ਭੋਪਾਲ— ਮੰਦਸੌਰ ਗੋਲੀਕਾਂਡ ਤੋਂ ਬਾਅਦ ਮੱਧ ਪ੍ਰਦੇਸ਼ ਦੇ ਭੋਪਾਲ 'ਚ ਇਕ ਬਜ਼ੁਰਗ ਔਰਤ ਨੂੰ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। 80 ਸਾਲ ਦੀ ਬਜ਼ੁਰਗ ਔਰਤ ਕਮਲਾਬਾਈ ਨੇ ਦੋਸ਼ ਲਗਾਇਆ ਹੈ ਕਿ 4-5 ਪੁਲਸ ਅਧਿਕਾਰੀਆਂ ਨੇ ਉਨ੍ਹਾਂ ਦੇ ਘਰ 'ਚ ਵੜ ਕੇ ਡੰਡੇ ਨਾਲ ਉਨ੍ਹਾਂ ਦੀ ਕੁੱਟ ਮਾਰ ਸ਼ੁਰੂ ਕਰ ਦਿੱਤੀ। ਜਿਸ ਕਾਰਨ ਉਨ੍ਹਾਂ ਦਾ ਇਕ ਹੱਥ ਵੀ ਟੁੱਟ ਗਿਆ। ਪੁਲਸ ਵਾਲਿਆਂ ਦੀ ਸ਼ਿਕਾਇਤ ਕਰਨ ਲਈ ਜਦੋਂ ਉਹ ਸੀ.ਐੱਮ. ਸ਼ਿਵਰਾਜ ਸਿੰਘ ਚੌਹਾਨ ਕੋਲ ਗਈ ਤਾਂ ਉਥੇ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ।

ਕਮਲਾਬਾਈ ਨੇ ਦੱਸਿਆ ਕਿ ਪੁਲਸ ਨੇ ਉਨ੍ਹਾਂ 'ਤੇ ਪਥਰਾਅ ਕਰਨ ਵਾਲਿਆਂ ਨੂੰ ਆਪਣੇ ਘਰ 'ਚ ਆਸਰਾ ਦੇਣ ਦਾ ਦੋਸ਼ ਲਗਾਇਆ ਅਤੇ ਇਸੇ ਕਾਰਨ ਪੁਲਸ ਵਾਲਿਆਂ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਪਿਟਾਈ ਕੀਤੀ। ਪੁਲਸ ਕਰਮੀਆਂ ਨੇ ਕਮਲਾਬਾਈ, ਉਸ ਦੇ ਬੇਟੇ ਅਤੇ ਉਸ ਦੇ ਪਤੀ ਦੀ ਪਿਟਾਈ ਕੀਤੀ ਅਤੇ ਪੋਤੇ ਸਣੇ ਸਾਰਿਆਂ ਨੂੰ ਗ੍ਰਿਫਤਾਰ ਕਰ ਕੇ ਥਾਣੇ ਲੈ ਗਏ। ਇਸ ਕੁੱਟਮਾਰ 'ਚ ਕਮਲਾਬਾਈ ਅਤੇ ਉਸ ਦੇ ਪਤੀ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਦੀ ਮੰਗ ਹੈ ਕਿ ਸੀ.ਐੱਮ. ਸ਼ਿਵਰਾਜ ਚੌਹਾਨ ਦੋਸ਼ੀ ਪੁਲਸ ਵਾਲਿਆਂ ਖਿਲਾਫ ਸਖਤ ਕਦਮ ਚੁੱਕਣ ਤਾਂ ਜੋ ਉਨ੍ਹਾਂ ਨੂੰ ਨਿਆਂ ਮਿਲ ਸਕੇ।
ਸੀ.ਐੱਮ. ਯੋਗੀ ਦੇ ਕਾਫਲੇ 'ਤੇ ਹਮਲਾ, ਰੋਡ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ
NEXT STORY