ਊਨਾ— ਕੁਟਲੈਹੜ ਵਿਧਾਨ ਸਭਾ ਖੇਤਰ ਦੇ ਤਹਿਤ ਐਤਵਾਰ ਨੂੰ ਗੋਬਿੰਦਸਾਗਰ ਝੀਲ ਅਤੇ ਸਤਲੁਜ ਨਦੀਂ 'ਚ ਅਲੱਗ-ਅਲੱਗ ਸਥਾਨਾਂ 'ਤੇ 3 ਨੌਜਵਾਨਾਂ ਦੇ ਡੁੱਬਣ ਤੋਂ ਬਾਅਦ 2 ਨੌਜਵਾਨਾਂ ਦੀਆਂ ਕੱਢ ਲਿਆ ਗਿਆ ਹੈ, ਜਦਕਿ ਤੀਜੇ ਦੀ ਭਾਲ 'ਚ ਪ੍ਰਸ਼ਾਸਨ ਅਤੇ ਗੋਤਾਖੋਰ ਲੱਗੇ ਹੋਏ ਹਨ। ਪੰਜਾਬ ਅਤੇ ਹਮੀਰਪੁਰ ਦੇ ਮ੍ਰਿਤਕ ਦਾ ਸੋਮਵਾਰ ਨੂੰ ਪੋਸਟਮਾਰਟਮ ਕਰਕੇ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗੀਆਂ। ਪੰਜਾਬ ਬਾਰਡਰ 'ਤੇ ਸਥਿਤ ਭਭੌਰ ਸਾਹਿਬ 'ਚ ਹੁਣ ਵੀ ਡੁੱਬੇ ਹੋਏ 1 ਨੌਜਵਾਨ ਦੀ ਲਾਸ਼ ਦੀ ਭਾਲ 'ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਝੀਲ 'ਚ ਇਕ ਨੌਜਵਾਨ ਬੁਧਾਨ ਦੇ ਧਬੇਹੱਡਾ ਘਾਟ 'ਤੇ, ਦੂਜਾ ਬਾਬਾ ਗਰੀਥ ਨਾਥ ਮੰਦਰ ਅਤੇ ਤੀਜਾ ਨੌਜਵਾਨ ਭ੍ਰਮੌਤੀ ਮੰਦਰ ਦੇ ਨੇੜੇ ਸਤਲੁਜ ਨਦੀਂ 'ਚ ਡੁੱਬ ਗਿਆ ਹੈ। ਇਨ੍ਹਾਂ 'ਚ ਬਾਬਾ ਗਰੀਥ ਮੰਦਰ ਦੇ ਨੇੜੇ ਅਤੇ ਧਬੇਹਡਾ ਘਾਟ 'ਤੇ ਡੁੱਬੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕੱਢਿਆ ਗਿਆ ਹੈ। ਇਹ ਲੋਕ ਢੀਲ ਖੇਤਰ 'ਚ ਪਿਕਨਿਕ ਮਨਾਉਣ ਆਏ ਸਨ। ਬਾਬਾ ਗਰੀਥ ਨਾਥ ਮੰਦਰ ਦੇ ਨੇੜੇ ਡੁੱਬੇ ਨੌਜਵਾਨ ਦੀ ਪਛਾਣ ਸੁਮਿਤ ਕਾਲੀਆ ਨਿਵਾਸੀ ਸੂਰਜ ਐਨਕਲੇਵ ਜਲੰਧਰ ਅਤੇ ਸੋਮਵਾਰ ਨੂੰ ਮਿਲੇ ਬੁਧਾਨ ਦੇ ਧਬੇਹਡਾ ਘਾਟ 'ਤੇ ਡੁੱਬੇ ਫੌਜੀ ਨੌਜਵਾਨ ਰਿਸ਼ੀ ਧੀਮਾਨ (21) ਨਿਵਾਸੀ ਸਕਰੋਹ ਹਮੀਰਪੁਰ ਦੇ ਰੂਪ 'ਚ ਹੋਈ ਹੈ।
ਸੜੀ ਰੋਟੀ ਮਿਲੀ ਤਾਂ ਪਤਨੀ ਨੂੰ ਪਤੀ ਨੇ ਦਿੱਤਾ ਤਿੰਨ ਤਲਾਕ
NEXT STORY