛਾਯਨ ਗਣਪੂਤ, ਸਤੀ ਮਾਤਾ ਮੰਦਰ, ਨਾਗਚੰਦ੍ਰੇਸ਼ਵਰ, ਸਿੱਧੀ ਵਿਨਾਇਕ, ਸ਼੍ਰੀ ਸਿੱਧਦਾਸ ਹਨੂੰਮਾਨ, ਸਵਪ੍ਰੇਸ਼ਵਰ ਮਹਾਦੇਵ, ਬ੍ਰਿਹਸਪਤੇਸ਼ਵਰ ਮਹਾਦੇਵ, ਨਵਗ੍ਰਹਿ ਮੰਦਰ, ਤ੍ਰਿਵਿਸ਼ਟਪੇਸ਼ਵਰ ਮਹਾਦੇਵ, ਮਾਰੂਤੀਨੰਦਨ ਹਨੂੰਮਾਨ, ਮਾਂ ਭਦਰਕਾਲਯੇ ਮੰਦਰ, ਸ਼੍ਰੀ ਰਾਮ ਮੰਦਰ, ਨੀਲਕੰਠੇਸ਼ਵਰ, ਸ਼ਿਵ ਦੀਆਂ ਪ੍ਰਾਚੀਨ ਮੂਰਤੀਆਂ, ਸੂਰਿਆਮੁਖੀ ਹਨੂੰਮਾਨ, ਵੀਰਭੱਦਰ, ਲਕਸ਼ਮੀਪ੍ਰਦਾਤਾ ਮੋੜ ਗਣੇਸ਼ ਮੰਦਰ, ਪ੍ਰਾਚੀਨ ਨਾਗਬੰਦ, ਕੋਟੇਸ਼ਵਰ ਮਹਾਦੇਵ, ਅਨਾਦਿਕਲਪੇਸ਼ਵਰ ਮਹਾਦੇਵ, ਦੱਖਣੀ ਮਰਾਠਿਆਂ ਦਾ ਮੰਦਰ, ਸਿੱਧ ਤੰਤਰੇਸ਼ਵਰ ਮਹਾਦੇਵ, ਚੰਦਰਮੌਲੇਸ਼ਵਰ, ਸਪਤਰਿਸ਼ੀ ਮੰਦਰ ਸ਼ਾਮਲ ਹਨ।
ਬੈਲ ਵਾਹਨ ਭਗਵਾਨ
ਬੈਲ ਭਗਵਾਨ ਸ਼ਿਵ ਦਾ ਵਾਹਨ ਹੈ। ਮਾਨਤਾ ਹੈ ਕਿ ਬੈਲ ’ਤੇ ਹੀ ਉਹ ਦੇਵੀ ਪਾਰਵਤੀ ਨਾਲ ਬਿਰਾਜਮਾਨ ਹੋ ਕੇ ਸ਼ਾਮ ਵੇਲੇ ਕੈਲਾਸ਼ ਤੋਂ ਨਿਕਲ ਕੇ ਤਿੰਨਾਂ ਲੋਕਾਂ ਦਾ ਭ੍ਰਮਣ ਕਰਦੇ ਹਨ।
ਭਸਮ ਆਰਤੀ
ਸਵੇਰ ਦੇ ਸਮੇਂ ਬ੍ਰਹਮ ਮਹੂਰਤ ’ਚ ਗਾਂ ਦੇ ਗੋਹੇ ਦੀਆਂ ਪਾਥੀਆਂ ਦੀ ਭਸਮ ਚੜ੍ਹਾਈ ਜਾਂਦੀ ਹੈ। ਆਰਤੀ ਤੋਂ ਪਹਿਲਾਂ ਜਲ ਚੜ੍ਹਾਉਣ ਲਈ ਪੁਰਸ਼ਾਂ ਨੂੰ ਰੇਸ਼ਮੀ ਧੋਤੀ ਅਤੇ ਔਰਤਾਂ ਨੂੰ ਸਾੜੀ ’ਚ ਹੀ ਗਰਭਗ੍ਰਹਿ ’ਚ ਜਾਣ ਦੀ ਇਜਾਜ਼ਤ ਹੈ। 16 ਪੁਜਾਰੀ ਪਰਿਵਾਰ ਹੀ ਇਸ ਆਰਤੀ ਲਈ ਅਧਿਕਾਰਤ ਹਨ। ਮਹਾਸ਼ਿਵਰਾਤਰੀ ਤਿਉਹਾਰ ਦੇ ਦੂਜੇ ਦਿਨ, ਫੱਗਣ ਮਹੀਨੇ ਦੀ ਮੱਸਿਆ ’ਤੇ ਸਿਹਰਾ ਉਤਰਨ ਤੋਂ ਬਾਅਦ ਸਾਲ ’ਚ ਸਿਰਫ ਇਕ ਵਾਰ ਭਸਮ ਆਰਤੀ ਦੁਪਹਿਰ ਨੂੰ ਹੁੰਦੀ ਹੈ।
ਦੱਖਣੀ ਭਾਰਤ ਦਾ ‘ਸਵਰਣ ਮੰਦਰ’, 100 ਏਕੜ ਜ਼ਮੀਨ ’ਤੇ 1500 ਕਿਲੋ ਸੋਨੇ ਨਾਲ ਕੀਤਾ ਗਿਆ ਹੈ ਨਿਰਮਾਣ
NEXT STORY