ਇਲਾਹਾਬਾਦ— ਉਤਰ ਪ੍ਰਦੇਸ਼ 'ਚ ਇਲਾਹਾਬਾਦ ਦੇ ਮੇਜਾ ਖੇਤਰ 'ਚ ਹੋਏ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਇਕ ਹੀ ਪਰਿਵਾਰ ਦੇ ਦੋ ਭਰਾਵਾਂ ਦੀ ਮੌਤ ਹੋ ਗਈ ਜਦਕਿ ਤੀਜਾ ਸਾਥੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਪੁਲਸ ਸੂਤਰਾਂ ਨੇ ਦੱਸਿਆ ਕਿ ਡੇਲੌਹਾ ਪਿੰਡ ਵਾਸੀ ਰਾਮਾਨੰਦ ਪਟੇਲ ਦੇ ਘਰ 'ਤੇ ਮੰਗਲਵਾਰ ਇਕ ਪ੍ਰੋਗਰਾਮ ਸੀ। ਪ੍ਰੋਗਰਾਮ ਖਤਮ ਹੋਣ ਦੇ ਬਾਅਦ ਉਨ੍ਹਾਂ ਦਾ ਛੋਟਾ ਬੇਟਾ ਦੀਪਕ ਆਪਣੇ ਚਚੇਰੇ ਭਰਾਵਾਂ ਛੋਟੇ ਅਤੇ ਢਿੱਲੂ ਨਾਲ ਰਾਤ ਨੂੰ ਪੈਟਰੋਲ ਭਰਵਾਉਣ ਗਿਆ ਸੀ। ਤੇਲ ਭਰਵਾ ਕੇ ਉਹ ਤਿੰਨੋਂ ਮੋਟਰਸਾਈਕਲ 'ਤੇ ਵਾਪਸ ਘਰ ਆ ਰਹੇ ਸੀ।
ਇਸ ਵਿਚਕਾਰ ਮੇਜਾ ਵੱਲੋਂ ਤੇਜ਼ ਰਫਤਾਰ ਆ ਰਹੀ ਜੀਪ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਦੀਪਕ ਅਤੇ ਛੋਟੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਢਿੱਲੂ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜ਼ਖਮੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੇ ਬਾਅਦ ਚਾਲਕ ਵਾਹਨ ਲੈ ਕੇ ਫਰਾਰ ਹੋ ਗਿਆ। ਇਸ ਸਿਲਸਿਲੇ 'ਚ ਪੁਲਸ ਚਾਲਕ ਦੀ ਤਲਾਸ਼ ਕਰ ਰਹੀ ਹੈ।
ਸੰਪਰਦਾਇਕਤਾ ਨੂੰ ਰੋਕਣ 'ਚ ਨਾਕਾਮ ਰਿਹਾ ਕੇਂਦਰ : ਫਾਰੂਖ ਅਬਦੁੱਲਾ
NEXT STORY