ਨਵੀਂ ਦਿੱਲੀ— ਰਾਲੋਸਪਾ ਮੁਖੀ ਅਤੇ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੁਸ਼ਵਾਹਾ ਨੇ ਪੀ.ਐੱਮ. ਨਰਿੰਦਰ ਮੋਦੀ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਪੀ.ਐੱਮ. ਨੇ ਬਿਹਾਰ ਨੂੰ ਵਿਸ਼ੇਸ਼ ਪੈਕੇਜ ਦਾ ਵਾਅਦਾ ਕੀਤਾ ਸੀ ਪਰ ਉਹ ਨਹੀਂ ਮਿਲਿਆ। ਕੁਸ਼ਵਾਹਾ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਐੱਨ.ਡੀ.ਏ. ਸਰਕਾਰ ਤੋਂ ਬਿਹਾਰ ਨੂੰ ਜੋ ਆਸ ਸੀ, ਉਹ ਪੂਰੀ ਨਹੀਂ ਹੋਈ। ਪੀ.ਐੱਮ. ਨਰਿੰਦਰ ਮੋਦੀ ਨੂੰ ਆਪਣਾ ਅਸਤੀਫਾ ਭੇਜਣ ਤੋਂ ਬਾਅਦ ਆਯੋਜਿਤ ਪ੍ਰੈਸ ਕਾਨਫਰੰਸ 'ਚ ਕੁਸ਼ਵਾਹਾ ਨੇ ਕਿਹਾ,''ਪੀ.ਐੱਮ. ਨੇ ਬਿਹਾਰ ਨੂੰ ਵਿਸ਼ੇਸ਼ ਪੈਕੇਜ ਦੇਣ ਦਾ ਐਲਾਨ ਕੀਤਾ ਸੀ ਪਰ ਕੁਝ ਨਹੀਂ ਮਿਲਿਆ। ਬਿਹਾਰ ਅੱਜ ਵੀ ਉੱਥੇ ਖੜ੍ਹਾ ਹੈ, ਜਿੱਥੇ ਪਹਿਲਾਂ ਖੜ੍ਹਾ ਸੀ। ਕੁਸ਼ਵਾਹਾ ਨੇ ਕਿਹਾ ਕਿ ਬਿਹਾਰ ਦੇ ਲੋਕਾਂ ਨੂੰ ਪੀ.ਐੱਮ. ਮੋਦੀ ਤੋਂ ਜੋ ਉਮੀਦ ਸੀ, ਉਸ 'ਤੇ ਉਹ ਖਰੇ ਨਹੀਂ ਉਤਰ ਸਕੇ। ਉਨ੍ਹਾਂ ਨੇ ਕਿਹਾ,''ਓ.ਬੀ.ਸੀ. ਦੇ ਲੋਕ ਨਿਰਾਸ਼ ਹੋਏ ਹਨ। ਓ.ਬੀ.ਸੀ. ਵਰਗ ਅੱਜ ਠਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਪੀ.ਐੱਮ. ਮੋਦੀ ਨੇ ਓ.ਬੀ.ਸੀ. ਦੇ ਕਮਜ਼ੋਰ ਤਬਕੇ ਦੇ ਵਰਗੀਕਰਨ ਦੀ ਗੱਲ ਕਹੀ ਸੀ ਪਰ ਉਸ ਨੂੰ ਵੀ ਕਮੇਟੀ ਬਣਾ ਕੇ ਟਾਲ ਦਿੱਤਾ ਗਿਆ।''
ਕੁਸ਼ਵਾਹਾ ਅਤੇ ਨਿਤੀਸ਼ ਦੀ ਲੜਾਈ ਕਿਸੇ ਤੋਂ ਲੁਕੀ ਨਹੀਂ ਹੈ। ਕੁਸ਼ਵਾਹਾ ਨੇ ਅਸਤੀਫੇ ਤੋਂ ਬਾਅਦ ਨਿਤੀਸ਼ 'ਤੇ ਵੀ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ,''ਨਿਤੀਸ਼ ਕੁਮਾਰ ਦੇ ਰਾਜ 'ਚ ਬਿਹਾਰ 'ਚ ਬਹੁਤ ਅਨਿਆਂ ਹੋਇਆ ਹੈ। ਰਾਜ ਸਰਕਾਰ ਹਰ ਮੋਰਚੇ 'ਤੇ ਅਸਫ਼ਲ ਸਾਬਤ ਹੋਈ ਹੈ।'' ਉਨ੍ਹਾਂ ਨੇ ਦੋਸ਼ ਲਗਾਇਆ ਕਿ ਨਿਤੀਸ਼ ਕੁਮਾਰ ਅਤੇ ਭਾਜਪਾ ਨੇ ਉਨ੍ਹਾਂ ਦੀ ਪਾਰਟੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ,''ਨਿਤੀਸ਼ ਦਾ ਏਜੰਡਾ ਮੈਨੂੰ ਬਰਬਾਦ ਕਰਨ ਦਾ ਸੀ। ਮੇਰੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਇਨ੍ਹਾਂ ਵੱਲੋਂ ਹੁੰਦਾ ਰਿਹਾ। ਭਾਜਪਾ ਨੇ ਵੀ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।''
ਜੰਮੂ-ਕਸ਼ਮੀਰ ਦੇ ਪੀੜਤਾਂ ਲਈ ਰਾਹਤ ਸਮੱਗਰੀ ਦੇ 2 ਟਰੱਕ ਰਵਾਨਾ (ਵੀਡੀਓ)
NEXT STORY