Fact Check By Vishvas.News
ਨਵੀਂ ਦਿੱਲੀ (ਵਿਸ਼ਵਾਸ ਨਿਊਜ਼) : ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੇ ਪੁਲਵਾਮਾ 'ਚ 14 ਫਰਵਰੀ 2019 ਨੂੰ ਅੱਤਵਾਦੀ ਹਮਲਾ ਹੋਇਆ ਸੀ। ਇਸ ਘਟਨਾ ਨੂੰ 6 ਸਾਲ ਬੀਤ ਚੁੱਕੇ ਹਨ। ਇਸ ਦੌਰਾਨ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਕ ਵਾਹਨ ਧਮਾਕੇ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਹਾਈਵੇਅ 'ਤੇ ਵਾਹਨ ਚੱਲਦੇ ਦਿਖਾਈ ਦੇ ਰਹੇ ਹਨ ਅਤੇ ਅਚਾਨਕ ਧਮਾਕਾ ਹੋ ਜਾਂਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਪੁਲਵਾਮਾ ਹਮਲੇ ਦਾ ਦੱਸ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਵਾਇਰਲ ਦਾਅਵਾ ਝੂਠਾ ਪਾਇਆ। ਦਰਅਸਲ ਇਹ ਵੀਡੀਓ ਸਾਲ 2007 ਵਿੱਚ ਇਰਾਕ ਵਿੱਚ ਵਾਪਰੀ ਘਟਨਾ ਦਾ ਹੈ। ਜਿਸ ਨੂੰ ਹੁਣ ਪੁਲਵਾਮਾ ਹਮਲੇ ਨਾਲ ਜੋੜ ਕੇ ਸਾਂਝਾ ਕੀਤਾ ਜਾ ਰਿਹਾ ਹੈ। ਵੀਡੀਓ ਦਾ ਮੌਜੂਦਾ ਹਾਲਾਤ ਜਾਂ ਪੁਲਵਾਮਾ ਹਮਲੇ ਨਾਲ ਕੋਈ ਸਬੰਧ ਨਹੀਂ ਹੈ।
ਕੀ ਹੋ ਰਿਹਾ ਹੈ ਵਾਇਰਲ?
11 ਫਰਵਰੀ 2025 (ਆਰਕਾਈਵ ਲਿੰਕ) ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਫੇਸਬੁੱਕ ਯੂਜ਼ਰ ਰਣਜੀਤ ਫਗਨਾ ਲੀਲਰੀਆ ਨੇ ਕੈਪਸ਼ਨ ਵਿੱਚ ਲਿਖਿਆ, “14 ਫਰਵਰੀ 2019। ਪੁਲਵਾਮਾ ਹਮਲਾ"

ਇੰਸਟਾਗ੍ਰਾਮ ਯੂਜ਼ਰ pk_editor_bk_7780 ਨੇ ਵੀ ਇਸੇ ਦਾਅਵੇ ਨਾਲ ਵੀਡੀਓ ਸ਼ੇਅਰ ਕੀਤੀ ਹੈ।
ਪੜਤਾਲ
ਵਾਇਰਲ ਵੀਡੀਓਜ਼ ਦੀ ਜਾਂਚ ਕਰਨ ਲਈ ਅਸੀਂ ਵੀਡੀਓਜ਼ ਦੇ ਸਕਰੀਨਸ਼ਾਟ ਲਏ ਅਤੇ ਉਹਨਾਂ ਨੂੰ ਗੂਗਲ ਲੈਂਸ ਰਾਹੀਂ ਖੋਜਿਆ। ਸਾਨੂੰ ਵੈੱਬਸਾਈਟ ਫੌਜੀ ਡਾਟ ਕਾਮ 'ਤੇ ਵੀਡੀਓ ਨਾਲ ਸਬੰਧਤ ਰਿਪੋਰਟ ਮਿਲੀ। ਇਹ ਰਿਪੋਰਟ 27 ਅਪ੍ਰੈਲ 2011 ਨੂੰ ਪ੍ਰਕਾਸ਼ਿਤ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਵੀਡੀਓ ਇਰਾਕ ਦੀ ਹੈ।

ਸਾਨੂੰ BidentheBrig ਨਾਂ ਦੇ ਇੱਕ YouTube ਚੈਨਲ 'ਤੇ ਵੀਡੀਓ ਮਿਲਿਆ ਹੈ। ਵੀਡੀਓ 5 ਦਸੰਬਰ 2011 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ 'ਚ ਦਿਖਾਏ ਗਏ ਸਾਲ ਮੁਤਾਬਕ ਇਹ ਘਟਨਾ ਇਰਾਕ 'ਚ ਸਾਲ 2007 'ਚ ਵਾਪਰੀ ਸੀ।
