ਬਾਗਪਤ- ਛੋਟੀ ਜਿਹੀ ਲਾਪ੍ਰਵਾਹੀ ਸਾਡੇ ਲਈ ਕਿੰਨੀ ਜਾਨਲੇਵਾ ਸਾਬਤ ਹੋ ਸਕਦੀ ਹੈ, ਇਸ ਗੱਲ ਦੀ ਕਿਸੇ ਨੂੰ ਕੋਈ ਖ਼ਬਰ ਨਹੀਂ ਹੁੰਦੀ। ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ 'ਚ ਇਕ ਅਜਿਹਾ ਹੀ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਇਕ ਘੋੜੇ ਦੀ ਮੌਤ ਹੋ ਗਈ ਅਤੇ 8 ਲੋਕ ਜ਼ਖਮੀ ਹੋ ਗਏ। ਦਰਅਸਲ ਨੈਸ਼ਨਲ ਹਾਈਵੇਅ-709 'ਤੇ ਜਿਵੇਂ ਹੀ ਘੋੜਾ ਬੱਗੀ ਸੜਕ 'ਤੇ ਆਈ ਤਾਂ ਅਚਾਨਕ ਹੀ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਬੱਗੀ ਤੋਂ ਘੋੜਾ ਵੱਖ ਹੋ ਗਿਆ ਅਤੇ ਲੱਗਭਗ 8 ਫੁੱਟ ਹਵਾ 'ਚ ਉਛਲਿਆ ਅਤੇ 20 ਫੁੱਟ ਦੂਰ ਜਾ ਡਿੱਗਿਆ।
ਇਹ ਵੀ ਪੜ੍ਹੋ- ਜਾਣੋ ਹਵਾਈ ਯਾਤਰਾ ਦੌਰਾਨ 'Flight Mode' 'ਚ ਕਿਉਂ ਰੱਖਿਆ ਜਾਂਦੈ ਮੋਬਾਈਲ ਫੋਨ
ਇਹ ਪੂਰੀ ਘਟਨਾ ਸੋਮਵਾਰ ਸਵੇਰੇ ਜ਼ਿਲ੍ਹੇ ਦੇ ਕੋਤਵਾਲੀ ਇਲਾਕੇ ਦੇ ਗੌਰੀਪੁਰ ਮੋੜ ਨੇੜੇ ਵਾਪਰੀ। ਹਾਦਸੇ 'ਚ ਜ਼ਖਮੀ ਔਰਤ ਸਮੇਤ ਦੋ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਯੂਜ਼ਰਸ ਹਾਦਸੇ ਦਾ ਖੌਫ ਜ਼ਾਹਰ ਕਰ ਰਹੇ ਹਨ।
ਇਹ ਵੀ ਪੜ੍ਹੋ- ਰੋਡਵੇਜ਼ ਯਾਤਰੀਆਂ ਨੂੰ ਹੋ ਸਕਦੀ ਹੈ ਪਰੇਸ਼ਾਨੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸੜਕ 'ਤੇ ਆਵਾਜਾਈ ਆਮ ਵਾਂਗ ਚੱਲ ਰਹੀ ਸੀ। ਫਿਰ ਅਚਾਨਕ ਇਕ ਘੋੜਾ ਗੱਡੀ ਸੜਕ 'ਤੇ ਆ ਗਈ। ਇਸ ਦੌਰਾਨ ਪਿੱਛੇ ਤੋਂ ਤੇਜ਼ ਰਫਤਾਰ ਨਾਲ ਆ ਰਹੀ ਇਕ ਕਾਰ ਘੋੜਾ ਬੱਗੀ ਨਾਲ ਜ਼ੋਰਦਾਰ ਟਕਰਾ ਗਈ। ਹਾਦਸਾ ਹੁੰਦੇ ਹੀ ਘੋੜਾ ਹਵਾ 'ਚ ਉਛਲ ਗਿਆ। ਕਾਰ ਦੇ ਪਰਖੱਚੇ ਉੱਡੇ ਗਏ। ਟੱਕਰ ਦੀ ਆਵਾਜ਼ ਇੰਨੀ ਜ਼ੋਰਦਾਰ ਸੀ ਕਿ ਮੌਕੇ 'ਤੇ ਚੀਕਾਂ ਸੁਣਾਈ ਦਿੱਤੀਆਂ। ਆਲੇ-ਦੁਆਲੇ ਮੌਜੂਦ ਲੋਕਾਂ ਨੂੰ ਇਸ ਦ੍ਰਿਸ਼ 'ਤੇ ਯਕੀਨ ਨਹੀਂ ਹੋ ਰਿਹਾ ਸੀ।
ਇਹ ਵੀ ਪੜ੍ਹੋ- ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਨੂੰ ਭੇਜਿਆ ਘਰ
ਦੁੱਧ ਨਹੀਂ, ਜ਼ਹਿਰ ਪੀ ਰਹੇ ਹੋ ਤੁਸੀਂ..., 1 ਲੀਟਰ ਕੈਮੀਕਲ ਨਾਲ ਤਿਆਰ ਹੁੰਦੈ 500 ਲੀਟਰ ਨਕਲੀ ਦੁੱਧ (Video)
NEXT STORY