ਨਵੀਂ ਦਿੱਲੀ—ਰਾਫੇਲ ਡੀਲ ਨੂੰ ਲੈ ਕੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿਨ੍ਹਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਫੇਲ ਡੀਲ ਲਈ ਮੋਦੀ ਖੁਦ ਪੈਰਿਸ ਗਏ ਸਨ। ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਰਾਹੁਲ ਨੇ ਮੋਦੀ 'ਤੇ ਨਿਸ਼ਾਨਾ ਵਿਨ੍ਹਿਆ ਹੋਵੇ। ਇਸ ਤੋਂ ਪਹਿਲਾਂ ਵੀ ਨਗਾ ਸਮਝੌਤੇ ਨੂੰ ਲੈ ਕੇ ਰਾਹੁਲ ਗਾਂਧੀ ਨੇ ਮੋਦੀ 'ਤੇ ਨਿਸ਼ਾਨਾ ਵਿਨ੍ਹਿਆ ਸੀ।
ਇਸ ਸਮਝੌਤੇ ਦੇ ਅਸਤੀਤਵ 'ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਸੀ ਕਿ ਮੋਦੀ ਦੇਸ਼ ਦੇ ਇਕਲੌਤੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਦੀਆਂ ਗੱਲਾਂ ਦਾ ਕੋਈ ਮਤਲਬ ਨਹੀਂ ਹੁੰਦਾ ਹੈ। ਰਾਹੁਲ ਗਾਂਧੀ ਨੇ ਇਕ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਅਗਸਤ 2015 'ਚ ਪ੍ਰਧਾਨ ਮੰਤਰੀ ਮੋਦੀ ਨੇ ਨਗਾ ਸੰਧੀ 'ਤੇ ਦਸਤਖਤ ਦੇ ਨਾਲ ਇਤਿਹਾਸ ਰਚਣ ਦਾ ਦਾਅਵਾ ਕੀਤਾ ਸੀ। ਹੁਣ ਫਰਵਰੀ 2018 ਹੈ ਅਤੇ ਨਗਾ ਸੰਧੀ ਦਾ ਕੁੱਝ ਪਤਾ ਨਹੀਂ ਹੈ।
ਫਾਰੂਖ ਦਾ ਵਿਵਾਦਿਤ ਬਿਆਨ : ਜੇਕਰ ਅਸੀਂ 10 ਆਦਮੀ ਮਰਾਂਗੇ ਤਾਂ ਉਹ 12 ਮਾਰਨਗੇ
NEXT STORY