ਔਰੰਗਾਬਾਦ- ਜੇਕਰ ਖਾਤੇ ਵਿਚ ਅਚਾਨਕ 15 ਲੱਖ ਰੁਪਏ ਆ ਜਾਣ ਤਾਂ ਕੋਈ ਵੀ ਖ਼ੁਸ਼ੀ ਨਾਲ ਉਛਲ ਪਵੇਗਾ। ਮਹਾਰਾਸ਼ਟਰ ਦੇ ਇਕ ਕਿਸਾਨ ਨਾਲ ਕੁਝ ਅਜਿਹਾ ਹੀ ਹੋਇਆ। ਇੱਥੇ ਇਕ ਕਿਸਾਨ ਦੇ ਜਨ ਧਨ ਖਾਤੇ ’ਚ 15 ਲੱਖ ਰੁਪਏ ਆਏ। ਕਿਸਾਨ ਸਮਝਿਆ ਕਿ ਇਹ ਰਕਮ ਉਸ ਨੂੰ ਮੋਦੀ ਸਰਕਾਰ ਨੇ ਭੇਜੀ ਹੈ। ਇਸ ਲਈ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਧੰਨਵਾਦ ਵੀ ਜ਼ਾਹਰ ਕੀਤਾ ਹੈ। ਕਿਸਾਨ ਨੇ ਚਿੱਠੀ ’ਚ ਲਿਖਿਆ ਕਿ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ। ਤੁਹਾਡੇ ਭੇਜੇ ਪੈਸਿਆਂ ਤੋਂ ਮੇਰਾ ਨਵਾਂ ਘਰ ਦਾ ਸੁਫ਼ਨਾ ਸਾਕਾਰ ਹੋ ਗਿਆ ਹੈ। ਇੰਨਾ ਹੀ ਨਹੀਂ ਕਿਸਾਨ ਨੇ ਉੁਕਤ ਰਕਮ ’ਚੋਂ 9 ਲੱਖ ਰੁਪਏ ਕਢਵਾ ਕੇ ਆਪਣੇ ਲਈ ਮਕਾਨ ਬਣਵਾ ਲਿਆ।
ਇਹ ਵੀ ਪੜ੍ਹੋ : ਵੀਰ ਸਪੂਤਾਂ ਨੂੰ ਨਮਨ: ਬਰਫ਼ੀਲੇ ਤੂਫ਼ਾਨ ਦੀ ਲਪੇਟ ’ਚ ਆਏ ਫ਼ੌਜ ਦੇ 7 ਜਵਾਨ ਸ਼ਹੀਦ, PM ਮੋਦੀ ਨੇ ਜਤਾਇਆ ਦੁੱਖ
ਬੈਂਕ ਨੇ ਭੇਜਿਆ ਨੋਟਿਸ-
ਰਿਪੋਰਟਾਂ ਮੁਤਾਬਕ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਪੈਠਾਨ ਤਾਲੁਕਾ ਦੇ ਦਾਵਰਵਾੜੀ ਦੇ ਇਕ ਕਿਸਾਨ ਗਿਆਨੇਸ਼ਵਰ ਜਨਾਰਦਨ ਓਟੇ ਦਾ ਜਨ ਧਨ ਖਾਤਾ ਬੈਂਕ ਆਫ ਬੜੌਦਾ ’ਚ ਹੈ। ਜਨ ਧਨ ਖਾਤੇ ਵਿਚ 17 ਅਗਸਤ 2021 ਨੂੰ 15 ਲੱਖ ਰੁਪਏ ਆਏ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਕਿਸਾਨ ਨੇ ਉਕਤ ਰਕਮ ’ਚੋਂ 9 ਲੱਖ ਰੁਪਏ ਕਢਵਾ ਕੇ ਆਪਣੇ ਲਈ ਮਕਾਨ ਬਣਵਾ ਲਿਆ। ਇਹ ਖ਼ਬਰ ਅੱਗ ਵਾਂਗ ਪੂਰੇ ਪਿੰਡ ਵਿਚ ਫੈਲ ਗਈ। ਉਸ ਨੇ ਸੋਚਿਆ ਕਿ ਇਹ ਰਕਮ ਸਰਕਾਰ ਵੱਲੋਂ ਦਿੱਤੀ ਗਈ ਹੈ ਪਰ 6 ਮਹੀਨਿਆਂ ਬਾਅਦ ਉਸ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ। ਬੈਂਕ ਵਲੋਂ ਕਿਸਾਨ ਨੂੰ ਇਕ ਨੋਟਿਸ ਆਇਆ, ਜਿਸ ’ਚ ਲਿਖਿਆ ਸੀ ਕਿ ਇਹ ਰਕਮ ਗਲਤ ਤਰੀਕੇ ਨਾਲ ਉਸ ਦੇ ਖਾਤੇ ’ਚ ਜਮਾਂ ਹੋ ਗਈ ਹੈ, ਇਸ ਲਈ ਹੁਣ ਉਸ ਨੂੰ ਇਹ ਰਕਮ ਵਾਪਸ ਕਰਨੀ ਪਵੇਗੀ।
ਇਹ ਵੀ ਪੜ੍ਹੋ : CM ਕੇਜਰੀਵਾਲ ਨੇ ਦਿੱਲੀ ਜਲ ਬੋਰਡ ਦੇ 700 ਕੱਚੇ ਕਾਮਿਆਂ ਨੂੰ ਦਿੱਤਾ ਵੱਡਾ ਤੋਹਫ਼ਾ
ਬੈਂਕ ਦੀ ਗਲਤੀ ਨਾਲ ਪੰਚਾਇਤ ਦਾ ਪੈਸਾ ਹੋਇਆ ਟਰਾਂਸਫਰ-
ਬੈਂਕ ਆਫ ਬੜੌਦਾ ਨੇ ਆਪਣੀ ਗਲਤੀ ਦੱਸਦੇ ਹੋਏ ਕਿਸਾਨ ਤੋਂ ਰਕਮ ਵਾਪਸ ਕਰਨ ਨੂੰ ਕਿਹਾ ਹੈ। ਦਰਅਸਲ ਬੈਂਕ ਕਾਮਿਆਂ ਨੇ ਇਹ ਰਕਮ ਪਿੰਪਲੀਵਾੜੀ ਪਿੰਡ ਪੰਚਾਇਤ ਦੇ ਖਾਤੇ ਵਿਚ ਭੇਜਣੀ ਸੀ। ਉਹ ਗਲਤੀ ਨਾਲ ਗਿਆਨੇਸ਼ਵਰ ਦੇ ਜਨ ਧਨ ਬੈਂਕ ਖਾਤੇ ਵਿਚ ਟਰਾਂਸਫਰ ਹੋ ਗਈ। ਰਿਕਵਰੀ ਲਈ ਬੈਂਕ ਲਗਾਤਾਰ ਦਬਾਅ ਬਣਾ ਰਿਹਾ ਹੈ। ਉੱਥੇ ਹੀ ਗਿਆਨੇਸ਼ਵਰ ਦੇ ਸਾਹਮਣੇ ਮੁਸ਼ਕਲ ਇਹ ਹੈ ਕਿ ਇੰਨੀ ਵੱਡੀ ਰਕਮ ਉਹ ਕਿੱਥੋਂ ਲੈ ਕੇ ਆਵੇ।
ਇਹ ਵੀ ਪੜ੍ਹੋ : ਘਰ-ਘਰ ਭਾਂਡੇ ਵੇਚਣ ਵਾਲੇ ਇਸ ਉਮੀਦਵਾਰ ਲਈ ਚੋਣਾਂ ਲੜਨਾ ‘ਜਨੂੰਨ’, ਪੜ੍ਹੋ ਪੂਰੀ ਕਹਾਣੀ
ਸਿਹਤ ਮੰਤਰਾਲਾ ਨੇ ਕੌਮਾਂਤਰੀ ਯਾਤਰੀਆਂ ਲਈ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼
NEXT STORY