ਸਾਨੂੰ ਮਾਰਕ ਡੇਲ ਨਾਂ ਦੇ ਇੱਕ ਫੇਸਬੁੱਕ ਉਪਭੋਗਤਾ ਦੁਆਰਾ ਸਾਂਝਾ ਕੀਤਾ ਗਿਆ ਵਾਇਰਲ ਵੀਡੀਓ ਮਿਲਿਆ ਹੈ। 12 ਮਈ, 2013 ਨੂੰ ਸ਼ੇਅਰ ਕੀਤੀ ਗਈ ਇੱਕ ਪੋਸਟ ਵਿੱਚ ਘਟਨਾ ਸਤੰਬਰ 2007 ਵਿੱਚ ਇਰਾਕ ਦੇ ਕੈਂਪ ਤਾਜੀ ਵਿੱਚ ਵਾਪਰੀ ਦੱਸੀ ਗਈ ਹੈ।
ਸਾਨੂੰ ਕਈ ਹੋਰ ਯੂਟਿਊਬ ਚੈਨਲਾਂ ਅਤੇ ਫੇਸਬੁੱਕ ਪੇਜਾਂ 'ਤੇ ਸ਼ੇਅਰ ਕੀਤੀ ਗਈ ਵਾਇਰਲ ਵੀਡੀਓ ਇਰਾਕ ਤੋਂ ਮਿਲੀ ਹੈ। ਇਹ ਘਟਨਾ 2007 ਦੀ ਦੱਸੀ ਜਾ ਰਹੀ ਹੈ।
ਇਹ ਵੀਡੀਓ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਇਸੇ ਤਰ੍ਹਾਂ ਦੇ ਦਾਅਵੇ ਨਾਲ ਵਾਇਰਲ ਹੋ ਚੁੱਕੀ ਹੈ, ਜਿਸ ਨੂੰ ਅਸੀਂ ਆਪਣੀ ਜਾਂਚ ਵਿਚ ਝੂਠਾ ਪਾਇਆ ਹੈ। ਉਸ ਸਮੇਂ ਅਸੀਂ ਇਸ ਵੀਡੀਓ ਨੂੰ ਲੈ ਕੇ ਆਰਮੀ ਦੇ ਪੀਆਰਓ ਸੁਧੀਰ ਚਮੋਲੀ ਨਾਲ ਗੱਲ ਕੀਤੀ ਸੀ। ਉਸ ਨੇ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਸੀ। ਤੱਥ ਜਾਂਚ ਰਿਪੋਰਟ ਇੱਥੇ ਪੜ੍ਹੀ ਜਾ ਸਕਦੀ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਸਾਂਝਾ ਕਰਨ ਵਾਲੇ ਉਪਭੋਗਤਾ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਾ ਕਿ ਯੂਜ਼ਰ ਨੂੰ 5 ਹਜ਼ਾਰ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ।
ਸਿੱਟਾ: ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਪਾਇਆ ਕਿ ਪੁਲਵਾਮਾ ਹਮਲੇ ਵਜੋਂ ਸ਼ੇਅਰ ਕੀਤੀ ਜਾ ਰਹੀ ਵੀਡੀਓ ਅਸਲ ਵਿੱਚ ਇਰਾਕ ਦੀ ਹੈ। ਇਹ ਵੀਡੀਓ 2007 'ਚ ਇਰਾਕ 'ਚ ਵਾਪਰੀ ਘਟਨਾ ਦਾ ਹੈ, ਜਿਸ ਨੂੰ ਹੁਣ ਪੁਲਵਾਮਾ ਹਮਲੇ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Vishvas.News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
ਟੁੱਟੇ ਦਿਲ ਤੇ ਮਾਯੂਸ ਚਿਹਰੇ ਲੈ ਕੇ ਬਾਹਰ ਆਏ ਡਿਪੋਰਟ ਹੋਏ ਭਾਰਤੀ, ਹੁਣ ਜਾਣਗੇ ਆਪੋ-ਆਪਣੇ ਘਰ
NEXT STORY