ਲਖਨਊ - ਏ.ਆਈ.ਐੱਮ.ਆਈ.ਐੱਮ. ਚੀਫ ਅਤੇ ਸੰਸਦ ਮੈਂਬਰ ਅਸਦੁੱਦੀਨ ਓਵੈਸੀ ਨੇ ਅਯੁੱਧਿਆ ਵਿੱਚ ਬਣਨ ਵਾਲੀ ਮਸਜਿਦ ਨੂੰ ਲੈ ਕੇ ਇੱਕ ਬਿਆਨ ਦਿੱਤਾ ਹੈ। ਓਵੈਸੀ ਨੇ ਕਿਹਾ ਹੈ ਕਿ ਜੇਕਰ ਕੋਈ ਅਯੁੱਧਿਆ ਵਿੱਚ 5 ਏਕਡ਼ ਜ਼ਮੀਨ 'ਤੇ ਬਣ ਰਹੀ ਮਸਜਿਦ ਵਿੱਚ ਨਮਾਜ਼ ਪੜ੍ਹਦਾ ਹੈ ਤਾਂ ਉਹ ਹਰਾਮ ਮੰਨੀ ਜਾਵੇਗੀ। ਅਜਿਹੀ ਮਸਜਿਦ ਵਿੱਚ ਨਮਾਜ਼ ਪੜ੍ਹਨਾ ਅਤੇ ਚੰਦਾ ਦੇਣਾ ਦੋਵੇਂ ਹਰਾਮ ਹਨ। ਓਵੈਸੀ ਅਯੁੱਧਿਆ ਦੇ ਧੰਨੀਪੁਰ ਵਿੱਚ ਬਣਨ ਵਾਲੀ ਮਸਜਿਦ ਇਸਲਾਮ ਦੇ ਸਿੱਧਾਂਤਾਂ ਦੇ ਖ਼ਿਲਾਫ਼ ਹੈ।
ਓਵੈਸੀ ਦੇ ਇਸ ਬਿਆਨ 'ਤੇ ਮਸਜਿਦ ਟਰੱਸਟ ਦੇ ਸਕੱਤਰ ਨੇ ਆਪਣੀ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਇਸ ਬਿਆਨ ਨੂੰ ਰਾਜਨੀਤਕ ਏਜੰਡੇ ਨਾਲ ਸਬੰਧਿਤ ਦੱਸਿਆ ਹੈ। ਦਰਅਸਲ, ਅਸਦੁੱਦੀਨ ਓਵੈਸੀ 26 ਜਨਵਰੀ ਨੂੰ ਕਰਨਾਟਕ ਦੇ ਬੀਦਰ ਵਿੱਚ 'ਸੰਵਿਧਾਨ ਬਚਾਓ ਭਾਰਤ ਬਚਾਓ' ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਮੰਚ ਤੋਂ ਕਿਹਾ ਕਿ ਜੋ ਬਾਬਰੀ ਮਸਜਿਦ ਦੇ ਬਦਲੇ 5 ਏਕਡ਼ ਜ਼ਮੀਨ 'ਤੇ ਮਸਜਿਦ ਬਣਵਾ ਰਹੇ ਹਨ, ਹਕੀਕਤ ਵਿੱਚ ਉਹ ਮਸਜਿਦ ਨਹੀਂ ਸਗੋਂ ਮਸਜਦ-ਏ-ਜੀਰਾਰ ਹੈ। ਅਜਿਹੀ ਮਸਜਿਦ ਵਿੱਚ ਨਮਾਜ਼ ਪੜ੍ਹਨਾ ਹਰਾਮ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
'ਵਾਇਰਸ ਹੋਵੇ ਜਾਂ ਬਾਰਡਰ 'ਤੇ ਚੁਣੌਤੀ' ਭਾਰਤ ਆਪਣੀ ਰੱਖਿਆ 'ਚ ਪੂਰੀ ਤਰ੍ਹਾਂ ਸਮਰੱਥ: ਮੋਦੀ
NEXT STORY