ਵਾਸ਼ਿੰਗਟਨ - ਵਿਸ਼ਵ ਸਿਹਤ ਸੰਗਠਨ ਨੇ ਐਤਵਾਰ ਨੂੰ ਆਖਿਆ ਕਿ ਕੋਰੋਨਾ ਪ੍ਰਭਾਵਿਤ ਮਰੀਜ਼ਾਂ 'ਤੇ ਹਾਈਡ੍ਰੋਕਸੀਕਲੋਰੋਕਵਿਨ ਅਤੇ ਲੋਪੀਨਏਵਿਰ/ਨਿਟੋਨਾਵਿਰ ਦਵਾਈ ਦਾ ਇਸਤੇਮਾਲ ਬੰਦ ਕੀਤਾ ਜਾ ਰਿਹਾ ਹੈ। ਮਲੇਰੀਆ ਦੇ ਇਲਾਜ ਵਿਚ ਕੰਮ ਆਉਣ ਵਾਲੀ ਹਾਈਡ੍ਰੋਕਸੀਕਲੋਰੋਕਵਿਨ ਅਤੇ ਐਚ. ਆਈ. ਵੀ. ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਲੋਪੀਨਏਵਿਰ/ਨਿਟੋਨਾਵਿਰ ਦਵਾਈ ਨਾਲ ਕੋਰੋਨਾ ਪ੍ਰਭਾਵਿਤਾਂ ਦੀ ਮੌਤ ਦਰ ਰੋਕਣ ਵਿਚ ਕਾਮਯਾਬੀ ਨਾ ਮਿਲੀ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਕੋਰੋਨਾ ਦੇ ਇਲਾਜ ਦੀ ਖੋਜ ਵਿਚ ਜਾਰੀ ਅਲੱਗ-ਅਲੱਗ ਵੈਕਸੀਨ ਅਤੇ ਮੈਡੀਸਨ ਟ੍ਰਾਇਲ ਵਿਚ ਇਸ ਦਵਾਈ ਨੂੰ ਇਕ ਉਮੀਦ ਦੇ ਤੌਰ 'ਤੇ ਦੇਖਿਆ ਜਾ ਰਿਹਾ ਸੀ ਅਤੇ ਇਹ ਬੁਰੀ ਖਬਰ ਅਜਿਹੇ ਵੇਲੇ ਵਿਚ ਆਈ ਹੈ ਜਦ ਖੁਦ ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਹੈ ਕਿ ਦੁਨੀਆ ਭਰ ਵਿਚ ਪਹਿਲੀ ਵਾਰ ਇਕ ਦਿਨ ਵਿਚ 2 ਲੱਖ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤਾਂ ਦੇ ਮਾਮਲੇ ਦੀ ਰਿਪੋਰਟ ਹੋਈ ਹੈ। ਸ਼ੁੱਕਰਵਾਰ ਨੂੰ ਦੁਨੀਆ ਭਰ ਵਿਚ ਕੋਰੋਨਾ ਪ੍ਰਭਾਵਿਤਾਂ ਦੇ 2,12,326 ਮਾਮਲੇ ਰਿਪੋਰਟ ਹੋਏ ਜਿਨ੍ਹਾਂ ਵਿਚੋਂ ਇਕੱਲੇ ਅਮਰੀਕਾ ਵਿਚ 53,213 ਮਾਮਲੇ ਦਰਜ ਕੀਤੇ ਗਏ।
ਵਿਸ਼ਵ ਸਿਹਤ ਸੰਗਠਨ ਨੇ ਇਕ ਬਿਆਨ ਵਿਚ ਆਖਿਆ ਕਿ ਮੈਡੀਕਲ ਟ੍ਰਾਇਲ ਨਾਲ ਇਹ ਨਤੀਜੇ ਸਾਹਮਣੇ ਆਏ ਕਿ ਹਾਈਡ੍ਰੋਕਸੀਕਲੋਰੋਕਵਿਨ ਅਤੇ ਲੋਪੀਨਏਵਿਰ/ਨਿਟੋਨਾਵਿਰ ਦੇ ਇਸਤੇਮਾਲ ਨਾਲ ਹਸਪਤਾਲ ਵਿਚ ਦਾਖਲ ਕੋਰੋਨਾ ਮਰੀਜ਼ਾਂ ਦੀ ਮੌਤ ਦਰ ਵਿਚ ਬਹੁਤ ਘੱਟ ਜਾਂ ਫਿਰ ਨਾ ਦੇ ਬਰਾਬਰ ਕਮੀ ਆਈ। ਇਸ ਲਈ ਇਨਾਂ ਦਵਾਈਆਂ ਦਾ ਟ੍ਰਾਇਲ ਤੁਰੰਤ ਪ੍ਰਭਾਵ ਤੋਂ ਬੰਦ ਕਰ ਦਿੱਤਾ ਜਾਵੇਗਾ। ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿਚ ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ਵਿਚ ਇਨਾਂ ਦਵਾਈਆਂ ਦੇ ਕੋਰੋਨਾ ਮਰੀਜ਼ਾਂ 'ਤੇ ਅਸਰ ਨੂੰ ਪਰਖਿਆ ਜਾ ਰਿਹਾ ਸੀ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਦੱਸਿਆ ਕਿ ਇਕ ਅੰਤਰਰਾਸਟਰੀ ਕਮੇਟੀ ਦੀ ਸਿਫਾਰਸ਼ ਦੇ ਆਧਾਰ 'ਤੇ ਇਹ ਫੈਸਲਾ ਲਿਆ ਗਿਆ ਹੈ। ਹਾਲਾਂਕਿ ਡਬਲਯੂ. ਐਚ. ਓ. ਨੇ ਇਹ ਸਪੱਸ਼ਟ ਕੀਤਾ ਹੈ ਕਿ ਉਂਝ ਮਰੀਜ਼ ਜਿਹੜੇ ਹਸਪਤਾਲ ਵਿਚ ਦਾਖਲ ਨਹੀਂ ਹਨ ਅਤੇ ਰੋਗ ਰੋਕੂ ਦੇ ਰੂਪ ਵਿਚ ਉਨਾਂ 'ਤੇ ਇਸ ਦੇ ਇਸਤੇਮਾਲ ਨਾਲ ਜੁੜੀ ਸਟੱਡੀ 'ਤੇ ਇਸ ਫੈਸਲੇ ਦਾ ਅਸਰ ਨਹੀਂ ਪਵੇਗਾ।
ਨਾਗਾਲੈਂਡ 'ਚ ਵਧੀ ਕੋਰੋਨਾ ਪੀੜਤਾਂ ਦੀ ਗਿਣਤੀ, ਕਈ ਦੇ ਚੁੱਕੇ ਨੇ ਵਾਇਰਸ ਨੂੰ ਮਾਤ
NEXT STORY