ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਇਕ ਪੰਜ-ਸਿਤਾਰਾ ਹੋਟਲ ਨੇ ਦੋਸ਼ ਲਗਾਇਆ ਹੈ ਕਿ ਉਸ ਦਾ ਇਕ ਮਹਿਮਾਨ ਹੋਟਲ ਕਰਮੀਆਂ ਨਾਲ ਮਿਲੀਭਗਤ ਕਰ ਕੇ ਡੇਢ ਸਾਲ ਤੋਂ ਵੱਧ ਸਮੇਂ ਤੱਕ ਬਿਨਾਂ ਭੁਗਤਾਨ ਦੇ ਹੋਟਲ 'ਚ ਰਿਹਾ, ਜਿਸ ਕਾਰਨ ਹੋਟਲ ਨੂੰ 58 ਲੱਖ ਰੁਪਏ ਦੇ ਨੁਕਸਾਨ ਹੋਇਆ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ (ਆਈ.ਜੀ.ਆਈ.) ਕੋਲ ਏਰੋਸਿਟੀ ਸਥਿਤ ਹੋਟਲ ਰੋਜਿਏਟ ਹਾਊਸ ਨੇ ਇਸ ਸੰਬੰਧ 'ਚ ਆਈ.ਜੀ.ਆਈ. ਏਅਰਪੋਰਟ ਪੁਲਸ ਥਾਣੇ 'ਚ ਮਾਮਲਾ ਦਰਜ ਕਰਵਾਇਆ ਹੈ। ਰੋਜਿਏਟ ਦਾ ਸੰਚਾਲਨ ਕਰਨ ਵਾਲੀ ਬਰਡ ਏਅਰਪੋਰਟਸ ਹੋਟਲ ਪ੍ਰਾਈਵੇਟ ਲਿਮਟਿਡ ਦੇ ਅਧਿਕ੍ਰਿਤ ਪ੍ਰਤੀਨਿਧਈ ਵਿਨੋਦ ਮਲਹੋਤਰਾ ਵਲੋਂ ਹਾਲ 'ਚ ਦਰਜ ਕਰਵਾਈ ਗਈ ਐੱਫ.ਆਈ.ਆਰ. ਅਨੁਸਾਰ, ਅੰਕੁਸ਼ ਦੱਤਾ ਹੋਟਲ 'ਚ 603 ਦਿਨ ਰਿਹਾ, ਜਿਸ 'ਤੇ 58 ਲੱਖ ਰੁਪਏ ਦਾ ਖਰਚ ਹੋਇਆ ਪਰ ਹੋਟਲ ਛੱਡਦੇ ਸਮੇਂ ਉਸ ਨੇ ਕੋਈ ਭੁਗਤਾਨ ਨਹੀਂ ਕੀਤਾ। ਐੱਫ.ਆਈ.ਆਰ. 'ਚ ਦੋਸ਼ ਲਗਾਇਆ ਗਿਆ ਹੈ ਕਿ ਹੋਟਲ ਦੇ 'ਫਰੰਟ ਆਫ਼ਿਸ ਵਿਭਾਗ' ਦੇ ਮੁਖੀ ਪ੍ਰੇਮ ਪ੍ਰਕਾਸ਼ ਨੇ ਨਿਯਮਾਂ ਦੀ ਉਲੰਘਣਾ ਕਰ ਕੇ ਦੱਤਾ ਨੂੰ ਲੰਮੇਂ ਸਮੇਂ ਤੱਕ ਹੋਟਲ 'ਚ ਰੁਕਣ ਦੀ ਮਨਜ਼ੂਰੀ ਦਿੱਤੀ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਸੈਕਸ ਤੋਂ ਨਾਂਹ ਕਰਨ ਦੇ ਮਾਮਲੇ 'ਚ ਹਾਈਕੋਰਟ ਦੀ ਅਹਿਮ ਟਿੱਪਣੀ
