ਪਟਨਾ— ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਖਾਨਦਾਨ ਵਿਚ ਇਕ ਵਾਰ ਮੁੜ ਫੁੱਟ ਪੈਂਦੀ ਨਜ਼ਰ ਆ ਰਹੀ ਹੈ। ਲਾਲੂ ਦੇ ਵੱਡੇ ਪੁੱਤਰ ਅਤੇ ਸਾਬਕਾ ਮੰਤਰੀ ਤੇਜਪ੍ਰਤਾਪ ਯਾਦਵ ਨੇ ਸੋਮਵਾਰ ਨੂੰ ਟਵਿਟਰ ਅਤੇ ਫੇਸਬੁੱਕ 'ਤੇ ਪੋਸਟ ਕਰਕੇ ਕਿਹਾ ਕਿ ਕੱਲ ਜਦੋਂ ਉਹ ਆਪਣੇ ਵਿਧਾਨ ਸਭਾ ਖੇਤਰ ਮਹੁਆ ਗਏ ਸਨ ਤਾਂ ਉਥੋਂ ਦੇ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਸਾਬਕਾ ਨਿੱਜੀ ਸਕੱਤਰ ਓਮ ਪ੍ਰਕਾਸ਼ ਯਾਦਵ ਉਰਫ ਭੁੱਟੋ ਅਤੇ ਰਾਜਦ ਵਿਧਾਨ ਪ੍ਰੀਸ਼ਦ ਮੈਂਬਰ ਸੁਬੋਧ ਰਾਏ ਉਨ੍ਹਾਂ ਦੇ ਅਕਸ ਨੂੰ ਦਾਗੀ ਕਰਨ ਲਈ ਗਲਤ ਅਫਵਾਹਾਂ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੇ ਆਪਣੇ ਪਿਤਾ ਲਾਲੂ ਪ੍ਰਸਾਦ ਯਾਦਵ ਅਤੇ ਮਾਂ ਰਾਬੜੀ ਦੇਵੀ ਨੂੰ ਵੀ ਸ਼ਿਕਾਇਤ ਕੀਤੀ ਹੈ ਪਰ ਉਨ੍ਹਾਂ ਦੀ ਮਾਂ ਉਨ੍ਹਾਂ ਦੀ ਗੱਲ ਨਹੀਂ ਸਣਦੀ। ਉਨ੍ਹਾਂ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਵੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਘਰ ਦੇ ਬਾਹਰ ਇਕ ਬੋਰਡ ਲਗਾਉਣਗੇ, ਜਿਸ 'ਤੇ ਲਿਖਿਆ ਹੋਵੇਗਾ ਕਿ ਨੋ ਐਂਟਰੀ ਫਾਰ ਨਿਤੀਸ਼ ਚਾਚਾ।
22,500 ਸ਼ਰਧਾਲੂਆਂ ਨੇ ਪਵਿੱਤਰ ਸ਼ਿਵਲਿੰਗ ਦੇ ਕੀਤੇ ਦਰਸ਼ਨ
NEXT STORY