ਅਮਰਾਵਤੀ–ਆਂਧਰਾ ਪ੍ਰਦੇਸ਼ ਦੇ ਅਮਰਾਵਤੀ ਜ਼ਿਲੇ 'ਚ ਉਸ ਸਮੇਂ ਇਕ ਹੈਰਾਨੀ ਭਰਿਆ ਦ੍ਰਿਸ਼ ਵੇਖਣ ਨੂੰ ਮਿਲਿਆ, ਜਦੋਂ ਪ੍ਰਦਰਸ਼ਨਕਾਰੀ ਡੀ.ਐੱਸ.ਪੀ. ਵੀਰਾ ਰੈੱਡੀ ਦੇ ਪੈਰ ਛੂਹ ਰਹੇ ਸਨ। ਉਸ ਤੋਂ ਬਾਅਦ ਵੀਰਾ ਰੈੱਡੀ ਨੇ ਕਈ ਪ੍ਰਦਰਸ਼ਨਕਾਰੀਆਂ ਦੇ ਪੈਰ ਛੂਹੇ। ਇਹ ਦ੍ਰਿਸ਼ ਅਮਰਾਵਤੀ ਜ਼ਿਲੇ ਦੇ ਮਨਦਦਮ ਇਲਾਕੇ ਦਾ ਹੈ। ਕਿਸਾਨ ਸੂਬੇ ਦੀ ਰਾਜਧਾਨੀ ਦੇ ਪ੍ਰਸਤਾਵ ਵਿਰੁੱਧ 3 ਹਫਤਿਆਂ ਤੋਂ ਵੀ ਵੱਧ ਸਮੇਂ ਤਕ ਵਿਖਾਵਾ ਕਰਦੇ ਆ ਰਹੇ ਹਨ।
ਵੀਡੀਓ 'ਚ ਨਜ਼ਰ ਆਉਂਦਾ ਹੈ ਕਿ ਪਹਿਲਾਂ ਡੀ.ਐੱਸ.ਪੀ. ਪ੍ਰਦਰਸ਼ਨਕਾਰੀਆਂ ਨੂੰ ਕੁਝ ਸਮਝਾਉਂਦੇ ਨਜ਼ਰ ਆਉਂਦੇ ਹਨ। ਫਿਰ ਸਭ ਪ੍ਰਦਰਸ਼ਨਕਾਰੀ ਡੀ.ਐੱਸ.ਪੀ. ਦੇ ਪੈਰ ਛੂਹਣ ਲਈ ਉਨ੍ਹਾਂ ਦੇ ਪੈਰਾਂ 'ਚ ਡਿੱਗਣ ਲੱਗਦੇ ਹਨ। ਤੁਰੰਤ ਬਾਅਦ ਡੀ.ਐੱਸ.ਪੀ. ਵੀ ਉਨ੍ਹਾਂ ਦੇ ਪੈਰ ਛੂਹਣ ਲਈ ਹੇਠਾਂ ਝੁਕਦੇ ਹਨ।

ਬਿਹਾਰ : ਘਰ 'ਚ ਦਾਖਲ ਹੋ ਕੇ ਬਦਮਾਸ਼ਾਂ ਨੇ ਸੁੱਤੇ ਹੋਏ ਪਤੀ-ਪਤਨੀ ਨੂੰ ਮਾਰੀਆਂ ਗੋਲੀਆਂ
NEXT STORY