ਨਵੀਂ ਦਿੱਲੀ (ਭਾਸ਼ਾ)- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮਹਾਰਾਸ਼ਟਰ 'ਚ ਸਾਲ 2008 'ਚ ਇਕ 4 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕਰਨ ਅਤੇ ਪੱਥਰਾਂ ਨਾਲ ਕੁਚਲ ਕੇ ਉਸ ਦਾ ਕਤਲ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਇਕ ਵਿਅਕਤੀ ਦੀ ਦਇਆ ਪਟੀਸ਼ਨ ਖਾਰਜ ਕਰ ਦਿੱਤੀ ਹੈ। ਰਾਸ਼ਟਰਪਤੀ ਭਵਨ ਨੇ ਇਹ ਜਾਣਕਾਰੀ ਦਿੱਤੀ। ਸੁਪਰੀਮ ਕੋਰਟ ਨੇ 3 ਮਈ 2017 'ਚ ਵਸੰਤ ਸੰਪਤ ਦੁਪਾਰੇ (ਉਦੋਂ 55 ਸਾਲ) ਦੀ ਦਇਆ ਪਟੀਸ਼ਨ ਖਾਰਜ ਕਰ ਦਿੱਤੀ ਸੀ ਅਤੇ ਉਸ ਦੀ ਫਾਂਸੀ ਬਰਕਰਾਰ ਰੱਖੀ ਸੀ। ਰਾਸ਼ਟਰਪਤੀ ਸਕੱਤਰੇਤ ਨੂੰ ਇਸ ਸਾਲ 28 ਮਾਰਚ ਨੂੰ ਇਸ ਮਾਮਲੇ 'ਚ ਗ੍ਰਹਿ ਮੰਤਰਾਲਾ ਦੀ ਸਿਫ਼ਾਰਿਸ਼ ਪ੍ਰਾਪਤ ਹੋਈ ਸੀ। ਰਾਸ਼ਟਰਪਤੀ ਸਕੱਤਰੇਤ ਨੇ 28 ਅਪ੍ਰੈਲ 2023 ਨੂੰ ਦਇਆ ਪਟੀਸ਼ਨ ਦੀ ਸਥਿਤੀ ਨਾਲ ਸੰਬੰਧਤ ਬਿਆਨ 'ਚ ਕਿਹਾ,''ਰਾਸ਼ਟਰਪਤੀ ਨੇ ਦਇਆ ਪਟੀਸ਼ਨ ਖਾਰਜ ਕਰ ਦਿੱਤੀ (10 ਅਪ੍ਰੈਲ ਨੂੰ)।''
ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਕਿਸ਼ਤਵਾੜ ਜ਼ਿਲ੍ਹੇ 'ਚ ਫ਼ੌਜ ਦਾ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ
ਸੁਪਰੀਮ ਕੋਰਟ ਨੇ 26 ਨਵੰਬਰ 2014 'ਚ ਹੇਠਲੀ ਅਦਾਲਤ ਅਤੇ ਬੰਬੇ ਹਾਈ ਕੋਰਟ ਦੇ ਸਾਲ 2008 'ਚ 4 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਅਤੇ ਕਤਲ ਦੇ ਮਾਮਲੇ 'ਚ ਮਹਾਰਾਸ਼ਟਰ ਵਾਸੀ ਦੁਪਾਰੇ ਦੀ ਮੌਤ ਦੀ ਸਜ਼ਾ ਸੁਣਾਉਣ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਸੀ। ਸੁਪਰੀਮ ਕੋਰਟ ਨੇ 14 ਜੁਲਾਈ 2016 'ਚ ਦੁਪਾਰੇ ਦੀ ਉਸ ਪਟੀਸ਼ਨ 'ਤੇ ਵਿਚਾਰ ਕਰਨ 'ਤੇ ਸਹਿਮਤੀ ਜਤਾਈ ਸੀ, ਜਿਸ 'ਚ ਉਸ ਨੇ ਦਾਅਵਾ ਕੀਤਾ ਸੀ ਕਿ ਹੇਠਲੀ ਅਦਾਲਤ ਨੇ ਉਸ ਨੂੰ ਆਪਣੀ ਗੱਲ ਰੱਖਣ ਦਾ ਉੱਚਿਤ ਮੌਕਾ ਨਹੀਂ ਦਿੱਤਾ। ਦੋਸ਼ੀ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਨਾਬਾਲਗ ਕੁੜੀ ਨਾਲ ਜਬਰ ਜ਼ਿਨਾਹ ਉਸ ਦੇ ਸਨਮਾਨ ਨੂੰ ਰਾਖਸ਼ਸੀ ਤਰੀਕੇ ਨਾਲ ਦਫਨਾਉਣਾ ਹੈ। ਅਦਾਲਤ ਨੇ ਇਸ ਮਾਮਲੇ 'ਚ ਘਟਨਾਕ੍ਰਮ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੋਸ਼ੀ ਉਸ ਦਾ ਗੁਆਂਢੀ ਸੀ ਅਤੇ ਉਸ ਨੇ ਕੁੜੀ ਨੂੰ ਵਰਗਲਾ ਕੇ ਉਸ ਦਾ ਜਬਰ ਜ਼ਿਨਾਹ ਕੀਤਾ ਅਤੇ 2 ਵੱਡੇ ਪੱਥਰਾਂ ਨਾਲ ਕੁਚਲ ਕੇ ਉਸ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਰਾਜਸਥਾਨ 'ਚ ਵਾਪਰਿਆ ਦਰਦਨਾਕ ਹਾਦਸਾ, ਕਾਰ 'ਤੇ ਪਲਟਿਆ ਟੈਂਕਰ, 3 ਬੱਚਿਆਂ ਸਮੇਤ 8 ਲੋਕਾਂ ਦੀ ਮੌਤ
J&k ਹੈਲੀਕਾਪਟਰ ਹਾਦਸਾ; ਗੰਭੀਰ ਜ਼ਖ਼ਮੀ ਤਕਨੀਸ਼ੀਅਨ ਨੇ ਤੋੜਿਆ ਦਮ
NEXT STORY