ਨਵੀਂ ਦਿੱਲੀ— ਅੱਜ ਦਿੱਲੀ ਦੀ ਇਕ ਅਦਾਲਤ ਨੇ ਨਰਮਦਾ ਬਚਾਓ ਅੰਦੋਲਨ (ਐੈੱਨ. ਪੀ. ਏ.) ਦੀ ਮੁਖੀ ਮੇਧਾ ਪਾਟੇਕਰ ਵਿਰੁੱਧ ਮਾਣਹਾਨੀ ਦੇ ਦੋਸ਼ ਤੈਅ ਕੀਤੇ। ਪਾਟੇਕਰ 'ਤੇ ਖਾਦੀ ਗ੍ਰਾਮ ਉਦਯੋਗ ਕਮਿਸ਼ਨ ਦੇ ਮੁਖੀ ਵੀ. ਕੇ. ਸਕਸੈਨਾ ਨੇ ਮਾਮਲਾ ਦਰਜ ਕਰਵਾਇਆ ਸੀ। ਮੈਟਰੋਪੋਲੀਟਿਨ ਮੈਜਿਸਟਰੇਟ ਨਿਸ਼ਾਂਤ ਗਰਗ ਨੇ ਪਾਟੇਕਰ ਵਿਰੁੱਧ ਸਕਸੈਨਾ ਦੀ ਸ਼ਿਕਾਇਤ 'ਤੇ ਦੋਸ਼ ਤੈਅ ਕੀਤੇ।
ਜਾਣਕਾਰੀ ਮੁਤਾਬਕ ਸਕਸੈਨਾ ਦਾ ਦੋਸ਼ ਹੈ ਕਿ ਪਾਟੇਕਰ ਨੇ 2006 'ਚ ਇਕ ਟੀ. ਵੀ. ਚੈਨਲ 'ਤੇ ਉਨ੍ਹਾਂ ਨੂੰ ਬਦਨਾਮ ਕਰਨ ਵਾਲਾ ਬਿਆਨ ਦਿੱਤਾ ਸੀ। ਮੈਜਿਸਟਰੇਟ ਨੇ ਕਿਹਾ ਕਿ ਪਹਿਲੀ ਨਜ਼ਰੇ ਇਸ ਜੁਰਮ ਲਈ ਮੁਲਜ਼ਮ ਖਿਲਾਫ ਇਹ ਮਾਮਲਾ ਬਣਦਾ ਹੈ। ਅਦਾਲਤ ਨੇ ਮੇਧਾ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 499/500 (ਮਾਣਹਾਨੀ) ਦੇ ਤਹਿਤ ਮਾਮਲਾ ਦਰਜ ਕੀਤਾ ਤੇ 28 ਅਗਸਤ ਨੂੰ ਸਕਸੈਨਾ ਦੇ ਸਬੂਤਾਂ ਦੀ ਰਿਕਾਰਡਿੰਗ ਕੀਤੀ ਜਾਵੇਗੀ।
ਲੋਕ ਰਾਜਸੀ ਧਡ਼ੇਬੰਦੀ ਤੋਂ ਉੱਪਰ ਉੱਠ ਕੇ ਕੈਪਟਨ ਸਰਕਾਰ ਦਾ ਸਾਥ ਦੇਣ : ਵਿਧਾਇਕ ਹਰਪ੍ਰਤਾਪ
NEXT STORY