ਜੰਮੂ/ਸ਼੍ਰੀਨਗਰ)— ਦੱਖਣੀ ਕਸ਼ਮੀਰ ਦੇ ਹਿਮਾਲਿਆ ਸਥਿਤ ਅਮਰਨਾਥ ਗੁਫਾ ਦੇ ਦਰਸ਼ਨ ਲਈ 4047 ਸ਼ਰਧਾਲੂਆਂ ਦਾ ਪੰਜਵਾਂ ਜਥਾ ਅੱਜ ਇਥੋਂ ਕਸ਼ਮੀਰ ਘਾਟੀ ਲਈ ਰਵਾਨਾ ਹੋਇਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਨੰਤਨਾਗ ਜ਼ਿਲੇ ਦੇ 36 ਕਿ. ਮੀ. ਲੰਮੇ ਰਵਾਇਤੀ ਮਾਰਗ ਨੁਨਵਾਨ-ਪਹਿਲਗਾਮ ਅਤੇ ਗੰਦਰਬਲ ਜ਼ਿਲੇ ਦੇ 12 ਕਿ. ਮੀ. ਲੰਮੇ ਬਾਲਟਾਲ ਮਾਰਗ ਰਾਹੀਂ ਅਜੇ ਤੱਕ 22,500 ਸ਼ਰਧਾਲੂ ਗੁਫਾ ਵਿਚ ਹਿਮ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ।
ਅਧਿਕਾਰੀ ਨੇ ਦੱਸਿਆ ਕਿ ਅੱਜ ਸਖ਼ਤ ਸੁਰੱਖਿਆ ਦਰਮਿਆਨ 134 ਗੱਡੀਆਂ ਦਾ 5ਵਾਂ ਜਥਾ ਰਵਾਨਾ ਹੋਇਆ। ਉਨ੍ਹਾਂ ਦੇ ਅੱਜ ਸ਼ਾਮ ਤੱਕ ਬਾਲਟਾਲ ਅਤੇ ਪਹਿਲਗਾਮ ਆਧਾਰ ਕੈਂਪ 'ਤੇ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪੰਜਵੇਂ ਜਥੇ 'ਚ 148 ਸਾਧੂ, 808 ਔਰਤਾਂ ਸਮੇਤ 4047 ਯਾਤਰੀ ਪਹਿਲਗਾਮ ਤੇ ਬਾਲਟਾਲ ਦੇ ਰਸਤੇ ਜਾਣਗੇ।
ਘਾਟੀ ਵਿਚ ਲਗਾਤਾਰ ਮੀਂਹ ਨਾਲ ਪੈਦਾ ਹੋਏ ਖਤਰੇ ਦੇ ਬਾਵਜੂਦ 28 ਜੂਨ ਨੂੰ ਕੁਝ ਘੰਟਿਆਂ ਦੀ ਦੇਰੀ ਮਗਰੋਂ ਸ਼ੁਰੂ ਹੋਈ ਯਾਤਰਾ ਲਗਾਤਾਰ ਮੀਂਹ, ਸੜਕਾਂ 'ਤੇ ਤਿਲਕਣ, ਪੱਥਰਾਂ ਦੇ ਡਿੱਗਣ ਅਤੇ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਹੋ ਰਹੀ ਹੈ। ਕੱਲ ਸ਼ਾਮ ਤੱਕ ਕੁਲ 36316 ਸ਼ਰਧਾਲੂ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਸਨ। ਕੱਲ ਸਭ ਤੋਂ ਵੱਧ 10935 ਸ਼ਰਧਾਲੂਆਂ ਨੇ ਦਰਸ਼ਨ ਕੀਤੇ, ਯਾਤਰਾ ਕੰਟਰੋਲ ਸੈੱਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਰਧਾਲੂਆਂ ਦਾ ਇਕ ਹੋਰ ਜਥਾ, ਜਿਸ ਵਿਚ ਔਰਤਾਂ ਅਤੇ ਸਾਧੂ ਸ਼ਾਮਲ ਸਨ, ਸੋਮਵਾਰ ਸਵੇਰੇ ਬਾਲਟਾਲ ਦੇ ਆਧਾਰ ਕੈਂਪ ਤੋਂ ਪਵਿੱਤਰ ਅਮਰਨਾਥ ਗੁਫਾ ਲਈ ਰਵਾਨਾ ਹੋ ਗਿਆ।
ਲੋਕਪਾਲ ਦੀ ਨਿਯੁਕਤੀ ਦੇ ਮਾਮਲੇ 'ਚ ਸੁਪਰੀਮ ਕੋਰਟ ਸਖਤ
NEXT STORY