ਕੋਲਕਾਤਾ, (ਯੂ. ਐੱਨ. ਆਈ.)- ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲੇ ਦੇ ਗੋਸਾਬਾ ਬਲਾਕ ਦੇ ਕੁਮੀਰਮਾਰੀ ’ਚ ਸੋਮਵਾਰ ਰਾਤ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਤੇ ਮੁੱਖ ਵਿਰੋਧੀ ਭਾਜਪਾ ਦੇ ਸਮਰਥਕਾਂ ਵਿਚਾਲੇ ਹੋਈਆਂ ਝੜਪਾਂ 'ਚ 6 ਵਰਕਰ ਜ਼ਖਮੀ ਹੋ ਗਏ।
ਅਧਿਕਾਰਤ ਸੂਤਰਾਂ ਨੇ ਮੰਗਲਵਾਰ ਦਸਿਆ ਕਿ ਸੁੰਦਰਬਨ ਤੱਟਵਰਤੀ ਪੁਲਸ ਸੋਮਵਾਰ ਦੀ ਸ਼ਾਮ ਨੂੰ ਵਿਰੋਧੀ ਸਿਆਸੀ ਕਾਰਕੁਨਾਂ ਵਿਚਾਲੇ ਹੋਈਆਂ ਝੜਪ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਚੋਣ ਪ੍ਰਚਾਰ ਦੌਰਾਨ ਆਪਣੇ ਵਿਰੋਧੀਆਂ ਨੂੰ ਡਰਾਉਣ ਲਈ ਤ੍ਰਿਣਮੂਲ ਤੇ ਭਾਜਪਾ ਚੋਣਾਂ ਤੋਂ ਪਹਿਲਾਂ ਇਕ ਦੂਜੇ ’ਤੇ ਹਿੰਸਾ ਦੇ ਦੋਸ਼ ਲਾ ਰਹੀਆਂ ਸਨ। ਦੋਵਾਂ ਧਿਰਾਂ ਨੇ ਥਾਣੇ ’ਚ ਆਪਣੀਆਂ-ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ।
ਭਾਜਪਾ ਨੇਤਾ ਦਿਲੀਪ ਘੋਸ਼ ਨੇ ਮਮਤਾ ਵਿਰੁੱਧ ਕੀਤੀ ਵਿਵਾਦਿਤ ਟਿੱਪਣੀ, ਚੋਣ ਕਮਿਸ਼ਨ ਨੇ ਮੰਗੀ ਰਿਪੋਰਟ
NEXT STORY