ਲਖਨਊ—ਬਸਪਾ ਸੁਪ੍ਰੀਮੋ ਮਾਇਆਵਤੀ ਨੇ ਉੱਤਰ ਪ੍ਰਦੇਸ਼ ’ਚ ਭੀੜ ਦੁਆਰਾ ਹਿੰਸਾ ਦੀਆਂ ਘਟਨਾਵਾਂ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਸੂਬਾ ਸਰਕਾਰ ਨੂੰ ਇਨ੍ਹਾਂ ’ਤੇ ਰੋਕ ਲਗਾਉਣ ਦੀ ਮੰਗ ਕੀਤੀ। ਮਾਇਆਵਤੀ ਨੇ ਟਵੀਟ ਕਰ ਕੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ’ਚ ਮੌਬ ਲਿੰਚਿੰਗ ਹੁਣ ਆਪਣਾ ਨਵੇਂ ਭਿਆਨਕ ਰੂਪ ’ਚ ਇੱਥੋ ਦੀਆਂ ਨਿਰਦੋਸ਼ ਔਰਤਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ। ਬੱਚਾ ਚੋਰੀ ਦੇ ਦੋਸ਼ ’ਚ ਬੇਗੁਨਾਹ ਔਰਤਾਂ ਨੂੰ ਤਸ਼ੱਦਦ ਦਿੱਤੇ ਜਾਣ ਕਾਰਨ ਲੋਕਾਂ ’ਚ ਦਹਿਸ਼ਤ ਹੈ।’’ ਉਨ੍ਹਾਂ ਨੇ ਕਿਹਾ, ‘‘ਸੂਬਾ ਸਰਕਾਰ ਅਜਿਹੇ ਤੱਥਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰੇ।’’

ਮਾਇਆਵਤੀ ਦਾ ਇਹ ਟਵੀਟ ਏਟਾ ਜਿਲੇ ਦੇ ਸ਼ਿੰਗਾਰ ਨਗਰ ਖੇਤਰ ’ਚ ‘ਬੱਚਾ ਚੋਰ’ ਹੋਣ ਦੇ ਸ਼ੱਕ ’ਤੇ ਕੁਝ ਲੋਕਾਂ ਵੱਲੋਂ ਬੀਨਾ ਦੇਵੀ ਨਾਂ ਇੱਕ ਔਰਤ ਦੀ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਇਆ ਹੈ। ਦੱਸ ਦੇਈਏ ਕਿ ਪੁਲਸ ਨੇ ਐਤਵਾਰ ਨੂੰ ਹੋਈ ਇਸ ਘਟਨਾ ਦੇ ਸੰਬੰਧ ’ਚ 4 ਲੋਕਾਂ ਨੂੰ ਗਿ੍ਰਫਤਾਰ ਕੀਤਾ ਹੈ।
ਆਰਥਿਕ ਮੰਦੀ ਦੀ ਲਪੇਟ ’ਚ ਆਇਆ ਅਸਾਮ ਦਾ 170 ਸਾਲ ਪੁਰਾਣਾ ਚਾਹ ਉਦਯੋਗ
NEXT STORY