ਨਵੀਂ ਦਿੱਲੀ- ਭਾਰਤ ਵਿਲੱਖਣ ਪਛਾਣ ਅਥਾਰਿਟੀ (UIDAI) ਨੇ ਉਨ੍ਹਾਂ ਲੋਕਾਂ ਆਪਣੇ ਦਸਤਾਵੇਜ਼ ਅਤੇ ਵੇਰਵਿਆਂ ਨੂੰ ਅਪਡੇਟ ਕਰਾਉਣ ਦੀ ਅਪੀਲ ਕੀਤੀ ਹੈ, ਜਿਨ੍ਹਾਂ ਨੇ ਆਪਣਾ ਆਧਾਰ ਕਾਰਡ 10 ਸਾਲ ਪਹਿਲਾਂ ਬਣਵਾਇਆ ਸੀ ਅਤੇ ਉਸ ਤੋਂ ਬਾਅਦ ਕਦੇ ਵੀ ਅਪਡੇਟ ਨਹੀਂ ਕਰਵਾਇਆ ਹੈ। UIDAI ਨੇ ਇਕ ਬਿਆਨ ’ਚ ਕਿਹਾ ਕਿ ਜਾਣਕਾਰੀ ਅਪਡੇਟ ਕਰਨ ਦਾ ਕੰਮ ਆਨਲਾਈਨ ਜਾਂ ਆਧਾਰ ਕੇਂਦਰਾਂ ’ਤੇ ਜਾ ਕੇ ਦੋਹਾਂ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਬੱਚੇ ਦੇ ਜਨਮ ਸਰਟੀਫ਼ਿਕੇਟ ਨੂੰ ਲੈ ਕੇ ਆਈ ਵੱਡੀ ਖ਼ਬਰ, ਹੁਣ ਮਾਪਿਆਂ ਦੀ ਮੁਸ਼ਕਲ ਹੋਵੇਗੀ ਆਸਾਨ
ਅਜਿਹਾ ਕਰਨਾ ਕਿਉਂ ਹੈ ਜ਼ਰੂਰੀ?
UIDAI ਵਲੋਂ ਇਕ ਬਿਆਨ ’ਚ ਕਿਹਾ ਗਿਆ ਹੈ ਕਿ 10 ਸਾਲ ਦੌਰਾਨ ਆਧਾਰ ਨੰਬਰ ਕਿਸੇ ਵਿਅਕਤੀ ਦੀ ਪਛਾਣ ਦੇ ਪ੍ਰਮਾਣ ਦੇ ਰੂਪ ’ਚ ਉਭਰਿਆ ਹੈ ਅਤੇ ਆਧਾਰ ਨੰਬਰ ਦਾ ਇਸਤੇਮਾਲ ਵੱਖ-ਵੱਖ ਸਰਕਾਰੀ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਲੈਣ ਲਈ ਕੀਤਾ ਜਾ ਰਿਹਾ ਹੈ। ਇਸ ਲਈ ਆਧਾਰ ਅਪਡੇਟ ਕਰਾਉਣਾ ਜ਼ਰੂਰੀ ਹੈ। UIDAI ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਲੈਣ ਲਈ ਹਰ ਵਿਅਕਤੀ ਨੂੰ ਨਵੀਨਤਮ ਨਿੱਜੀ ਵੇਰਵਿਆਂ ਨਾਲ ਆਧਾਰ ਅਪਡੇਟ ਰੱਖਣਾ ਹੋਵੇਗਾ ਤਾਂ ਜੋ ਆਧਾਰ ਪ੍ਰਮਾਣਿਕਤਾ ਅਤੇ ਤਸਦੀਕ ਵਿਚ ਕੋਈ ਅਸੁਵਿਧਾ ਨਾ ਹੋਵੇ।
ਇਹ ਵੀ ਪੜ੍ਹੋ- ਬੇਅੰਤ ਸਿੰਘ ਕਤਲਕਾਂਡ: ਰਾਜੋਆਣਾ ਦੀ ਪਟੀਸ਼ਨ ’ਤੇ SC ਇਸ ਤਾਰੀਖ਼ ਨੂੰ ਕਰੇਗਾ ਅੰਤਿਮ ਸੁਣਵਾਈ
ਕੀ ਹੈ UIDAI?
ਦੱਸ ਦੇਈਏ ਕਿ UIDAI ਇਕ ਸੰਵਿਧਾਨਕ ਅਥਾਰਿਟੀ ਹੈ, ਜਿਸ ਦੀ ਸਥਾਪਨਾ ਆਧਾਰ ਕਾਨੂੰਨ, 2016 ਤਹਿਤ 12 ਜੁਲਾਈ 2016 ਨੂੰ ਭਾਰਤ ਸਰਕਾਰ ਵਲੋਂ ਕੀਤੀ ਗਈ ਸੀ। ਇਸ ਦੀ ਸਥਾਪਨਾ ਭਾਰਤ ਦੇ ਸਾਰੇ ਵਾਸੀਆਂ ਨੂੰ ‘ਆਧਾਰ’ ਨਾਮੀ ਵਿਲੱਖਣ ਪਛਾਣ ਨੰਬਰ (UID) ਜਾਰੀ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ, ਤਾਂ ਜੋ ਦੋਹਰੀ ਅਤੇ ਫਰਜ਼ੀ ਪਛਾਣ ਨੂੰ ਖ਼ਤਮ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਇਹ ਹੈ ਦੁਨੀਆ ਦਾ ਸਭ ਤੋਂ ਉੱਚਾ ATM, ਸੈਲਾਨੀਆਂ ਲਈ ਬਣਿਆ ਖਿੱਚ ਦਾ ਕੇਂਦਰ
ਵਿਦੇਸ਼ਾਂ 'ਚ ਵੀ 'ਜੈ ਮਹਾਕਾਲ', 40 ਤੋਂ ਵੱਧ ਦੇਸ਼ਾਂ 'ਚ ਦੇਖਿਆ ਗਿਆ ਸ਼੍ਰੀ ਮਹਾਕਾਲ ਲੋਕ ਦਾ ਸਿੱਧਾ ਪ੍ਰਸਾਰਨ
NEXT STORY