ਮੰਡੀ— ਹਿਮਾਚਲ ਦੀ ਬੇਟੀ ਸ਼ਿਵਰੰਜਨੀ ਸਿੰਘ ਦਾ ਨਵਾਂ ਗਾਣਾ ਯੂ-ਟਿਊਬ 'ਤੇ ਛਾ ਗਿਆ ਹੈ। ਤੁਹਾਨੂੰ ਦੱਸ ਦਈਏ ਹਿਮਾਚਲ ਦੇ ਮੰਡੀ ਸ਼ਹਿਰ ਨਾਲ ਸੰਬੰਧ ਰੱਖਣ ਵਾਲੀ ਸ਼ਿਵਰੰਜਨੀ ਸਿੰਘ ਨੇ 'ਓਹ ਬੁਆਏ' ਸਮੇਤ ਇਕ ਹੋਰ ਫਿਲਮ 'ਗ੍ਰੇਟ ਗ੍ਰੈਂਡ ਮਸਤੀ' 'ਚ ਆਈਟਮ ਗਾਣੇ 'ਚ ਆਪਣੀ ਆਵਾਜ਼ ਦਿੱਤੀ ਹੈ। ਬਾਲੀਵੁੱਡ ਫਿਲਮ 'ਕਯਾ ਕੂਲ ਹੈ ਹਮ-3' ਦਾ 'ਓਹ ਬੁਆਏ' ਗਾਣੇ ਨੂੰ 5 ਦਿਨਾਂ 'ਚ 17 ਲੱਖ ਲੋਕ ਸੁਣ ਅਤੇ ਡਾਊਨਲੋਡ ਕਰ ਚੁੱਕੇ ਹਨ। ਉਥੇ ਹੀ ਸ਼ਿਵਰੰਜਨੀ ਸਿੰਘ ਦੀ ਸੁਰੀਲੀ ਆਵਾਜ਼ ਦਾ ਜਾਦੂ ਲੋਕਾਂ ਦੇ ਸਿਰ ਚੜ ਬੋਲ ਰਿਹਾ ਹੈ। ਸੂਤਰਾਂ ਮੁਤਾਬਕ ਗਾਣੇ ਦੀ ਲਾਂਚਿੰਗ 1 ਜਨਵਰੀ ਨੂੰ ਹੋਈ। 5 ਦਿਨਾਂ 'ਚ ਯੂ-ਟਿਊਬ 'ਤੇ ਕਰੀਬ ਸਾਢੇ 17 ਲੱਖ ਤੋਂ ਵੱਧ ਲੋਕ ਗਾਣੇ ਨੂੰ ਦੇਖ ਅਤੇ ਸੁਣ ਚੁਕੇ ਹਨ।
ਇੰਨਾ ਹੀ ਨਹੀਂ ਯੂ-ਟਿਊਬ ਸਮੇਤ ਕਈ ਵੈਬਸਾਈਟਾਂ 'ਤੇ ਫੈਨਜ਼ ਗਾਣੇ ਨੂੰ ਡਾਊਨਲੋਡ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ 'ਗ੍ਰੇਟ ਗਰੈਂਡ ਮਸਤੀ' ਫਿਲਮ ਦਾ ਆਈਟਮ ਗਾਣਾ ਰਿਕਾਰਡ ਕੀਤਾ ਜਾ ਚੁੱਕਿਆ ਹੈ ਪਰ ਅਜੇ ਤੱਕ ਇਸ ਦੀ ਲਾਂਚਿੰਗ ਨਹੀਂ ਹੋ ਸਕੀ ਹੈ। ਇਸ ਤੋਂ ਪਹਿਲਾਂ ਸ਼ਿਵਰੰਜਨੀ ਸਿੰਘ ਦਾ ਫਿਲਮ 'ਹੇਟ ਸਟੋਰੀ 3' ਦਾ ਟਾਈਟਲ ਗਾਣਾ ਵੀ ਹਿੱਟ ਹੋ ਚੁੱਕਾ ਹੈ। ਦੂਜੇ ਪਾਸੇ ਸ਼ਿਵਰੰਜਨੀ ਸਿੰਘ ਦੇ ਪਿਤਾ ਸ਼ਕਤੀ ਸਿੰਘ ਨੇ ਬੇਟੀ ਦੀ ਸਫਲਤਾ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਬੇਟੀ ਸ਼ਿਵਰੰਜਨੀ ਸਿੰਘ ਨੇ ਉਨ੍ਹਾਂ ਦਾ ਨਾਂ ਰੋਸ਼ਨ ਕੀਤਾ ਹੈ।
ਮੁਸਕਰਾਉਂਦੇ ਹੋਏ ਆਸਾ ਰਾਮ ਬੋਲੇ, ਮਸਤ ਰਹੋ, ਬਾਇੱਜ਼ਤ ਬਰੀ ਤਾਂ ਹੋਣਾ ਹੀ ਹੈ
NEXT STORY