ਮਹੋਬਾ— ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲੇ 'ਚ ਛੋਟੀ ਜਿਹੀ ਗੱਲ 'ਤੇ ਇਕ ਪਤੀ ਨੇ ਪਤਨੀ ਨੂੰ ਤਿੰਨ ਤਲਾਕ ਦੇ ਦਿੱਤਾ। ਉਸ ਨੇ ਪਤਨੀ ਨੂੰ ਸਿਰਫ ਇਸ ਲਈ ਤਲਾਕ ਦਿੱਤਾ ਕਿਉਂਕਿ ਉਸ ਨੂੰ ਸੜੀ ਹੋਈ ਰੋਟੀ ਖਾਣ ਨੂੰ ਮਿਲੀ ਸੀ। ਤਿੰਨ ਤਲਾਕ ਦੇ ਬਾਅਦ ਮਹਿਲਾ 'ਤੇ ਪਤੀ ਨੂੰ ਛੱਡਣ ਦਾ ਦਬਾਅ ਬਣਾਇਆ ਗਿਆ।
ਪਤਨੀ ਨੇ ਥਾਣੇ ਪੁੱਜ ਕੇ ਪਤੀ ਖਿਲਾਫ ਸ਼ਿਕਾਇਤ ਦਰਜ ਕਰਵਾਈ। 24 ਸਾਲ ਦੀ ਰਜ਼ੀਆ ਨੇ ਦੱਸਿਆ ਕਿ ਉਸ ਦਾ ਵਿਆਹ ਪਿਛਲੇ ਸਾਲ 4 ਜੁਲਾਈ 2017 ਨੂੰ ਨਿਹਾਲ ਖਾਂ ਨਾਲ ਹੋਇਆ ਸੀ। ਵਿਆਹ ਦੇ ਬਾਅਦ ਤੋਂ ਉਸਦਾ ਪਤੀ ਉਸ ਨੂੰ ਤੰਗ ਕਰਦਾ ਸੀ। ਪਤਨੀ ਨੇ ਦੋਸ਼ ਲਗਾਇਆ ਕਿ ਤਿੰਨ ਦਿਨ ਪਹਿਲਾਂ ਪਤੀ ਨੂੰ ਰਾਤ ਨੂੰ ਉਸ ਨੇ ਭੋਜਨ ਦਿੱਤਾ। ਰੋਟੀ ਥੌੜ੍ਹੀ ਜਿਹੀ ਸੜ ਗਈ ਸੀ ਤਾਂ ਪਤੀ ਨੇ ਉਸ ਨੂੰ ਗਲਤ ਬੋਲਣਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਉਸ ਨੇ ਤਿੰਨ ਵਾਰ ਤਲਾਕ ਬੋਲ ਕੇ ਪਤਨੀ ਨੂੰ ਘਰ ਤੋਂ ਨਿਕਲ ਜਾਣ ਲਈ ਕਿਹਾ। ਪਤਨੀ ਨੇ ਦੋਸ਼ ਲਗਾਇਆ ਕਿ ਉਸ ਨੇ ਘਰ ਛੱਡ ਕੇ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਸਿਗਰੇਟ ਨਾਲ ਸਾੜਿਆ ਗਿਆ। ਮਹਿਲਾ ਦੀ ਸ਼ਿਕਾਇਤ 'ਤੇ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੀ.ਐੱਮ ਮੋਦੀ ਦੇ ਨੋਇਡਾ ਦੌਰੇ ਤੋਂ ਪਹਿਲਾਂ ਲੱਗਾ ਭਾਰੀ ਜਾਮ
NEXT STORY