ਜੰਮੂ— ਵੈਸ਼ਨੋ ਦੇਵੀ ਦੀ ਯਾਤਰਾ 'ਤੇ ਜਾਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਦੀ ਯਾਤਰਾ ਜਲਦ ਹੀ ਆਸਾਨ ਹੋ ਜਾਵੇਗੀ। ਰੇਲ ਯਾਤਰੀਆਂ ਦੀ ਮੰਗ ਨੂੰ ਲੈ ਕੇ ਦੇਖਦੇ ਹੋਏ ਰੇਲਵੇ ਪੱਛਮੀ ਬੰਗਾਲ ਦੇ ਸਿਆਲਦਹ ਨਾਲ ਜੰਮੂ ਤਵੀ ਲਈ ਇਕ ਹਮਸਫਰ ਐਕਸਪ੍ਰੈੱਸ ਚਲਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਟਰੇਨ ਤਿੰਨ ਜੁਲਾਈ ਤੋਂ ਚਲਾਈ ਜਾਵੇਗੀ। ਇਸ ਟਰੇਨ ਦਾ ਉਦਘਾਟਨ ਜੰਮੂ ਤਵੀ ਰੇਲਵੇ ਸਟੇਸ਼ਨ ਤੋਂ ਰੇਲ ਸੂਬਾ ਮੰਤਰੀ ਰਾਜੇਨ ਗੋਹੇਨ ਝੰਡੀ ਦਿਖਾ ਕੇ ਕਰਨਗੇ।
ਬੰਗਾਲ, ਬਿਹਾਰ, ਝਾਰਖੰਡ, ਯੂ. ਪੀ. ਅਤੇ ਪੰਜਾਬ 'ਚੋਂ ਗੁਜਰੇਗੀ ਟਰੇਨ—
ਇਸ ਹਮਸਫਰ ਐਕਸਪ੍ਰੈੱਸ ਦੇ ਸ਼ੁਰੂ ਹੋਣ ਨਾਲ 5 ਸੂਬਿਆਂ ਦੇ ਲੋਕਾਂ ਲਈ ਮਾਤਾ ਵੈਸ਼ਨੋ ਦੇਵੀ ਤੱਕ ਪਹੁੰਚਣਾ ਆਸਾਨ ਹੋ ਜਾਵੇਗਾ। ਇਹ ਟਰੇਨ ਬੰਗਾਲ, ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼ ਅਤੇ ਪੰਜਾਬ 'ਚੋਂ ਹੋ ਕੇ ਗੁਜਰੇਗੀ। ਇਸ ਟਰੇਨ ਦੇ ਸ਼ੁਰੂ ਹੋਣ ਨਾਲ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਰਾਹਤ ਹੋਵੇਗੀ।
ਇਸ ਟਰੇਨ ਦਾ ਚੋਣਾਂ 'ਤੇ ਵੀ ਪਵੇਗਾ ਅਸਰ—
ਇਹ ਦਮਦਾਰ ਐਕਸਪ੍ਰੈੱਸ 2019 ਲੋਕ ਸਭਾ ਚੋਣਾਂ 'ਚ ਵੀ ਮੋਦੀ ਸਰਕਾਰ ਦੀ ਉਪਲੱਬਧੀ ਦੇ ਤੌਰ 'ਤੇ ਪੇਸ਼ ਕੀਤੀ ਜਾ ਸਕਦੀ ਹੈ। ਇਹ ਗੱਡੀ ਬੰਗਾਲ, ਬਿਹਾਰ,
ਉੱਤਰ ਪ੍ਰਦੇਸ਼ ਅਤੇ ਪੰਜਾਬ 'ਚੋਂ ਗੁਜਰੇਗੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਚੋਣਾਂ ਪ੍ਰਚਾਰ ਦੌਰਾਨ ਇਸ ਟਰੇਨ ਨੂੰ ਵੱਡੀ ਉਪਲੱਬਧੀ ਦੇ ਤੌਰ 'ਤੇ ਪੇਸ਼ ਕੀਤਾ ਜਾ ਸਕਦਾ ਹੈ।
ਇਨ੍ਹਾਂ ਰੇਲਵੇ ਸਟੇਸ਼ਨਾਂ 'ਤੇ ਰੁਕੇਗੀ ਇਹ ਟਰੇਨ—
ਇਹ ਹਮਸਫਰ ਐਕਸਪ੍ਰੈੱਸ ਜੰਮੂ ਤਵੀ, ਜਲੰਧਰ, ਅੰਬਾਲਾ, ਸਹਾਰਨਪੁਰ, ਸੁਰਾਦਾਬਾਦ, ਲਖਨਊ, ਵਾਰਾਨਸੀ, ਮੁਗਲਸਰਾਏ, ਗਿਆ, ਧਨਵਾਦ, ਆਸਨਸੋਲ ਅਤੇ ਸਿਆਲਦਹ ਰੇਲਵੇ ਸਟੇਸ਼ਨਾਂ 'ਤੇ ਠਹਿਰੇਗੀ।
ਸ਼ੈਲਜਾ ਦੀ ਹੱਤਿਆ 'ਚ ਇਸਤੇਮਾਲ ਚਾਕੂ ਬਰਾਮਦ, ਸੀ.ਸੀ.ਟੀ.ਵੀ. ਫੁਟੇਜ ਨੇ ਹਾਂਡਾ ਨੂੰ ਫਸਾਇਆ
NEXT STORY