ਮੁਜ਼ੱਫਰਨਗਰ— ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲਾ ਜੇਲ 'ਚ ਕੈਦੀ ਖੁੱਲ੍ਹੇਆਮ ਮੋਬਾਇਲ ਫੋਨ ਇਸਤੇਮਾਲ ਕਰ ਰਹੇ ਹਨ ਅਤ ੇਜੇਲ 'ਚ ਸੈਲਫੀ ਲੈ ਕੇ ਸੋਸ਼ਲ ਸਾਈਟਸ 'ਤੇ ਅਪਲੋਡ ਵੀ ਕਰ ਰਹੇ ਹਨ। ਹਾਲ ਹੀ 'ਚ ਮੁਜ਼ੱਫਰਨਗਰ ਜੇਲ ਤੋਂ ਕੈਦੀਆਂ ਦੇ ਸੋਸ਼ਲ ਮੀਡੀਆ 'ਤੇ ਫੋਟੋ ਅਪਲੋਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਬਾਅਦ ਤੋਂ ਜੇਲ ਪ੍ਰਸ਼ਾਸਨ 'ਤੇ ਸਵਾਲ ਉੱਠਣ ਲੱਗੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ 'ਚ ਕਥਿਤ ਤੌਰ 'ਤੇ ਮੁਜ਼ੱਫਰਨਗਰ 'ਚ ਜ਼ਿਲਾ ਜੇਲ ਦੇ ਅਧਿਕਾਰੀ ਵੀ ਸ਼ਾਮਲ ਦੱਸੇ ਜਾ ਰਹੇ ਹਨ। ਜੇਲ 'ਚ ਸਖਤੀ ਦੇ ਦਾਅਵਿਆਂ ਦੇ ਬਾਵਜੂਦ ਅਪਰਾਧੀਆਂ ਕੋਲ ਮੋਬਾਇਲ ਫੋਨ ਪੁੱਜ ਰਹੇ ਹਨ। ਜੇਲ 'ਚ ਬੰਦ ਵਿਜੇ ਚੌਧਰੀ ਨਾਂ ਦੇ ਕੈਦੀ ਨੇ ਹਾਲ ਹੀ 'ਚ ਜੇਲ ਤੋਂ ਆਪਣੇ ਫੇਸਬੁੱਕ ਪੇਜ਼ 'ਤੇ ਸੈਲਫੀ ਪੋਸਟ ਕੀਤੀ।
ਪਿਛਲੇ ਸਾਲ 23 ਦਸੰਬਰ ਨੂੰ ਕਤਲ ਦੀ ਕੋਸ਼ਿਸ਼ 'ਚ ਭੇਜੇ ਗਏ ਵਿਜੇ ਚੌਧਰੀ ਨੇ ਫੇਸਬੁੱਕ 'ਤੇ ਸੈਲਫੀ ਅਪਲੋਡ ਕੀਤੀ। ਉਸ ਨੇ ਸੈਲਫੀ ਨਾਲ ਕੈਪਸ਼ਨ ਲਿਖਿਆ,''ਖੂਨ 'ਚ ਉਬਾਲ ਤਾਂ ਖਾਨਦਾਣੀ ਹੈ, ਦੁਨੀਆ ਸਾਡੇ ਸ਼ੌਂਕ ਦੀ ਨਹੀਂ ਸਾਡੇ ਤੇਵਰ ਦੀ ਦੀਵਾਨੀ ਹੈ।'' ਦੂਜੇ ਨੌਜਵਾਨ ਦਾ ਨਾਂ ਸਚਿਨ ਦੱਸਿਆ ਜਾ ਰਿਹਾ ਹੈ, ਜੋ ਜਨਪਦ ਸ਼ਾਮਲੀ ਦਾ ਰਹਿਣ ਵਾਲਾ ਹੈ। ਉੱਥੇ ਹੀ ਤੀਜੇ ਨੌਜਵਾਨ ਦਾ ਪਤਾ ਨਹੀਂ ਲੱਗ ਸਕਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜ਼ਿਲਾ ਜੇਲ 'ਚ ਮੋਬਾਇਲ ਬਰਾਮਦ ਹੁੰਦੇ ਰਹੇ ਹਨ। ਪਹਿਲਾਂ ਵੀ ਇਸ ਜੇਲ ਤੋਂ ਕਈ ਮੋਬਾਇਲ ਫੋਨ ਮਿਲੇ ਸਨ। ਇਸ ਤੋਂ ਬਾਅਦ ਵੀ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ। ਜੇਲ 'ਚ ਲੱਖਾਂ ਰੁਪਏ ਖਰਚ ਕੇ ਜੈਮਰ ਲਗਾਏ ਗਏ ਪਰ ਉਨ੍ਹਾਂ ਦਾ ਕੋਈ ਅਸਰ ਨਹੀਂ ਦਿੱਸਿਆ। ਇਸ ਮਾਮਲੇ 'ਚ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ।
18 ਅਪ੍ਰੈਲ ਤੋਂ ਖੁਲ੍ਹਣਗੇ ਗੰਗੋਤਰੀ ਧਾਮ ਦੇ ਕਿਵਾੜ
NEXT STORY