ਵਾਰਾਣਸੀ— ਇਕ ਅਜਿਹੀ ਐਪਲੀਕੇਸ਼ਨ ਜੋ ਤੁਹਾਡੇ ਅਸ਼ਲੀਲ ਤੇ ਗੰਦੀ ਸਾਈਟਸ ਨੂੰ ਦੂਰ ਰੱਖੇਗਾ। ਇਸ ਐਪਲੀਕੇਸ਼ਨ ਦਾ ਨਾਂ 'ਹਰ ਹਰ ਮਹਾਦੇਵ' ਰੱਖਿਆ ਗਿਆ ਹੈ। ਇਹ ਐਪਲੀਕੇਸ਼ਨ ਭਾਰਤ ਦੇ ਇੰਸਟੀਚਿਊਟ ਆਫ ਬਨਾਰਸ ਹਿੰਦੂ ਯੂਨੀਵਰਸਿਟੀ ਆਪ ਮੈਡੀਕਲ ਸਾਇੰਸ ਦੇ ਨਿਊਰੋਲਾਜਿਸਟ ਤੇ ਉਨ੍ਹਾਂ ਦੀ ਟੀਮ ਨੇ ਤਿਆਰ ਕੀਤਾ ਹੈ। ਇਸ ਐਪਲੀਕੇਸ਼ਨ ਦਾ ਮੁੱਖ ਟੀਚਾ ਵਿਦਿਆਰਥੀਆਂ ਨੂੰ ਅਸ਼ਲੀਲ ਤੇ ਗੰਦੀ ਸਾਈਟਾਂ ਤੋਂ ਦੂਰ ਰੱਖਣ ਲਈ ਬਣਾਇਆ ਹੈ।

ਮੀਡੀਆ ਰਿਪੋਰਟ ਮੁਤਾਬਕ ਐਪਲੀਕੇਸ਼ਨ ਡਾਉਨਲੋਡ ਕਰਨ ਤੋਂ ਬਾਅਦ ਯੂਜ਼ਰ ਜਦੋਂ ਇੰਟਰਨੈੱਟ 'ਤੇ ਅਸ਼ਲੀਲ ਸਾਈਟ 'ਤੇ ਜਾਵੇਗਾ ਤਾਂ ਉਦੋਂ ਆਪਣੇ ਆਪ ਧਾਰਮਿਕ ਗਾਣਾ ਸ਼ੁਰੂ ਹੋ ਜਾਵੇਗਾ। ਆਈ.ਐੱਮ.ਐੱਸ. ਨਿਊਰੋਲੋਜੀ ਡਿਪਾਰਟਮੈਂਟ ਦੇ ਡਾਕਟਰ ਵਿਜੇ ਨਾਥ ਮਿਸ਼ਰਾ ਕਹਿੰਦੇ ਹਨ। ਅਸੀਂ ਜਿਹੜਾ ਐੱਪ ਡਿਵੈਲਪ ਕੀਤਾ ਹੈ ਉਹ ਵੈੱਬਸਾਈਟ ਬਲਾਕ ਕਰਨ ਤੇ ਇੰਟਰਨੈੱਟ ਫਿਲਟਰਿੰਗ ਕਰਨ ਦਾ ਕੰਮ ਕਰਦਾ ਹੈ। ਡਾਕਟਰ ਮਿਸ਼ਰਾ ਕਹਿੰਦੇ ਹਨ ਕਿ ਐਪਲੀਕੇਸ਼ਨ ਨੂੰ ਵਿਕਸਿਤ ਕਰਨ 'ਚ ਕਰੀਬ 6 ਮਹੀਨੇ ਦਾ ਸਮਾਂ ਗਿਆ ਜੋ ਕਰੀਬ 3800 ਪਛਾਣ ਕੀਤੀ ਗਈ, ਸਾਈਟਸ ਨੂੰ ਬਲਾਕ ਕਰਨ 'ਚ ਸਮਰੱਥ ਹੈ। ਐਪਲੀਕੇਸ਼ਨ 'ਚ ਅੱਗੇ ਵੀ ਕੰਮ ਕੀਤਾ ਜਾਵੇਗਾ ਕਿਉਂਕਿ ਅਸ਼ਲੀਲ ਸਾਈਟਸ ਦੀ ਤਦਾਦ ਰੁਜ਼ਾਨਾ ਵਧਦੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਅਸ਼ਲੀਲ ਸਾਈਟਸ ਦੀ ਗਿਣਤੀ ਦਿਨੋਂ ਦਿਨ ਹਜ਼ਾਰਾਂ 'ਚ ਵਧ ਰਹੀ ਹੈ।
ਦਰਅਸਲ ਹਰ ਹਰ ਮਹਾਦੇਵ ਐਪਲੀਕੇਸ਼ਨ ਨੂੰ ਖਾਸਤੌਰ 'ਤੇ ਯੂਨੀਵਰਸਿਟੀ ਪਰੀਸਰ 'ਚ ਪੌਰਨ ਸਾਈਟ, ਹਿੰਸਾਤਮਕ ਤੇ ਅਸ਼ਲੀਲ ਕੰਟੈਂਟ ਨੂੰ ਬਲਾਕ ਕਰਨ ਲਈ ਵਿਕਸਿਤ ਕੀਤਾ ਗਿਆ ਹੈ। ਇਹ ਇਕੱਠੇ ਸੈਂਕੜੇ ਸਾਈਟਾਂ ਨੂੰ ਬਲਾਕ ਕਰਨ 'ਚ ਸਮਰੱਥ ਹੈ।
ਮੈਟਰੋ ਨੇ ਲਾਂਚ ਕੀਤੀ ਇਹ ਨਵੀਂ ਤਕਨੀਕ, ਟਿਕਟ ਲੈਣ ਲਈ ਨਹੀਂ ਖੜਨਾ ਪਵੇਗਾ ਕਤਾਰਾਂ 'ਚ
NEXT STORY