ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਰੈੱਡ ਅਲਰਟ ਦਰਮਿਆਨ ਸੋਮਵਾਰ ਨੂੰ ਮੀਂਹ ਨੇ ਬਹੁਤ ਕਹਿਰ ਢਾਇਆ ਹੈ। ਇਸ ਤੋਂ ਜ਼ਮੀਨ ਖਿੱਸਕਣ ਕਾਰਨ ਕਈ ਘਰਾਂ, ਦਫ਼ਤਰਾਂ, ਦੁਕਾਨਾਂ ਅਤੇ ਸੜਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਕਈ ਜਗ੍ਹਾ ਪਾਣੀ ਭਰ ਗਿਆ ਹੈ। ਇਸ ਨਾਲ ਰਾਜ ਭਰ 'ਚ 7 ਨੈਸ਼ਨਲ ਹਾਈਵੇਅ ਸਮੇਤ 382 ਸੜਕਾਂ 'ਤੇ ਵਾਹਨਾਂ ਦੀ ਆਵਾਜਾਈ ਰੁਕ ਗਈ। ਚੰਬਾ-ਭਰਮੌਰ ਸੜਕ 'ਤੇ ਦੁਨਾਲੀ 'ਚ ਸਵੇਰੇ 9 ਵਜੇ ਜ਼ਮੀਨ ਖਿੱਸਕਣ ਤੋਂ ਬਾਅਦ ਇਕ ਕਾਰ ਰਾਵੀ ਨਦੀ 'ਚ ਡਿੱਗ ਗਈ। ਇਸ 'ਚ ਇਕ ਪਰਿਵਾਰ ਦੇ ਤਿੰਨ ਵਿਅਕਤੀ ਸਵਾਰ ਸਨ। ਸੁਭਦਰਾ ਦੇਵੀ ਪਤਨੀ ਫਰਗੂ ਰਾਮ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਜਦੋਂ ਕਿ ਫਰਗੂ ਰਾਮ ਅਤੇ ਉਨ੍ਹਾਂ ਦੇ ਬੇਟੇ ਤੇਜ ਸਿੰਘ ਹਾਲੇ ਲਾਪਤਾ ਹਨ। ਰਾਜ ਆਫ਼ਤ ਪ੍ਰਬੰਧਨ ਅਥਾਰਟੀ ਅਨੁਸਾਰ ਫਤਿਹਪੁਰ 'ਚ ਸਵੇਰੇ ਸਵਾ 9 ਵਜੇ ਨਾਲੇ 'ਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਪਾਣੀ ਲੋਕਾਂ ਦੇ ਘਰਾਂ 'ਚ ਚੱਲਾ ਗਿਆ। ਇਸ ਨਾਲ 5 ਕੱਚੇ ਘਰ ਪੂਰੀ ਤਰ੍ਹਾਂ ਤਬਾਹ ਗੋਏ, ਜਦੋਂ ਕਿ 8 ਘਰਾਂ ਨੂੰ ਨੁਕਸਾਨ ਹੋਇਆ ਹੈ। ਇਸ ਹਾਦਸੇ 'ਚ 2 ਗਾਂਵਾਂ ਦੀ ਮੌਤ ਅਤੇ ਇਕ ਲਾਪਤਾ ਦੱਸੀ ਜਾ ਰਹੀ ਹੈ। ਪਿੰਡ ਦੇ ਪ੍ਰਭਾਵਿਤ ਪਰਿਵਾਰਾਂ ਲਈ ਨੇੜੇ ਗੁਰਦੁਆਰੇ 'ਚ ਰਾਹਤ ਕੈਂਪ ਬਣਵਾਇਆ ਗਿਆ ਹੈ।
ਦੂਜੇ ਪਾਸੇ ਇੰਦੌਰਾ ਦੇ ਪਲਖ 'ਚ ਕੈਚਮੈਂਟ (ਜੰਗਲ) ਏਰੀਆ ਤੋਂ ਤੇਜ ਵਹਾਅ ਆਇਆ ਪਾਣੀ ਅਤੇ ਮਲਬਾ ਕੰਧ ਤੋੜਦੇ ਹੋਏ ਘਰਾਂ 'ਚ ਵੜ ਗਿਆ। ਇਸ ਨਾਲ ਪਲਖ ਪਿੰਡ ਤੋਂ 5 ਤੋਂ 7 ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਨੌਹਰਾਧਾਰ ਦੇ ਅਧੀਨ ਲਾਨਾਚੇਤਾ ਦੇ ਪਿੰਡ ਗੁਮਨ ਦੀ ਖੱਡ 'ਚ ਪਾਣੀ ਦਾ ਪੱਧਰ ਵਧਣ ਨਾਲ ਨੇੜੇ-ਤੇੜੇ ਬਣੇ ਘਰਾਂ 'ਚ ਮਲਬਾ ਚੱਲਾ ਗਿਆ। ਖੇਤਰ 'ਚ ਕਿਸਾਨਾਂ ਦੀ ਫ਼ਸਲਾਂ ਨੂੰ ਵੀ ਨੁਕਸਾਨ ਹੋਇਆ ਹੈ। ਊਨਾ ਦੇ ਕਈ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਸਰਾਕਰੀ ਨੇ ਮੌਸਮ ਵਿਭਾਗ ਦੀ ਮੀਂਹ ਦੀ ਚਿਤਾਵਨੀ ਦੇਖਦੇ ਹੋਏ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਨਦੀ-ਨਾਲਿਆਂ ਨੇੜੇ ਨਾ ਜਾਣ ਦੀ ਐਡਵਾਇਜ਼ਰੀ ਜਾਰੀ ਕੀਤੀ ਹੈ, ਕਿਉਂਕਿ ਨਦੀ-ਨਾਲੇ ਵੀ ਆਪਣੀ ਲਪੇਟ 'ਚ ਲੈ ਸਕਦੇ ਹਨ।
ਦਿੱਲੀ-ਗੁਰੂਗ੍ਰਾਮ ਬਾਰਡਰ ’ਤੇ ਲੱਗਾ ਲੰਬਾ ਟਰੈਫਿਕ ਜਾਮ, ਪਰੇਸ਼ਾਨ ਹੋਏ ਲੋਕ
NEXT STORY