ਸ਼ਿਕਾਇਤ ਅਨੁਸਾਰ, ਪ੍ਰਕਾਸ਼ ਹੋਟਲ ਦੇ ਕਮਰੇ 'ਚ ਕਿਰਾਏ ਬਾਰੇ ਫ਼ੈਸਲਾ ਲੈਣ ਲਈ ਅਧਿਕ੍ਰਿਤ ਸੀ ਅਤੇ ਉਸ ਨੂੰ ਸਾਰੇ ਮਹਿਮਾਨਾਂ ਦੇ ਬਕਾਇਆ 'ਤੇ ਨਜ਼ਰ ਰੱਖਣ ਵਾਲੀ ਹੋਟਲ ਦੀ ਕੰਪਿਊਟਰ ਪ੍ਰਣਾਲੀ ਤੱਕ ਪਹੁੰਚ ਹਾਸਲ ਸੀ। ਹੋਟਲ ਪ੍ਰਬੰਧਨ ਨੂੰ ਸ਼ੱਕ ਹੈ ਕਿ ਪ੍ਰਕਾਸ਼ ਨੂੰ ਦੱਤਾ ਤੋਂ ਕੁਝ ਨਕਦੀ ਮਿਲੀ ਹੋਵੇਗੀ, ਜਿਸ ਕਾਰਨ ਉ ਮਹਿਮਾਨਾਂ ਦਾ ਵੇਰਵਾ ਰੱਖਣ ਵਾਲੀ ਸਾਫ਼ਟਵੇਅਰ ਪ੍ਰਣਾਲੀ 'ਚ ਛੇੜਛਾੜ ਕਰ ਕੇ ਹੋਟਲ 'ਚ ਵੱਧ ਦਿਨਾਂ ਤੱਕ ਰੁਕਣ 'ਚ ਉਸ ਦੀ ਮਦਦ ਕਰਨ ਲਈ ਰਾਜ਼ੀ ਹੋ ਗਿਆ। ਸ਼ਿਕਾਇਤ 'ਚ ਕਿਹਾ ਗਿਆ ਹੈ,''ਅੰਕੁਸ਼ ਦੱਤਾ ਨੇ ਗਲਤ ਤਰੀਕੇ ਨਾਲ ਲਾਭ ਚੁੱਕਣ ਅਤੇ ਹੋਟਲ ਨੂੰ ਉਸ ਦੇ ਵਾਜ਼ਿਫ਼ ਕਿਰਾਏ ਤੋਂ ਵਾਂਝਾ ਕਰਨ ਦੇ ਮਕਸਦ ਨਾਲ ਪ੍ਰੇਮ ਪ੍ਰਕਾਸ਼ ਸਮੇਤ ਕੁਝ ਜਾਣੇ-ਪਛਾਣੇ ਅਤੇ ਕੁਝ ਅਣਜਾਣ ਕਰਮੀਆਂ ਨਾਲ ਮਿਲ ਕੇ ਅਪਰਾਧਕ ਸਾਜਿਸ਼ ਰਚੀ।'' ਹੋਟਲ ਨੇ ਦਾਅਵਾ ਕੀਤਾ ਹੈ ਕਿ ਦੱਤਾ ਨੇ 30 ਮਈ 2019 ਨੂੰ ਹੋਟਲ 'ਚ ਇਕ ਰਾਤ ਲਈ ਕਮਰਾ ਬੁੱਕ ਕੀਤਾ ਸੀ। ਉਸ ਨੇ ਦੋਸ਼ ਲਗਇਆ ਹੈ ਕਿ ਦੱਤਾ ਨੇ 31 ਮਈ 2019 ਨੂੰ ਹੋਟਲ ਤੋਂ ਚਲੇ ਜਾਣਾ ਸੀ ਪਰ ਉਹ 22 ਜਨਵਰੀ 2021 ਤੱਕ ਉੱਥੇ ਰੁਕਿਆ ਰਿਹਾ। ਹੋਟਲ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਉਨ੍ਹਾਂ ਨੇ 'ਅਪਰਾਧ, ਵਿਸ਼ਵਾਸਘਾਤ, ਧੋਖਾਧੜੀ, ਫਰਜ਼ੀਵਾੜਾ ਅਤੇ ਖਾਤਿਆਂ ਨਾਲ ਛੇੜਛਾੜ ਕਰ ਕੇ ਜਾਲਸਾਜ਼ੀ' ਕੀਤੀ ਹੈ। ਆਈ.ਜੀ.ਆਈ. ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜੰਮੂ ਕਸ਼ਮੀਰ ਦੇ ਕਿਸਾਨਾਂ ਦੀ ਸ਼ਲਾਘਾਯੋਗ ਪਹਿਲ, 'ਲੈਵੇਂਡਰ ਰਾਜਧਾਨੀ' ਵਜੋਂ ਉੱਭਰਿਆ ਭਦਰਵਾਹ
NEXT STORY