ਅਹਿਮਦਾਬਾਦ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਗੁਜਰਾਤ ’ਚ ਆਪਣੀ ਪਾਰਟੀ ਦੇ ਸੱਤਾ ’ਚ ਆਉਣ ’ਤੇ ਸੂਬੇ ’ਚ ਕਿਸਾਨਾਂ ਦਾ 3 ਲੱਖ ਰੁਪਏ ਤੱਕ ਦਾ ਕਰਜ਼ ਮੁਆਫ਼ ਕਰਨ ਦੇ ਨਾਲ-ਨਾਲ ਐੱਲ. ਪੀ. ਜੀ. ਗੈਸ ਸਿਲੰਡਰ 500 ਰੁਪਏ ’ਚ ਦੇਣ ਦਾ ਵਾਅਦਾ ਕੀਤਾ ਹੈ। ਰਾਹੁਲ ਮੁਤਾਬਕ ਗੈਸ ਸਿਲੰਡਰ ਜੋ ਹੁਣ 1000 ਰੁਪਏ ਵਿਚ ਵਿਕ ਰਿਹਾ ਹੈ, 500 ਰੁਪਏ ਵਿਚ ਮਿਲੇਗਾ। ਦੱਸ ਦੇਈਏ ਕਿ ਇਸ ਸਮੇਂ ਸਿਲੰਡਰ ਦੀ ਕੀਮਤ 1000 ਤੋਂ ਉੱਪਰ ਹੈ, ਜਿਸ ਕਾਰਨ ਆਮ ਆਦਮੀ ’ਤੇ ਮਹਿੰਗਾਈ ਦਾ ਦੁੱਗਣਾ ਬੋਝ ਹੈ।
ਇਹ ਵੀ ਪੜ੍ਹੋ- ‘ਹੱਲਾ ਬੋਲ ਰੈਲੀ’: ਮੋਦੀ ਸਰਕਾਰ ’ਤੇ ਰਾਹੁਲ ਦਾ ਸ਼ਬਦੀ ਹਮਲਾ, ਕਿਹਾ- ਜੇਕਰ ਅੱਜ ਨਾ ਖੜ੍ਹੇ ਹੋਏ ਤਾਂ ਦੇਸ਼ ਨਹੀਂ ਬਚੇਗਾ
ਰਾਹੁਲ ਨੇ ਅਹਿਮਦਾਬਾਦ ਵਿਚ ‘ਪਰਿਵਰਤਨ ਸੰਕਲਪ ਰੈਲੀ’ ਨੂੰ ਸੰਬੋਧਿਤ ਕਰਦੇ ਹੋਏ ਗੁਜਰਾਤ ਦੇ ਲੋਕਾਂ ਲਈ ਕਈ ਵਾਅਦੇ ਕੀਤੇ, ਜਿਸ ’ਚ 10 ਲੱਖ ਨਵੀਆਂ ਨੌਕਰੀਆਂ, ਅੰਗਰੇਜ਼ੀ ਮਾਧਿਅਮ ਦੇ 3,000 ਸਕੂਲਾਂ ਦਾ ਨਿਰਮਾਣ ਅਤੇ ਕੁੜੀਆਂ ਨੂੰ ਮੁਫ਼ਤ ਸਿੱਖਿਆ ਦੇਣਾ ਸ਼ਾਮਲ ਹੈ। ਰਾਹੁਲ ਨੇ ਕਿਹਾ ਕਿ ਸਰਦਾਰ ਪਟੇਲ ਕਿਸਾਨਾਂ ਦੀ ਅਵਾਜ਼ ਸਨ। ਭਾਜਪਾ ਇਕ ਪਾਸੇ ਉਨ੍ਹਾਂ ਦਾ ਸਭ ਤੋਂ ਉੱਚਾ ਬੁੱਤ ਬਣਾਉਂਦੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਲੋਕਾਂ ਖ਼ਿਲਾਫ ਕੰਮ ਕਰਦੀ ਹੈ, ਜਿਨ੍ਹਾਂ ਲਈ ਉਨ੍ਹਾਂ ਨੇ ਲੜਾਈ ਲੜੀ ਸੀ। ਜੇਕਰ ਅਸੀਂ ਗੁਜਰਾਤ ਵਿਚ ਸੱਤਾ ’ਚ ਆਏ ਤਾਂ ਕਿਸਾਨਾਂ ਦਾ 3 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕਰ ਦਿਆਂਗੇ।
ਇਹ ਵੀ ਪੜ੍ਹੋ- ਸਾਇਰਸ ਮਿਸਤਰੀ ਹੀ ਨਹੀਂ ਕਈ ਮਸ਼ਹੂਰ ਸ਼ਖ਼ਸੀਅਤਾਂ ਦੀ ਸੜਕ ਹਾਦਸੇ ’ਚ ਗਈ ਜਾਨ, ਹੈਰਾਨ ਕਰਦੇ ਨੇ 2021 ਦੇ ਅੰਕੜੇ
ਰਾਹੁਲ ਗਾਂਧੀ ਨੇ ਕਿਹਾ ਕਿ ਇੱਥੇ ਸੱਤਾ ਵਿਚ ਆਉਣ ਤੋਂ ਬਾਅਦ ਕਾਂਗਰਸ COVID19 ਮਹਾਮਾਰੀ ਦੌਰਾਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦੇਵੇਗੀ। ਅਸੀਂ ਕਿਸਾਨਾਂ ਨੂੰ ਮੁਫਤ ਬਿਜਲੀ ਅਤੇ ਆਮ ਖਪਤਕਾਰਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇਵਾਂਗੇ। ਮੈਂ ਬੇਰੁਜ਼ਗਾਰੀ ਖਤਮ ਕਰਨਾ ਚਾਹੁੰਦਾ ਹਾਂ। ਗੁਜਰਾਤ 'ਚ 10 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ 'ਤੇ ਧਿਆਨ ਦਿੱਤਾ ਜਾਵੇਗਾ। ਮੈਂ ਗਾਰੰਟੀ ਦਿੰਦਾ ਹਾਂ ਕਿ ਗੁਜਰਾਤ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਦੱਸ ਦੇਈਏ ਕਿ ਸੂਬੇ ’ਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਤੋਂ ਪਹਿਲਾਂ ਹੀ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ।
ਜੰਮੂ-ਕਸ਼ਮੀਰ : ਗ੍ਰਿਫਤਾਰ ਪਾਕਿਸਤਾਨੀ ਅੱਤਵਾਦੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
NEXT STORY