ਨਵੀਂ ਦਿੱਲੀ, (ਭਾਸ਼ਾ)- ਚੀਫ ਜਸਟਿਸ ਡੀ. ਵਾਈ. ਚੰਦਰਚੂੜ ਨੇ ਵੀਰਵਾਰ ਨੂੰ ਕਿਹਾ ਕਿ ਆਜ਼ਾਦੀ ਤੋਂ ਬਾਅਦ ਸੁਪਰੀਮ ਕੋਰਟ ਦੇ ਲੱਗਭਗ 37000 ਫੈਸਲਿਆਂ ਦਾ ਹਿੰਦੀ ’ਚ ਅਨੁਵਾਦ ਕੀਤਾ ਗਿਆ ਹੈ ਅਤੇ ਹੁਣ ਉਨ੍ਹਾਂ ਦਾ ਹੋਰ ਖੇਤਰੀ ਭਾਸ਼ਾਵਾਂ ’ਚ ਅਨੁਵਾਦ ਕਰਨ ਦੀ ਪ੍ਰਕਿਰਿਆ ਜਾਰੀ ਹੈ।
ਚੀਫ ਜਸਟਿਸ ਨੇ ਇਹ ਗੱਲ ਇਕ ਮਾਮਲੇ ਦੀ ਸੁਣਵਾਈ ਦੌਰਾਨ ਕਹੀ। ਉਨ੍ਹਾਂ ਨਾਲ ਬੈਂਚ ’ਚ ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਵੀ ਸਨ। ਜਸਟਿਸ ਚੰਦਰਚੂੜ ਨੇ ਕਿਹਾ ਕਿ ਹਿੰਦੀ ਤੋਂ ਬਾਅਦ ‘ਹੁਣ ਤਮਿਲ ਸਭ ਤੋਂ ਅੱਗੇ ਹੈ।’
ਉਨ੍ਹਾਂ ਕਿਹਾ ਕਿ ਚੋਟੀ ਦੀ ਅਦਾਲਤ ਆਪਣੇ ਫੈਸਲਿਆਂ ਦਾ ਸੰਵਿਧਾਨ ਵੱਲੋਂ ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ ’ਚ ਅਨੁਵਾਦ ਕਰਨ ਦੀ ਪ੍ਰਕਿਰਿਆ ’ਚ ਹੈ। ਸੰਵਿਧਾਨ ਦੀ 8ਵੀਂ ਅਨੁਸੂਚੀ ’ਚ ਹਿੰਦੀ, ਆਸਾਮੀ, ਬੰਗਾਲੀ, ਬੋਡੋ ਅਤੇ ਡੋਗਰੀ ਸਮੇਤ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ।
ਚੀਫ਼ ਜਸਟਿਸ ਨੇ ਵਕੀਲਾਂ ਨੂੰ ਸੁਣਵਾਈ ਦੌਰਾਨ ਇਲੈਕਟ੍ਰਾਨਿਕ ਸੁਪਰੀਮ ਕੋਰਟ ਰਿਪੋਰਟਾਂ (ਈ-ਐੱਸ. ਸੀ. ਆਰ.) ਤੋਂ ਫੈਸਲਿਆਂ ਦੇ ਨਿਰਪੱਖ ਹਵਾਲੇ ਦੇਣ ਦੀ ਵੀ ਅਪੀਲ ਕੀਤੀ।
ਸੁਪਰੀਮ ਕੋਰਟ ਨੇ 2023 ’ਚ ਵਕੀਲਾਂ, ਕਾਨੂੰਨ ਦੇ ਵਿਦਿਆਰਥੀਆਂ ਅਤੇ ਆਮ ਜਨਤਾ ਨੂੰ ਆਪਣੇ ਫੈਸਲਿਆਂ ਤੱਕ ਮੁਫਤ ਪਹੁੰਚ ਮੁਹੱਈਆ ਕਰਵਾਉਣ ਲਈ ਈ-ਐੱਸ. ਸੀ. ਆਰ. ਪ੍ਰਾਜੈਕਟ ਸ਼ੁਰੂ ਕੀਤੀ ਸੀ।
ਬਿਹਾਰ 'ਚ NIA ਦੀ ਛਾਪੇਮਾਰੀ, ਹਥਿਆਰ ਤੇ 4 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ
NEXT STORY